ਜਿਆਦਾਤਰ ਬੁਲਿੰਗ ਸਕੂਲਾਂ ਵਿੱਚ ਹੀ ਹੁੰਦੀ ਹੈ, ਨਾ ਕਿ ਆਨਲਾਈਨ; ਨਵੀ ਰਿਪੋਰਟ

Almost two million students will take part in a national day against bullying.

Almost two million students will take part in a national day against bullying. Source: AAP

ਕਿਡਸ ਹੈਲਪਲਾਈਨ ਵਲੋਂ ਜਾਰੀ ਕੀਤੇ ਆਂਕੜਿਆਂ ਨਾਲ ਇਹ ਪਤਾ ਚਲਿਆ ਹੈ ਕਿ ਜਿਆਦਾਤਰ ਬੁਲਿੰਗ, ਬੋਲ ਕੇ ਹੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ, ਕਿਸੇ ਨੂੰ ਅਲੱਗ ਥਲੱਗ ਕਰ ਦੇਣਾ ਜਾਂ ਉਹਨਾਂ ਬਾਬਤ ਅਫਵਾਹਾਂ ਫੈਲਾਉਣੀਆਂ ਆਉਂਦਾ ਹੈ।


ਕਿਡਜ਼ ਹੈਲਪਲਾਈਨ ਵਲੋਂ ਮਿਲੇ ਤਾਜੇ ਆਂਕੜੇ ਦਸਦੇ ਹਨ ਕਿ ਉਹਨਾਂ ਨੂੰ ਪਿਛਲੇ ਸਾਲ ਦੌਰਾਨ ਬੁਲਿੰਗ ਯਾਨਿ ਕਿ ਧੱਕਾ ਕਰਨ ਬਾਬਤ, ਬੱਚਿਆਂ ਅਤੇ ਨੌਜਵਾਨਾਂ ਵਲੋਂ ਤਕਰੀਬਨ 3500 ਦੇ ਕਰੀਬ ਬੇਨਤੀਆਂ ਮਿਲੀਆਂ ਸਨ। ਅਤੇ ਛੇਆਂ ਵਿੱਚੋਂ ਪੰਜ ਬੇਨਤੀਆਂ ਸਕੂਲੀ ਬੱਚਿਆਂ ਵਲੋਂ ਹੀ ਸਨ। ਇਹਨਾਂ ਆਂਕੜਿਆਂ ਦੇ ਮੱਦੇਨਜ਼ਰ ਇਸ ਸੰਸਥਾ ਨੇ ਹੁਣ ਇਸ ਬਾਬਤ ਜਾਂਚ ਕਰਨ ਦਾ ਫੈਸਲਾ ਕੀਤਾ ਹੈ ਕਿ ਬੁਲਿੰਗ ਕਿਉਂ ਹੁੰਦੀ ਹੈ, ਅਤੇ ਇਸ ਤੋਂ ਬਚਾਅ ਦੇ ਕਾਰਗਰ ਤਰੀਕੇ ਕੀ ਹੋ ਸਕਦੇ ਹਨ? ਐਮ ਪੀ ਸਿੰਘ ਪੇਸ਼ ਕਰ ਰਿਹਾ ਹੈ ਇਸ ਬਾਬਤ ਜਾਣਕਾਰੀ।

ਪਿਛਲੇ ਕੁੱਝ ਸਾਲਾਂ ਦੌਰਾਨ ਕਈ ਅਜਿਹੇ ਪਰੋਗਰਾਮ ਉਲੀਕੇ ਗਏ ਸਨ, ਜਿਨਾਂ ਨਾਲ ਸਾਈਬਰ ਬੁਲਿੰਗ ਨੂੰ ਨੱਥ ਪਾਉਣ ਦੇ ਯਤਨ ਕੀਤੇ ਗਏ ਸਨ। ਪਰ, ਕਿਡਸ ਹੈਲਪਾਲਈਨ ਨੇ ਦੱਸਿਆ ਹੈ ਕਿ ਜਿਹੜੀਆਂ ਬੇਨਤੀਆਂ ਉਹਨਾਂ ਨੂੰ ਮਿਲੀਆਂ ਹਨ, ਉਹਨਾਂ ਵਿੱਚੋਂ 73% ਦਾ ਕਿਸੇ ਆਨਲਾਈਨ ਜਾਂ ਟੈਕਸਟ ਕਰਨ ਨਾਲ ਕੋਈ ਵੀ ਸਬੰਧ ਨਹੀਂ ਹੈ। ਇਸੀ ਦੇ ਨਤੀਜਤਨ ਹੀ, ਹੈਲਪਲਾਈਨ ਹੁਣ ਆਪਣਾ ਸਾਰਾ ਧਿਆਨ ਬੱਚਿਆਂ ਵਿੱਚ ਮੇਲ ਜੋਲ ਦੋਰਾਨ ਹੋਣ ਵਾਲੀ ਬੁਲਿੰਗ ਉੱਤੇ ਹੀ ਦੇ ਰਹੀ ਹੈ, ਨਾਂ ਕਿ ਤਕਨੀਕ ਉੱਤੇ ਜਿਹੜੀ ਉਹ ਵਰਤਦੇ ਹਨ। ਕਿਡਸ ਹੈਲਪਲਾਈਨ ਦੀ ਚੀਫ ਐਗਜ਼ੈਕਟਿਵ ਟਰੇਸੀ ਐਡਮਸ ਦਾ ਕਹਿਣਾ ਹੈ ਕਿ ਇਸ ਬਾਬਤ ਪਹਿਲਾ ਕਦਮ ਹੋਵੇਗਾ ਕਿ ਸਮਾਜ ਕੋਲੋਂ ਹੀ ਜਾਣਿਆ ਜਾਵੇ, ਕਿ ਬੱਚੇ ਬੁਲਿੰਗ ਸਿਖਦੇ ਕਿੱਥੋਂ ਹਨ?

ਇਹ ਆਂਕੜੇ ਕੁਦਰਤੀ ਹੀ ਮਾਰਚ 16 ਨੂੰ ਉਸ ਵੇਲੇ ਜਾਰੀ ਕੀਤੇ ਗਏ, ਜਦੋਂ ਅਸੀਂ ਨੈਸ਼ਨਲ ਡੇਅ ਆਫ ਐਕਸ਼ਨ ਅਗੇਂਸਟ ਬੁਲਿੰਗ ਐਂਡ ਵਾਇਲੈਂਸ ਮਨਾ ਰਹੇ ਸੀ। ਇਸ ਦਿੰਨ ਦੇਸ਼ ਭਰ ਦੇ ਸੈਂਕੜੇ ਹੀ ਸਕੂਲਾਂ, ਸਿਖਿਆਰਥੀਆਂ ਅਤੇ ਅਧਿਆਪਕਾਂ ਨੇ ਕੱਠੇ ਹੋ ਕਿ ਬੁਲਿੰਗ ਅਤੇ ਮਾਰਕੁੱਟ ਵਾਲੇ ਵਿਸ਼ਿਆਂ ਬਾਬਤ ਹੱਲ ਲਭਣ ਵਾਸਤੇ ਵਿਚਾਰ ਚਰਚਾਵਾਂ ਕੀਤੀਆਂ। ਪ੍ਰਧਾਨ ਮੰਤਰੀ ਮੈਲਕਮ ਟਰਨਬੁਲ ਨੇ ਵੀ ਇਸ ਦੇਸ਼ ਵਿਆਪੀ ਕਾਰਜ ਵਾਸਤੇ ਆਪਣਾ ਸਹਿਯੋਗ ਦਿੱਤਾ ਹੈ ਅਤੇ ਕਿਹਾ ਹੈ ਕਿ ਇਸ ਸਮੱਸਿਆ ਦੇ ਹੱਲ ਵਾਸਤੇ ਕਾਰਗਰ ਤਰੀਕੇ ਉਲੀਕਣੇ ਚਾਹੀਦੇ ਹਨ।

ਕਿਡਸ ਹੈਲਪਲਾਈਨ ਵਲੋਂ ਜਾਰੀ ਕੀਤੇ ਆਂਕੜਿਆਂ ਨਾਲ ਇਹ ਪਤਾ ਚਲਿਆ ਹੈ ਕਿ ਜਿਆਦਾਤਰ ਬੁਲਿੰਗ, ਬੋਲ ਕੇ ਹੀ ਕੀਤੀ ਜਾਂਦੀ ਹੈ। ਇਸ ਤੋਂ ਬਾਅਦ, ਕਿਸੇ ਨੂੰ ਅਲੱਗ ਥਲੱਗ ਕਰ ਦੇਣਾ ਜਾਂ ਉਹਨਾਂ ਬਾਬਤ ਅਫਵਾਹਾਂ ਫੈਲਾਉਣੀਆਂ ਆਉਂਦਾ ਹੈ। ਇਸ ਤੋਂ ਅਲਾਵਾ, ਕੋਈ ਵੀਹਾਂ ਵਿੱਚੋਂ ਇੱਕ ਦਾ ਇਹ ਵੀ ਕਹਿਣਾ ਹੈ ਕਿ ਉਹਨਾਂ ਨੂੰ ਡਰਾਉਣ ਧਮਕਾਉਣ ਅਤੇ ਨਿਜੀ ਨੁਕਸਾਨ ਜਾਂ ਚੀਜਾਂ ਖੋਹਣ ਵਰਗੀ ਬੁਲਿੰਗ ਵੀ ਹੋਈ ਹੈ। ਕੋਈ ਪੰਜ ਪ੍ਰਤੀਸ਼ਤ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਰੀਰਕ ਤੋਰ ਤੇ ਨੁਕਸਾਨਿਆ ਗਿਆ ਸੀ। ਮੈਲਬਰਨ ਦੇ ਇੱਕ ਪਰਾਈਮਰੀ ਸਕੂਲ ਦੇ ਕੁੱਝ ਸਿਖਿਆਰਥੀਆਂ ਨੇ ਬੁਲਿੰਗ ਹੋਣ ਦੇ ਕਈ ਕਾਰਨਾਂ ਬਾਬਤ ਦੱਸਿਆ।

ਮੈਲਬਰਨ ਦੇ ਦੱਸ ਸਾਲਾ ਥੋਮਸ ਡਿਮੋਸਕੀ ਨੇ ਕਿਹਾ ਕਿ ਬੱਚਿਆਂ ਦੇ ਇੱਕ ਸੰਗਠਨ ਵਲੋਂ ਉਸ ਨੂੰ ਅਲੱਗ ਥਲੱਗ ਰਖਿਆ ਜਾਂਦਾ ਸੀ, ਉਸ ਨੂੰ ਕਈ ਮਾੜੇ ਨਾਵਾਂ ਨਾਲ ਬੁਲਾਇਆ ਜਾਂਦਾ ਸੀ, ਅਤੇ ਉਸ ਨੂੰ ਕਿਸੇ ਵੀ ਕੰਮ ਵਿੱਚ ਭਾਗ ਨਹੀਂ ਲੈਣ ਦਿੱਤਾ ਜਾਂਦਾ ਸੀ। ਉਸ ਮੁਤਾਬਕ, ਪਹਿਲਾਂ ਤਾਂ ਉਸ ਨੇ ਇਸ ਨੂੰ ਨਜ਼ਰਅੰਦਾਜ਼ ਕਰਨ ਦਾ ਯਤਨ ਕੀਤਾ, ਪਰ ਇਹ ਵਰਤਾਰਾ ਰੁੱਕ ਹੀ ਨਹੀਂ ਸੀ ਰਿਹਾ।

ਇਸ ਤੋਂ ਬਾਅਦ ਉਸ ਦੇ ਅਧਿਆਪਕ ਨੇ ਉਸ ਦੀ ਅਤੇ ਬੁਲਿੰਗ ਕਰਨ ਵਾਲੇ ਬੱਚਿਆਂ ਦੀ ਆਪਸ ਵਿੱਚ ਗਲਬਾਤ ਕਰਵਾਈ। ਅਧਿਆਪਕ ਨੇ ਵੀ ਬਾਕੀ ਦੇ ਬੱਚਿਆਂ ਨੂੰ ਬੁਲਿੰਗ ਖਤਮ ਕਰਨ ਲਈ ਕਿਹਾ, ਪਰ ਇਸ ਦੇ ਬਾਵਜੂਦ ਵੀ ਉਹ ਜਾਰੀ ਹੀ ਰਹੀ। ਅਤੇ ਅੰਤ ਵਿੱਚ ਹਾਲਾਤ ਆਪਣੇ ਆਪ ਹੀ ਬਦਲਣੇ ਸ਼ੁਰੂ ਹੋ ਗਏ।

ਮੈਲ਼ਬਰਨ ਦਾ ਹੀ ਇਕ ਹੋਰ ਪਰਾਈਮਰੀ ਸਕੂਲ ਹੈ ਸੈਂਟ ਜੋਹਨ 23ਵਾਂ, ਅਤੇ ਇਸ ਦੀ ਸਟੂਡੈਂਟ ਵੈਲਫੇਅਰ ਲੀਡਰ ਹੈ ਫੀਓਨਾ ਮੈਲਾਸੀ। ਇਹ ਕਹਿੰਦੀ ਹੈ ਕਿ ਬੱਚਿਆਂ ਨੂੰ ਇਸ ਨਾਜ਼ੁਕ ਮਸਲੇ ਅਤੇ ਇਸ ਨੂੰ ਕਿਸ ਤਰਾਂ ਨਾਲ ਨਜਿਠਣਾ ਹੈ, ਬਾਬਤ ਬਹੁਤ ਜਲਦ ਹੀ ਜਾਣਕਾਰੀ ਦੇ ਦੇਣੀ ਚਾਹੀਦੀ ਹੈ ।

Share