ਕੀ ਤੁਸੀਂ ਆਪਣੇ ਖੇਤਰ ਵਿੱਚ ਨੌਕਰੀ ਲੱਭ ਰਹੇ ਹੋ? ਆਪਣੇ ਹੁਨਰ ਅਤੇ ਯੋਗਤਾ ਦੇ ਅਧਾਰ 'ਤੇ ਨੌਕਰੀ ਲੈਣ ਬਾਰੇ ਜਾਣੋ

white hats - Architects working on a building design

Architects working on a building design Source: Anamul Rezwan/Pexels

ਇੱਕ ਰਿਪੋਰਟ ਵਿੱਚ ਇਹ ਸਾਹਮਣੇ ਆਇਆ ਹੈ ਕਿ ਆਸਟ੍ਰੇਲੀਆ ਵਿੱਚ ਚਾਰ ਵਿੱਚੋਂ ਇੱਕ ਸਥਾਈ ਹੁਨਰਮੰਦ ਪਰਵਾਸੀ ਆਪਣੇ ਹੁਨਰ ਦੇ ਪੱਧਰ ਤੋਂ ਹੇਠਾਂ ਦੀਆਂ ਨੌਕਰੀਆਂ ਵਿੱਚ ਕੰਮ ਕਰ ਰਹੇ ਹਨ, ਨਾਲ਼ ਉਨ੍ਹਾਂ ਨੂੰ ਅਤੇ ਆਰਥਿਕਤਾ ਨੂੰ ਹਰ ਸਾਲ ਤਨਖਾਹ ਦੇ ਲੱਖਾਂ ਡਾਲਰ ਦਾ ਘਾਟਾ ਪੈ ਰਿਹਾ ਹੈ। ਇਸ ਸੈਟਲਮੈਂਟ ਗਾਈਡ ਵਿੱਚ ਅਸੀਂ ਨਵੇਂ ਪ੍ਰਵਾਸੀਆਂ ਨੂੰ ਰੁਜ਼ਗਾਰ ਲੱਭਣ ਲਈ ਕੁਝ ਵਿਵਹਾਰਕ ਤਰੀਕਿਆਂ ਉੱਤੇ ਝਾਤ ਮਾਰਾਂਗੇ ਜੋ ਕਿ ਉਨ੍ਹਾਂ ਦੇ ਹੁਨਰ ਦੇ ਪੱਧਰ, ਯੋਗਤਾ ਅਤੇ ਕੰਮ ਦੇ ਤਜ਼ਰਬੇ ਨਾਲ ਮੇਲ ਖਾਂਦਾ ਹੈ।


ਇੱਕ 41 ਸਾਲਾ ਸ਼ਰਨਾਰਥੀ ਮਜ਼ੀਨ ਤਿੰਨ ਸਾਲ ਪਹਿਲਾਂ ਆਪਣੀ ਪਤਨੀ ਅਤੇ ਦੋ ਧੀਆਂ ਨਾਲ ਆਸਟ੍ਰੇਲੀਆ ਆਇਆ ਸੀ। ਉਹ ਉੱਤਰੀ ਇਰਾਕ ਦੇ ਦੁਹੋਕ ਵਿੱਚ ਇੱਕ ਇਲੈਕਟ੍ਰੀਕਲ ਇੰਜੀਨੀਅਰ ਸੀ। 

ਪਰ ਜਦੋਂ ਆਈਐਸਆਈਐਸ ਨੇ ਇਸ ਖੇਤਰ ਉੱਤੇ ਕਬਜ਼ਾ ਕਰ ਲਿਆ ਤਾਂ ਉਹ ਆਪਣੇ ਪਰਿਵਾਰ ਸਮੇਤ ਲੈਬਨਾਨ ਚਲਾ ਗਿਆ। 

ਆਸਟ੍ਰੇਲੀਆ ਪਹੁੰਚਣ ਤੋਂ ਤਿੰਨ ਸਾਲ ਬਾਅਦ, ਮਜ਼ੀਨ ਅਜੇ ਵੀ ਆਪਣੇ ਖੇਤਰ ਵਿਚ ਨੌਕਰੀ ਲੱਭ ਰਿਹਾ ਹੈ। 

ਮਜ਼ੀਨ ਦਾ ਕਹਿਣਾ ਹੈ ਕਿ ਸਥਾਨਕ ਕੰਮ ਦੇ ਤਜਰਬੇ ਦੀ ਘਾਟ ਅਤੇ ਭਾਸ਼ਾ ਦੀਆਂ ਮੁਸ਼ਕਲਾਂ ਉਸ ਲਈ ਅਤੇ ਉਸਦੀ ਪਤਨੀ ਜੋ ਕਿ ਸਕੂਲ ਅਧਿਆਪਕ ਵਜੋਂ ਕੰਮ ਦੀ ਭਾਲ ਕਰ ਰਹੀ ਹੈ, ਲਈ ਸਭ ਤੋਂ ਵੱਡੀ ਰੁਕਾਵਟ ਸਨ।

ਆਸਟ੍ਰੇਲੀਆ ਦੀ ਆਰਥਿਕ ਵਿਕਾਸ ਕਮੇਟੀ ਦੀ ਮਾਰਚ 2021 ਦੀ ਇੱਕ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਬਹੁਤ ਸਾਰੇ ਸਥਾਈ ਹੁਨਰਮੰਦ ਪ੍ਰਵਾਸੀ ਆਪਣੀ ਮੌਜੂਦਾ ਨੌਕਰੀਆਂ ਲਈ ਵਧੇਰੇ 'ਕੁਆਲੀਫਾਈਡ' ਹਨ।

ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਕੁਸ਼ਲਤਾਵਾਂ ਅਤੇ ਨੌਕਰੀਆਂ ਦਰਮਿਆਨ ਮੇਲ-ਜੋਲ ਦੀ ਕਮੀ ਪ੍ਰਵਾਸੀ ਕਾਮਿਆਂ ਲਈ 2013 ਤੋਂ 2018 ਦਰਮਿਆਨ ਘੱਟੋ-ਘੱਟ 1.25 ਬਿਲੀਅਨ ਡਾਲਰ ਦੀ ਤਨਖਾਹ ਦੇ ਘਾਟੇ ਦਾ ਕਾਰਨ ਬਣ ਚੁੱਕੀ ਹੈ। 

ਡੇਵਿਡ ਫੋਰਬਸ ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਵਿਖੇ ਇੱਕ ਸੀਨੀਅਰ ਰੋਜ਼ਗਾਰ ਸੰਚਾਲਨ ਕੋਆਰਡੀਨੇਟਰ ਹੈ - ਇਹ ਇੱਕ ਅਜਿਹਾ ਸੰਗਠਨ ਹੈ ਜੋ ਸ਼ਰਨਾਰਥੀ ਅਤੇ ਪ੍ਰਵਾਸੀ ਭਾਈਚਾਰਿਆਂ ਨੂੰ ਆਸਟ੍ਰੇਲੀਆ ਵਿੱਚ ਵੱਸਣ ਵਿੱਚ ਮਦਦ ਕਰਦਾ ਹੈ। 

ਡੇਵਿਡ ਦਾ ਕਹਿਣਾ ਹੈ ਕਿ ਨਵੇਂ ਆਏ ਹੁਨਰਮੰਦ ਪ੍ਰਵਾਸੀਆਂ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਉਨ੍ਹਾਂ ਦੇ ਰੁਜ਼ਗਾਰ ਲਈ ਰਾਹ ਕਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੈ। 

ਫਰੇਡ ਮੌਲੋਇ ਇੱਕ ਰਜਿਸਟਰਡ ਮਾਈਗ੍ਰੇਸ਼ਨ ਏਜੰਟ ਅਤੇ ਕਨੈਕਟਿੰਗ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਹਨ। 

ਲੋਕਾਂ ਨੂੰ, ਉਨ੍ਹਾਂ ਦੇ ਵੀਜ਼ਾ ਐਪਲੀਕੇਸ਼ਨਾਂ ਵਿੱਚ ਸਹਾਇਤਾ ਕਰਨ ਅਤੇ ਆਸਟ੍ਰੇਲੀਆ ਵਿੱਚ ਇੱਕ ਢੁਕਵੀਂ ਨੌਕਰੀ ਲੱਭਣ ਤੋਂ ਇਲਾਵਾ, ਕਨੈਕਟ ਭਰਤੀ ਵਿੱਚ ਸਹਾਇਤਾ ਕਰਨ ਵਾਲੀ ਏਜੰਸੀ ਵੀ ਹੈ ਜੋ ਮਾਲਕਾਂ ਨੂੰ ਉਹ ਹੁਨਰ ਲੱਭਣ ਵਿੱਚ ਸਹਾਇਤਾ ਕਰਦੀ ਹੈ ਜੋ ਸਥਾਨਕ ਤੌਰ 'ਤੇ ਉਪਲਬਧ ਨਹੀਂ ਹੁੰਦੇ।

ਸ੍ਰੀ ਮੌਲੋਇ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਲਈ ਇਹ ਪਤਾ ਲਗਾਉਣਾ ਮਹੱਤਵਪੂਰਣ ਹੈ ਕਿ ਕੀ ਉਨ੍ਹਾਂ ਨੂੰ ਕਿੱਤੇ-ਸੰਬੰਧੀ ਕੋਈ ਲਾਈਸੈਂਸ ਜਾਂ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਦੀ ਜ਼ਰੂਰਤ ਹੈ ਜਾਂ ਨਹੀਂ। 

ਨਦੀਨਾ ਬੇਨਵੇਨਸਟੀ ਇੱਕ ਸੀਵੀ ਲੇਖਕ, ਕੈਰੀਅਰ ਕੋਚ ਅਤੇ ਐਨ ਬੀ ਕੈਰੀਅਰ ਕੰਸਲਟਿੰਗ ਵਿੱਚ ਭਰਤੀ-ਮਾਹਰ ਹੈ। 

ਉਹ ਨੌਕਰੀ ਲੱਭਣ ਵਾਲਿਆਂ ਨੂੰ ਸਹੀ ਨੌਕਰੀ ਲੱਭਣ ਵਿੱਚ ਸਹਾਇਤਾ ਕਰਦੀ ਹੈ ਅਤੇ ਮਾਲਕਾਂ ਦੇ ਨਾਲ ਕੰਮ ਕਰਦੀ ਹੈ ਤਾਂ ਜੋ ਉਨ੍ਹਾਂ ਨੂੰ 'ਸਹੀ ਮੈਚ' ਲੱਭਣ ਵਿੱਚ ਸਹਾਇਤਾ ਕੀਤੀ ਜਾ ਸਕੇ। 

ਉਸਦਾ ਕਹਿਣਾ ਹੈ ਕਿ ਨੌਕਰੀ ਬਿਨੈਪੱਤਰ ਅਕਸਰ ਰੱਦ ਹੋਣ ਦਾ ਇੱਕ ਕਾਰਨ ਇਹ ਹੈ ਕਿ ਉਹ ਆਪਣੇ 'ਸੀਵੀ' ਵਿੱਚ ਸਹੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰ ਰਹੇ। 

ਮਿਸ ਬੇਨਵੇਨਸਟੀ ਕਹਿੰਦੀ ਹੈ ਕਿ ਜਿਹੜੀਆਂ ਨੌਕਰੀਆਂ ਲਈ ਅਰਜ਼ੀ ਦਿੱਤੀ ਜਾਂਦੀ ਹੈ ਉਸ ਵਿੱਚ ਢੁਕਵਾਂ ਉਮੀਦਵਾਰ ਹੋਣਾ ਵੀ ਮਹੱਤਵਪੂਰਨ ਹੈ। 

ਸ੍ਰੀ ਮੌਲੋਇ ਦੇ ਅਨੁਸਾਰ, ਕਈ ਵਾਰ ਨਵੇਂ ਪ੍ਰਵਾਸੀ ਨੂੰ ਸ਼ੁਰੂਆਤੀ ਤੌਰ ਤੇ ਇੱਕ ਕਦਮ ਪਿੱਛੇ ਹਟਣ ਦੀ ਜ਼ਰੂਰਤ ਹੋ ਸਕਦੀ ਹੈ ਅਤੇ ਫਿਰ ਸਥਾਨਕ ਢਾਂਚੇ, ਉਦਯੋਗ ਦੇ ਮਾਪਦੰਡਾਂ ਅਤੇ ਕਾਰਜ ਸਭਿਆਚਾਰ ਦੀ ਆਦਤ ਪੈਣ ਤੇ ਹੋਲੀ-ਹੋਲੀ ਅੱਗੇ ਵਧਣਾ ਚਾਹੀਦਾ ਹੈ। 

ਸ੍ਰੀ ਮੌਲੋਇ ਦਾ ਕਹਿਣਾ ਹੈ ਕਿ ਕਿਸੇ ਸਬੰਧਤ ਖੇਤਰ ਵਿੱਚ ਸਥਾਨਕ ਅਹੁਦਾ ਪ੍ਰਾਪਤ ਕਰਨਾ ਅਤੇ ਇਸ ਨੂੰ ਇੱਕ ਸ਼ੁਰੂਆਤੀ ਕਦਮ ਵਜੋਂ ਇਸਤੇਮਾਲ ਕਰਨਾ ਵੀ ਇੱਕ ਚੰਗਾ ਵਿਚਾਰ ਹੋ ਸਕਦਾ ਹੈ।

ਉਸ ਨੇ ਅੱਗੇ ਕਿਹਾ ਕਿ ਕਈ ਵਾਰ ਕਿਸੇ ਕਲਾਇੰਟ ਨਾਲ ਗੱਲਬਾਤ ਕਰਨ ਵਾਲੇ ਅਹੁਦੇ ਵਿੱਚ ਨੌਕਰੀ ਲੈਣ ਲਈ ਭਾਸ਼ਾ ਅਤੇ ਸੰਚਾਰ ਵਿੱਚ ਸੁਧਾਰ ਕਰਨ ਦੀ ਜ਼ਰੂਰਤ ਹੁੰਦੀ ਹੈ।

ਕੈਰੀਅਰ ਕੋਚ ਨਦੀਨਾ ਬੇਨਵੇਨਸਟੀ ਦਾ ਕਹਿਣਾ ਹੈ ਕਿ ਨੌਕਰੀ ਦੇ ਬਿਨੈਕਾਰਾਂ ਲਈ ਨੌਕਰੀਆਂ ਲਈ ਆਨਲਾਈਨ ਅਰਜ਼ੀ ਦੇਣ ਦੀ ਬਜਾਏ ਭਰਤੀ ਕਰਨ ਵਾਲਿਆਂ ਨਾਲ ਗੱਲਬਾਤ ਕਰਨਾ ਮਹੱਤਵਪੂਰਨ ਹੈ। 

ਐਬੀ ਜੋਜ਼ੀ ਉਸਾਰੀ ਪ੍ਰਾਜੈਕਟ ਮੈਨੇਜਰ ਅਤੇ ਵਿਕਾਸ ਮੈਨੇਜਰ ਵਜੋਂ ਕੰਮ ਕਰਦੀ ਹੈ। 

ਉਸਨੇ ਭਾਰਤ ਅਤੇ ਸਾਊਦੀ ਅਰਬ ਵਿੱਚ ਇੱਕ ਆਰਕੀਟੈਕਟ ਅਤੇ ਡਿਜ਼ਾਈਨ ਮੈਨੇਜਰ ਵਜੋਂ 16 ਸਾਲਾਂ ਲਈ ਕੰਮ ਕੀਤਾ ਅਤੇ ਵਿਕਾਸ ਅਤੇ ਪ੍ਰੋਜੈਕਟ ਪ੍ਰਬੰਧਨ ਸਮੇਤ ਵੱਖ ਵੱਖ ਭੂਮਿਕਾਵਾਂ ਨੂੰ ਸੰਭਾਲਿਆ। 

ਉਹ ਫਰਵਰੀ 2020 ਵਿੱਚ ਆਸਟ੍ਰੇਲੀਆ ਪਹੁੰਚੀ ਸੀ ਅਤੇ ਉਸਨੂੰ ਜੂਨ ਵਿੱਚ ਨੌਕਰੀ ਮਿਲੀ। 

ਮਿਸ ਜੋਜ਼ੀ ਦਾ ਕਹਿਣਾ ਹੈ ਕਿ ਜਦੋਂ ਇੱਕ ਵਾਰ ਉਸ ਨੂੰ ਕੈਰੀਅਰ ਸਲਾਹਕਾਰ ਮਿਲਿਆ ਤਾਂ ਨੌਕਰੀ ਲੱਭਣ ਵਿੱਚ ਉਸ ਨੂੰ ਸਿਰਫ ਛੇ ਹਫ਼ਤੇ ਲੱਗੇ। 

ਸੈਟਲਮੈਂਟ ਸਰਵਿਸਿਜ਼ ਇੰਟਰਨੈਸ਼ਨਲ ਦੇ ਡੇਵਿਡ ਫੋਰਬਜ਼ ਦਾ ਕਹਿਣਾ ਹੈ ਕਿ ਇੱਕ ਵਾਰ ਜਦੋਂ ਹੁਨਰਮੰਦ ਪ੍ਰਵਾਸੀ ਨੂੰ ਸਹੀ ਨੌਕਰੀ ਮਿਲ ਜਾਂਦੀ ਹੈ ਤਾਂ ਉਸ ਕੋਲ ਆਸਟ੍ਰੇਲੀਆਈ ਸੰਗਠਨਾਂ ਨੂੰ ਪੇਸ਼ਕਸ਼ ਕਰਨ ਲਈ ਕਾਫ਼ੀ ਹੁਨਰ ਹੁੰਦੇ ਹਨ। 

ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।

ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ  ਉੱਤੇ ਉਪਲੱਬਧ ਹਨ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 


Share