ਕੌਫਸ ਹਾਰਬਰ ਤੋਂ ਸਾਂਸਦ ਗੁਰਮੇਸ਼ ਸਿੰਘ, ਸਿੱਖ ਯੂਥ ਆਸਟ੍ਰੇਲੀਆ ਦੇ ਸਲਾਨਾ ਸਮਾਗਮ ਮੌਕੇ ਭਾਈਚਾਰੇ ਦੇ ਰੂਬਰੂ

Gurmesh Singh MP at SYA's summer camp in Sydney

Credit: SYA

ਕੌਫਸ ਹਾਰਬਰ ਤੋਂ ਪੰਜਾਬੀ ਮੈਂਬਰ ਪਾਰਲੀਮੈਂਟ ਗੁਰਮੇਸ਼ ਸਿੰਘ ਸਿਡਨੀ ਅਕੈਡਮੀ ਆਫ ਸਪੋਰਟਸ ਐਂਡ ਰੀਕ੍ਰੀਏਸ਼ਨ, ਨੈਰਾਬੀਨ ਵਿਖੇ ਆਯੋਜਿਤ ਸਿੱਖ ਯੂਥ ਆਸਟ੍ਰੇਲੀਆ ਦੇ 23ਵੇਂ ਸਲਾਨਾ ਸਮਰ ਕੈਂਪ ਦੇ ਉਦਘਾਟਨ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ।


ਉਨ੍ਹਾਂ ਇਸ ਦੌਰਾਨ ਦੱਸਿਆ ਕਿ ਹਾਲ ਹੀ ਵਿੱਚ ਰਹਿਣ-ਸਹਿਣ ਦੀ ਲਾਗਤ ਕਈ ਗੁਣਾ ਵਧਣ ਕਾਰਨ ਸਰਕਾਰ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਭਾਂ ਅਤੇ ਛੋਟਾਂ ਦੀ ਪੇਸ਼ਕਸ਼ ਕਰਦੇ ਹੋਏ ਉਹਨਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

"ਨਿਊ ਸਾਊਥ ਵੇਲਜ਼ ਸਰਕਾਰ ਭਾਈਚਾਰੇ ਨੂੰ ਕਈ ਅਸਥਾਈ ਰਾਹਤ ਪੈਕੇਜ ਪ੍ਰਦਾਨ ਕਰ ਰਹੀ ਹੈ ਜਿਸ ਵਿੱਚ ਬੈਕ ਟੂ ਸਕੂਲ ਵਾਉਚਰ, ਟੋਲ ਰਾਹਤ ਸਕੀਮ, ਸੀਨੀਅਰਜ਼ ਯਾਤਰਾ ਕਾਰਡ ‘ਤੇ ਊਰਜਾ ਛੋਟਾਂ, ਅਤੇ ਖੇਤਰੀ ਇਲਾਕਿਆਂ ਵਿੱਚ ਅਪ੍ਰੈਂਟਿਸਾਂ ਅਤੇ ਵਿਦਿਆਰਥੀਆਂ ਲਈ ਸਹਾਇਤਾ ਪਹਿਲਕਦਮੀਆਂ ਸ਼ਾਮਿਲ ਹਨ," ਉਨ੍ਹਾਂ ਕਿਹਾ।
Sikh Youth Australia's summer camp
Credit: SYA
ਸ੍ਰੀ ਸਿੰਘ ਨੇ ਜਿਥੇ ਭਾਈਚਾਰੇ ਨੂੰ ਨਵੇਂ ਸਾਲ ਦੀ ਮੁਬਾਰਕ ਦਿੱਤੀ ਓਥੇ ਉਨ੍ਹਾਂ ਸਰਕਾਰ ਵਲੋਂ ਉਪਲਬਧ ਸਹੂਲਤਾਂ ਬਾਰੇ ਜਾਣਕਾਰੀ ਲੈਣ ਲਈ ਸਰਕਾਰ ਦੇ ਔਨਲਾਈਨ ਪੋਰਟਲ ਉੱਤੇ ਜਾਣ ਦੀ ਸਲਾਹ ਵੀ ਦਿੱਤੀ।

ਹੋਰ ਵੇਰਵੇ ਜਾਨਣ ਲਈ ਉਨ੍ਹਾਂ ਨਾਲ ਕੀਤੀ ਆਡੀਓ ਇੰਟਰਵਿਊ ਸੁਣੋ....

Share