'ਡੇਲੀ ਰੌਕਸ' ਰੈਸਟੋਰੈਂਟ ਦੀਆਂ ਮੈਲਬੌਰਨ ਵਿੱਚ ਦੋ ਸ਼ਾਖਾਵਾਂ ਹਨ ਜਿਥੇ 35 ਤੋਂ 40 ਦੇ ਕਰੀਬ ਅੰਤਰਾਸ਼ਟਰੀ ਵਿਦਿਆਰਥੀ ਕੰਮ ਕਰਦੇ ਹਨ।
65-ਸਾਲਾ 'ਆਂਟੀ ਜੀ' ਪ੍ਰੇਮ ਲਤਾ ਮਿਗਲਾਨੀ ਨੇ ਕਿਹਾ ਕਿ ਉਹਨਾਂ ਇਹ ਰੈਸਟੋਰੈਂਟ ਆਪਣੇ ਪੁੱਤਰ ਦੁਸ਼ਿਅੰਤ ਦੇ ਆਖੇ ਸ਼ੁਰੂ ਕੀਤਾ ਸੀ ਜੋ ਮਹਿਸੂਸ ਕਰਦਾ ਸੀ ਕਿ ਬਹੁਤ ਸਾਰੇ ਭਾਰਤੀ-ਮੂਲ ਦੇ ਲੋਕ ਇਥੇ 'ਘਰ ਦੀ ਰੋਟੀ' ਲਈ ਤਰਸਦੇ ਹਨ।
ਇਹੀ ਇੱਕ ਕਾਰਨ ਹੈ ਕਿ ਜਦ ਵੀ ਕੋਈ ਇਸ ਰੈਸਟੋਰੈਂਟ ਵਿੱਚ ਨੌਕਰੀ ਲੈਣ ਆਓਂਦਾ ਹੈ ਤਾਂ 'ਆਂਟੀ ਜੀ' ਪਹਿਲਾਂ ਸਵਾਲ ਇਹੀ ਪੁੱਛਦੇ ਹਨ - ‘ਕੀ ਤੁਹਾਨੂੰ ਰੋਟੀਆਂ ਵੇਲਣੀਆਂ ਆਉਂਦੀਆਂ ਹਨ?’
ਹਰਿਆਣਾ ਦੇ ਕਰਨਾਲ਼ ਸ਼ਹਿਰ ਦੇ ਪਿਸ਼ੋਕੜ੍ਹ ਵਾਲਾ ਮਿਗਲਾਨੀ ਪਰਿਵਾਰ ਸਮਾਜ ਸੇਵੀ ਕੰਮਾਂ ਵਿੱਚ ਵੀ ਹਿੱਸਾ ਪਾਉਂਦਾ ਹੈ - ਪਿਛਲੇ ਸਾਲ ਮੈਲਬੌਰਨ ਸ਼ਹਿਰ ਵਿੱਚ ਹੋਏ ਨਗਰ ਕੀਰਤਨ ਦੌਰਾਨ ਉਨ੍ਹਾਂ ਪੰਜ ਹਜ਼ਾਰ ਤੋਂ ਵੀ ਵੱਧ ਪ੍ਰਸ਼ਾਦਿਆਂ ਦੀ ਸੇਵਾ ਨਿਭਾਈ ਸੀ।
ਪੂਰੀ ਗੱਲਬਾਤ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....