ਸ਼ਾਇਦ ਦੇਖਣ ਨੂੰ ਇਹ ਲੱਗਦਾ ਹੈ ਕਿ ਪਰਵਾਸ ਘਰਾਂ ਦੀਆਂ ਕੀਮਤਾਂ ਨੂੰ ਵਧਾ ਰਿਹਾ ਹੈ, ਪਰ ਮਾਹਰ ਕਹਿੰਦੇ ਹਨ ਕਿ ਇਹ ਇੰਨਾ ਸੌਖਾ ਨਹੀਂ ਹੈ।
ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਵਿੱਚ ਡੈਮੋਗ੍ਰਾਫੀ ਦੇ ਐਮਰੀਟਸ ਪ੍ਰੋਫੈਸਰ, ਪੀਟਰ ਮੈਕਡੋਨਲਡ ਨੇ ਐਸਬੀਐਸ ਐਗਜ਼ਾਮੀਨ ਨੂੰ ਦੱਸਿਆ ਕਿ ਇਹ ਇੱਕ ਭਟਕਾਉਣ ਵਾਲਾ ਦ੍ਰਿਸ਼ਟੀਕੋਣ ਹੋ ਸਕਦਾ ਹੈ।
ਪ੍ਰੋਫੈਸਰ ਮੈਕਡੋਨਲਡ ਨੇ ਕਿਹਾ, "ਜਦੋਂ ਟਿੱਪਣੀਕਾਰ ਅਤੇ ਸਿਆਸਤਦਾਨ ਹਾਊਸਿੰਗ ਮਾਰਕੀਟ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਉੱਚ ਇਮੀਗ੍ਰੇਸ਼ਨ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ, ਪਰਿਭਾਸ਼ਾ ਅਨੁਸਾਰ, ਉਹ ਨੀਤੀਗਤ ਪਹੁੰਚਾਂ ਦੀ ਵਿਆਪਕ ਲੜੀ ਤੋਂ ਧਿਆਨ ਹਟਾ ਰਹੇ ਹਨ ਜੋ ਹਾਊਸਿੰਗ ਸੰਕਟ ਨਾਲ ਨਜਿੱਠਣ ਲਈ ਲੋੜੀਂਦੇ ਹਨ।"
ਐਸਬੀਐਸ ਐਗਜ਼ਾਮੀਨਜ਼ ਦਾ ਇਹ ਐਪੀਸੋਡ ਘਰਾਂ ਦੀਆਂ ਵਧਦੀਆਂ ਕੀਮਤਾਂ ਦੇ ਕਾਰਕਾਂ, ਅਤੇ ਰਿਹਾਇਸ਼ੀ ਸੰਕਟ ਲਈ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਣ ਦੇ ਪ੍ਰਭਾਵਾਂ ਨੂੰ ਦੇਖਦਾ ਹੈ।