ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਕੰਮ ਵਾਲ਼ੇ ਹਾਈਬ੍ਰਿਡ ਮਾਡਲ ਨੂੰ ਅਪਣਾ ਲਿਆ ਗਿਆ ਹੈ ਕਿਉਂਕਿ ਲਾਕਡਾਊਨ ਨੇ ਲੋਕਾਂ ਨੂੰ ਕੰਮ ਕਰਨ ਦੇ ਢੰਗ ਵਿੱਚ ਤਬਦੀਲੀਆਂ ਕਰਨ ਲਈ ਮਜਬੂਰ ਕਰ ਦਿੱਤਾ ਸੀ।
ਪਰਥ ਅਤੇ ਕੈਨਬਰਾ ਨੂੰ ਛੱਡਕੇ ਦੇਸ਼ ਭਰ ਦੇ ਰਾਜਧਾਨੀ ਸ਼ਹਿਰਾਂ ਵਿੱਚ ਜੁਲਾਈ ਵਿੱਚ 'ਆਕੂਪੈਂਸੀ' ਦਰਾਂ ਵਿੱਚ ਕਮੀ ਆਈ ਹੈ।
ਸਿਡਨੀ 55% ਤੋਂ 53%, ਬ੍ਰਿਸਬੇਨ 64% ਤੋਂ 53% ਅਤੇ ਐਡੀਲੇਡ 71% ਤੋਂ 64% 'ਤੇ ਚਲਾ ਗਿਆ ਹੈ।
ਪ੍ਰਾਪਰਟੀ ਕੌਂਸਲ ਦਾ ਮੰਨਣਾ ਹੈ ਕਿ ਇਹ ਗਿਰਾਵਟ ਅਚਾਨਕ ਨਹੀਂ ਆਈ ਕਿਉਂਕਿ ਓਮੀਕਰੋਨ ਵੇਵ ਦੇ ਜ਼ੋਰ ਫੜ੍ਹਨ ਉੱਤੇ ਲੋਕਾਂ ਨੂੰ ਦੁਬਾਰਾ ਘਰਾਂ ਤੋਂ ਕੰਮ ਕਰਨ ਲਈ ਕਿਹਾ ਗਿਆ ਸੀ।
ਟੈਕਸੀ ਡਰਾਈਵਰਾਂ ਨੂੰ ਵੀ ਸੀ.ਬੀ.ਡੀ. ਵਿੱਚ ਲੋਕਾਂ ਦੀ ਅਣਹੋਂਦ ਕਾਰਨ ਕਾਰੋਬਾਰ ਪੱਖੋਂ ਤੰਗੀ ਮਹਿਸੂਸ ਹੋ ਰਹੀ ਹੈ।
ਘੱਟ ਦਫਤਰੀ ਆਕੂਪੈਂਸੀ ਦਰਾਂ ਦੇ ਬਾਵਜੂਦ, ਦਫਤਰੀ ਥਾਂ ਦੀ ਲੀਜ਼ 'ਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਹੈ।