ਫਰਵਾਦੀਨ ਦਾਲੀਰੀ ਪ੍ਰਵਾਸੀਆਂ ਵਿੱਚ ਕਾਫੀ ਜਾਣਿਆ ਪਹਿਚਾਣਿਆ ਨਾਮ ਹੈ। ਘੱਟ ਧਾਰਮਿਕ ਗਿਣਤੀ ਬਾਹਾਈ ਤੋਂ ਹੋਣ ਕਾਰਨ ਇਸ ਨੂੰ ਇਰਾਨ ਵਿੱਚ ਭਾਰੀ ਭੇਦਭਾਵ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਇਸੇ ਕਾਰਨ ਇਸ ਨੇ ਭਾਰਤ ਵਿੱਚ ਜਾ ਕੇ ਵਸਣ ਦਾ ਫੇਸਲਾ ਕੀਤਾ ਸੀ। ਜਦੋਂ ਇਰਾਨ ਵਿੱਚ ਹੋਈ ਸਰਕਾਰ ਬਦਲੀ ਕਾਰਨ ਇਸ ਦਾ ਪਾਸਪੋਰਟ ਗੈਰਕਾਨੂੰਨੀ ਕਰਾਰ ਦਿੱਤਾ ਗਿਆ ਤਾਂ ਇਸ ਨੇ ਮੈਲਬਰਨ ਆ ਕੇ ਰਹਿਣ ਦਾ ਫੈਸਲਾ ਲਿਆ।
ਇਸ ਸਮੇਂ ਦਾਲੀਰੀ ਨੂੰ ਟਾਊਨਸਵਿਲ ਵਿੱਚ ਵਸਿਆਂ ਕੋਈ 30 ਕੂ ਸਾਲ ਹੋ ਚੁੱਕੇ ਹਨ, ਜਿੱਥੇ ਉਹ ਟਾਊਨਸਵਿਲ ਇੰਟਰਕਲਚਰਲ ਸੈਂਟਰ ਤਹਿਤ ਇੱਕ ਸਲਾਨਾ ਫੈਸਟੀਵਲ ਕਰਵਾਉਂਦਾ ਹੈ।ਪੂਰੇ ਦੇਸ਼ ਦੀ ਆਰਥਿਕਤਾ ਵਿੱਚ ਖੇਤਰੀ ਆਸਟਰੇਲੀਆ ਵਲੋਂ 40% ਯੋਗਦਾਨ ਪਾਇਆ ਜਾਂਦਾ ਹੈ ਅਤੇ ਤਿੰਨਾਂ ਵਿੱਚੋਂ ਇੱਕ ਵਿਅਕਤੀ ਨੂੰ ਰੁਜ਼ਗਾਰ ਇੱਥੇ ਰੁਜ਼ਗਾਰ ਮਿਲਦਾ ਹੈ। ਖੇਤਰੀ ਇਲਾਕਿਆਂ ਵਿੱਚ ਸਾਰੇ ਹੀ ਉਹ ਵਾਲੇ ਵੱਡੇ ਛੋਟੇ ਸ਼ਹਿਰ ਆਉਂਦੇ ਹਨ ਜੋ ਕਿ ਸਿਡਨੀ, ਮੈਲਬਰਨ, ਬਰਿਸਬੇਨ, ਪਰਥ, ਐਡਿਲੇਡ ਅਤੇ ਕੈਨਬਰਾ ਤੋਂ ਬਾਹਰ ਵੱਸੇ ਹੋਏ ਹਨ।
Townsville Airport Source: Townsville Airport
ਪਰ ਕਈ ਖੇਤਰੀ ਇਲਾਕੇ ਘੱਟ ਰਹੀ ਜਨਸੰਖਿਆ ਕਾਰਨ ਮੁਸ਼ਕਲਾਂ ਵਿੱਚ ਹਨ। ਪੱਛਮੀ ਆਸਟਰੇਲੀਆ ਦੇ ਕਿਸਾਨ ਸਟੂਆਰਟ ਮੈਕਅਲਪਾਈਨ ਨੇ ਡਾਲਵਾਲੀਨੂ ਜੋ ਕਿ ਭੇਡਾਂ ਦੇ ਕਾਰੋਬਾਰ ਕਾਰਨ ਮਸ਼ਹੂਰ ਸੀ ਵਿੱਚ ਵਧ ਰਹੀ ਉਮਰ ਵਾਲੇ ਲੋਕਾਂ ਦੀ ਬਹੁਤਾਤ ਕਾਰਨ ਮੰਦੀ ਮਹਿਸੂਸ ਕੀਤੀ ਹੈ। ਉਸ ਨੇ ਖੇਤਰੀ ਜਨਸੰਖਿਆ ਵਧਾਉਣ ਲਈ ਇੱਕ ਨੀਤੀ ਸਾਲ 2010 ਵਿੱਚ ਤਿਆਰ ਕੀਤੀ ਸੀ ਜਿਸ ਨੂੰ ਲੋਕਲ ਕਾਂਉਂਸਲ ਵਲੋਂ ਚੰਗਾ ਹੁੰਗਾਰਾ ਦਿੱਤਾ ਗਿਆ ਸੀ।
ਪਰਥ ਤੋਂ 263 ਕਿਮੀ ਦੂਰ ਪਰਵਾਸੀਆਂ ਨੂੰ ਲਿਆਉਣਾ ਕੋਈ ਸੌਖਾ ਕੰਮ ਨਹੀਂ ਸੀ ਅਤੇ ਉਸ ਵਲੋਂ ਕੀਤੇ ਗਏ ਭਰਪੂਰ ਉਪਰਾਲਿਆਂ ਦੇ ਬਾਵਜੂਦ ਵੀ ਲੋਕਲ ਸਕੂਲ ਨੂੰ ਬਚਾਇਆ ਨਹੀਂ ਜਾ ਸਕਿਆ ਸੀ।ਰੀਜਨਲ ਰੀਪੋਪੂਲੇਸ਼ਨ ਐਡਵਾਈਜ਼ਰੀ ਕਮੇਟੀ ਦੇ ਮੁਖੀ ਵਜੋਂ ਮੈਕਆਲਪਾਈਨ ਨੇ ਕਈ ਸਾਲਾਂ ਦੀ ਮਿਹਨਤ ਨਾਲ ਡਵਾਲੀਨੂ ਦੀ ਜਨਸੰਖਿਆ ਵਿੱਚ ਕੁੱਝ ਸੁਧਾਰ ਕਰਵਾਇਆ ਸੀ। ਭਾਸ਼ਾਈ ਮੁਸ਼ਕਲਾਂ ਨਾਲ ਨਜਿੱਠਣ ਲਈ ਅੰਗਰੇਜੀ ਦੀਆਂ ਕਲਾਸਾਂ ਵੀ ਪ੍ਰਦਾਨ ਕਰਨੀਆਂ ਪਈਆਂ ਸਨ। ਅਤੇ ਨਾਲ ਹੀ ਰਿਹਾਇਸ਼ ਵਾਲੀ ਮੁਸ਼ਕਲ ਨਾਲ ਵੀ ਨਜਿੱਠਣਾ ਪਿਆ ਸੀ। ਪਰ ਇਸ ਸਾਰੇ ਦੇ ਨਤੀਜੇ ਕਾਫੀ ਉਤਸ਼ਾਹਤ ਕਰਨ ਵਾਲੇ ਸਾਹਮਣੇ ਆਏ ਸਨ।
The QLD state nominating body has closed the skilled program owing to a “significant backlog” of applications Source: SBS
ਛੋਟੇ ਨਿਵੇਸ਼ਾਂ ਦੇ ਮਾਹਰ ਮਾਹੀਰ ਮੋਮਾਂਦ ਭੀੜ ਭੜੱਕੇ ਵਾਲੇ ਸ਼ਹਿਰਾਂ ਅਤੇ ਖੇਤਰੀ ਇਲਾਕਿਆਂ ਦੇ ਗੱਠਜੋੜ ਵਿੱਚ ਇੱਕ ਨਿਵੇਕਲਾ ਹਲ ਦੇਖਦੇ ਹਨ। ਉਹ ਰੀਜਨਲ ਅਪੋਰਚੂਨੀਟੀਜ਼ ਆਸਟਰੇਲੀਆ ਨਾਮੀ ਇੱਕ ਨਾਨ-ਪਰੋਫਿਟ ਸੰਸਥਾ ਚਲਾ ਰਹੇ ਹਨ ਜੋ ਕਿ ਪਰਵਾਸੀਆਂ ਨੂੰ ਖੇਤਰੀ ਇਲਾਕਿਆਂ ਵਿੱਚ ਵਸਣ ਸਮੇਂ ਨੌਕਰੀਆਂ ਲਭਣ ਅਤੇ ਹੋਰ ਪ੍ਰਕਾਰ ਦੀ ਮਦਦ ਪਰਦਾਨ ਕਰਦੀ ਹੈ।ਸਾਲ 2011 ਦੀ ਜਨਗਨਣਾ ਦਸਦੀ ਹੈ ਕਿ ਖੇਤਰੀ ਇਲਾਕਿਆਂ ਵਿੱਚ ਵੱਡੇ ਸ਼ਹਿਰਾਂ ਦੇ ਮੁਕਾਬਲੇ ਘੱਟ ਕੰਪੀਟੀਸ਼ਨ ਹੁੰਦਾ ਹੈ ਅਤੇ ਇਸੇ ਕਾਰਨ ਕੰਮ ਛੇਤੀ ਨਾਲ ਮਿਲ ਜਾਂਦਾ ਹੈ। ਉਦਾਹਰਣ ਵਜੋਂ ਜਿੱਥੇ ਵੱਡੇ ਸ਼ਹਿਰਾਂ ਵਿਚਲੇ 61.3% ਪਰਵਾਸੀ ਕੰਮਾਂ ਕਾਰਾਂ ਤੇ ਲੱਗੇ ਹੋਏ ਸਨ, ਉੱਥੇ ਖੇਤਰੀ ਸ਼ਹਿਰਾਂ ਦੇ ਵਿੱਚ ਇਹ ਸੰਖਿਆ 78% ਸੀ।
Source: Pexels
ਨਾਈਜੀਰੀਆ ਦੇ ਜਨਮੇ ਹੋਏ ਸੂਰਜ ਐਡੀਬਾਇਓ ਓਪਾਟੋਕੁਨ ਨੂੰ ਮੈਕੂਆਰੀ ਯੂਨੀਵਰਸਟੀ ਵਿੱਚ ਸਕਾਲਰਸ਼ਿਪ ਨਾਲ ਵਾਤਾਵਰਣ ਵਿਸ਼ੇ ਵਿੱਚ ਡਿਗਰੀ ਲੈਣ ਦੇ ਬਾਵਜੂਦ ਵੀ ਕਈ ਸਾਲ ਨੌਕਰੀ ਲਭਣ ਵਿੱਚ ਲਗ ਗਏ ਸਨ। ਪਰ ਖੇਤਰੀ ਇਲਾਕੇ ਵਿੱਚ ਪਹਿਲੀ ਵਾਰੀ ਹੀ ਉਸ ਨੂੰ ਇੱਕ ਮੀਟ ਇੰਸਪੈਕਟਰ ਵਜੋਂ ਨੌਕਰੀ ਮਿਲ ਗਈ ਸੀ। ਅਤੇ ਅਜਿਹਾ ਘੱਟ ਕੰਪੀਟੀਸ਼ਨ ਕਾਰਨ ਹੀ ਸੰਭਵ ਹੋ ਸਕਿਆ ਸੀ।
ਆਰ ਓ ਏ ਸੰਸਥਾ ਦੇ ਜਿਆਦਾਤਰ ਕਲਾਇੰਟਸ ਪਰਵਾਸੀ ਅਤੇ ਨਵੇਂ ਗਰੈਜੂਏਟ ਹਨ। ਇਹਨਾਂ ਵਿੱਚੋਂ ਕਈ ਵਿਦੇਸ਼ਾਂ ਦੇ ਪੜੇ ਹੋਏ ਡਾਕਟਰ ਵੀ ਹਨ ਜਿਨਾਂ ਨੂੰ ਆਸਟ੍ਰੇਲੀਆ ਦੇ ਨਾਗਰਿਕ ਹੋਣ ਦੇ ਬਾਵਜੂਦ ਵੱਡੇ ਸ਼ਹਿਰਾਂ ਵਿੱਚ ਨੌਕਰੀ ਨਹੀਂ ਮਿਲੀ ਸੀ। ਮੋਮਾਂਦ ਅਨੁਸਾਰ ਲੋਕਾਂ ਨੂੰ ਖੇਤਰੀ ਇਲਾਕਿਆਂ ਵੱਲ ਪ੍ਰੇਰਤ ਕਰਨ ਦੇ ਕਈ ਨੁਕਤੇ ਹੁੰਦੇ ਹਨ।
ਆਸਟਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੇ ਸਕੂਲ ਆਫ ਡੈਮੋਗਰੈਫੀ ਵਲੋਂ 30 ਸਾਲਾਂ ਦੌਰਾਨ ਇਕੱਤਰ ਕੀਤੇ ਡਾਟੇ ਤੋਂ ਪਤਾ ਚਲਿਆ ਹੈ ਕਿ ਖੇਤਰੀ ਇਲਾਕਿਆਂ ਵਿੱਚ ਸਥਾਪਤ ਹੋਣ ਵਾਲੇ ਸਾਰੇ ਪਰਵਾਸੀਆਂ ਵਿੱਚੋਂ 60% ਪਹਿਲੇ ਪੰਜਾਂ ਸਾਲਾਂ ਦੌਰਾਨ ਹੀ ਪ੍ਰਮੁੱਖ ਸ਼ਹਿਰਾਂ ਵਿੱਚ ਜਾ ਕੇ ਮੁੜ ਤੋਂ ਸਥਾਪਤ ਹੋ ਗਏ ਸਨ। ਅਤੇ ਫਰਵਾਦੀਨ ਦਾਲੀਰੀ ਅਨੁਸਾਰ, ਇਹ ਇਕ ਅਜਿਹਾ ਚਲਨ ਹੈ ਜਿਸ ਨੂੰ ਇਸ ਸਮੇਂ ਉਲਟਾਇਆ ਜਾ ਸਕਦਾ ਹੈ।
ਉਹ ਟਾਊਨਸਵਿੱਚ ਵਿੱਚ ਜਨਮੇ ਹੋਏ ਲੋਕਾਂ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਨੂੰ ਯੂਥ ਲੀਡਰਸ਼ਿੱਪ ਪਰੋਗਰਾਮਾਂ ਵਿੱਚ ਇਕੱਠਿਆਂ ਸੱਦਣ ਦਾ ਉਪਰਾਲਾ ਕਰਦਾ ਹੈ। ਜਿਸ ਦੇ ਦਾਲੀਰੀ ਅਨੁਸਾਰ ਕਈ ਵਧੀਆ ਲਾਭ ਦੇਖਣ ਨੂੰ ਮਿਲੇ ਹਨ।
ਐਸ ਬੀ ਐਸ ਵਲੋਂ ਪ੍ਰਸਾਰਤ ਕੀਤੀ ਜਾ ਰਹੀ ਲੜੀਵਾਰ ਸਟਰਗਲ ਸਟਰੀਟ ਨੂੰ ਜਰੂਰ ਦੇਖੋ ਜਿਸ ਵਿੱਚ ਆਸਟਰੇਲੀਆ ਦੇ ਖੇਤਰੀ ਇਲਾਕਿਆਂ ਵਿਚਲੇ ਪਛੜੇ ਹੋਏ ਭਾਈਚਾਰਿਆਂ ਸਾਹਮਣੇ ਆਉਣ ਵਾਲੀਆਂ ਚੁਣੋਤੀਆਂ ਨੂੰ ਉਜਾਗਰ ਕੀਤਾ ਗਿਆ ਹੈ।
ਇਸ ਦਾ ਤੀਜਾ ਲੜੀਵਾਰ ਬੁੱਧਵਾਰ 9 ਅਕਤੂਬਰ 8.30 ਵਜੇ ਸ਼ਾਮ ਤੋਂ ਸ਼ੁਰੂ ਹੋ ਰਿਹਾ ਹੈ, ਜੋ ਕਿ ਹਰ ਬੁੱਧਵਾਰ ਜਾਰੀ ਰਹੇਗਾ। ਪ੍ਰਸਾਰਣ ਸਮੇਂ ਤੋਂ ਬਾਅਦ ਵੀ ਇਸ ਨੂੰ ਐਸ ਬੀ ਐਸ ਆਨ ਡਿਮਾਂਡ ਤੇ ਦੇਖਿਆ ਜਾ ਸਕੇਗਾ।
Other related stories
This region in Australia is seeking skilled workers in 70 occupations