ਭਾਰਤ ਦੇ ਗੋਆ ਵਿੱਚ 20-28 ਨਵੰਬਰ, 2024 ਤੱਕ ਚਲ ਰਿਹਾ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦੇ 55ਵੇਂ ਐਡੀਸ਼ਨ ਲਈ ਆਸਟ੍ਰੇਲੀਆ ਨੂੰ 'ਫ਼ੋਕੱਸ ਕੰਟਰੀ' ਵਜੋਂ ਘੋਸ਼ਿਤ ਕੀਤਾ ਗਿਆ ਹੈ। ਇਹ ਐਲਾਨ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਇੱਕ ਸਹਿ-ਨਿਰਮਾਣ ਸੰਧੀ ਦੀ ਹਾਲ ਹੀ ਵਿੱਚ ਹੋਈ ਪ੍ਰਵਾਨਗੀ ਤੋਂ ਬਾਅਦ ਕੀਤਾ ਗਿਆ। ਇਸ ਸਾਲ ਦੇ ਫੈਸਟੀਵਲ ਵਿੱਚ, ਸੱਤ ਆਸਟ੍ਰੇਲੀਅਨ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ਦਸਤਾਵੇਜ਼ੀ ਫਿਲਮਾਂ, ਥ੍ਰਿਲਰਸ, ਆਲੋਚਨਾਤਮਕ ਫਿਲਮਾਂ ਅਤੇ ਕਾਮੇਡੀ ਫ਼ਿਲਮਾਂ ਸ਼ਾਮਲ ਹਨ।
ਇਸ ਦੌਰਾਨ ਸਕ੍ਰੀਨ ਆਸਟ੍ਰੇਲੀਆ, ਵੱਖ-ਵੱਖ ਰਾਜਾਂ ਦੇ ਸਕਰੀਨ ਕਮਿਸ਼ਨ, ਅਤੇ ਔਸਫਿਲਮ ਆਸਟ੍ਰੇਲੀਆ ਵੱਲੋਂ ਇੱਕ ਵਫਦ ਵੀ ਫੈਸਟੀਵਲ ਦਾ ਹਿੱਸਾ ਬਣ ਰਿਹਾ ਹੈ।
ਆਸਟ੍ਰੇਲੀਆਈ ਫਿਲਮ ਨਿਰਮਾਤਾ ਫਿਲਿਪ ਨੋਇਸ ਨੂੰ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ। ਇਸ ਸਾਲ ਨੌਜਵਾਨ ਫ਼ਿਲਮਕਾਰਾਂ ਨੂੰ ਇੱਕ ਵੱਡਾ ਮੰਚ ਪ੍ਰਦਾਨ ਕਰਨ ਦੀ ਪਹਿਲ ਕਰਦਿਆਂ ਇਸ ਫੈਸਟੀਵਲ ਵਿੱਚ ਦੁਨੀਆ ਭਰ ਤੋਂ ਫ਼ਿਲਮੀ ਸਿਤਾਰੇ ਰੈਡ ਕਾਰਪਟ 'ਤੇ ਨਜ਼ਰ ਆਏ।
ਭਾਰਤ ਸਮੇਤ ਦੁਨੀਆਂ ਭਰ ਦੀਆਂ ਫ਼ਿਲਮਾਂ ਦੇ ਰੋਮਾਂਚ ਨਾਲ ਭਰੇ ਇਸ ਫੈਸਟੀਵਲ ਵਿੱਚ ਹੋਰ ਕੀ ਖ਼ਾਸ ਰਹੇਗਾ, ਸੁਣੋ ਇਸ ਪੋਡਕੈਸਟ ਰਾਹੀਂ ....
ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ,ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ , ਅਤੇ 'ਤੇ ਫਾਲੋ ਕਰੋ