ਸੇਵਾਮੁਕਤੀ, ਜਾਂ 'ਸੁਪਰ', ਤੁਹਾਡੇ ਰੁਜ਼ਗਾਰਦਾਤਾ ਦੁਆਰਾ ਤੁਹਾਡੇ ਕੰਮਕਾਜੀ ਜੀਵਨ ਦੌਰਾਨ ਤੁਹਾਡੇ ਕੰਮ ਤੋਂ ਰਿਟਾਇਰ ਹੋਣ ਸਮੇਂ, ਤੁਹਾਡੇ ਲਈ ਇਕ ਪਾਸੇ ਰੱਖਿਆ ਗਿਆ ਪੈਸਾ ਹੁੰਦਾ ਹੈ।
ਤੁਹਾਡੇ ਮਾਲਕ ਲਈ ਤੁਹਾਡੀ ਕਮਾਈ ਦਾ ਇੱਕ ਪ੍ਰਤੀਸ਼ਤ ਤੁਹਾਡੇ ਸੁਪਰ ਖਾਤੇ ਵਿੱਚ ਅਦਾ ਕਰਨਾ ਲਾਜ਼ਮੀ ਹੈ, ਅਤੇ ਤੁਹਾਡਾ ਸੁਪਰ ਫੰਡ ਤੁਹਾਡੇ ਰਿਟਾਇਰ ਹੋਣ ਤੱਕ ਇਸ ਪੈਸੇ ਦਾ ਨਿਵੇਸ਼ ਕਰਦਾ ਰਹਿੰਦਾ ਹੈ।
ਆਸਟ੍ਰੇਲੀਆ ਵਿੱਚ, ਇਹ ਸੁਨਿਸ਼ਚਿਤ ਕਰਨ ਲਈ ਉਪਾਅ ਹਨ ਕਿ, ਵਿਅਕਤੀ ਆਪਣੀ ਸੇਵਾਮੁਕਤੀ ਦੀ ਬੱਚਤ ਨੂੰ ਗੁਆ ਨਾ ਦੇਣ, ਭਾਵੇਂ ਕੋਈ ਖਾਤਾ ਅਕਿਰਿਆਸ਼ੀਲ ਹੀ ਕਿਉਂ ਨਾ ਹੋਵੇ।
ਜੇਕਰ ਤੁਹਾਡੇ ਸੰਪਰਕ ਵੇਰਵੇ ਬਦਲ ਗਏ ਹਨ ਅਤੇ ਪ੍ਰਦਾਤਾ ਤੁਹਾਡੇ ਤੱਕ ਪਹੁੰਚਣ ਵਿੱਚ ਅਸਮਰੱਥ ਹੈ, ਤਾਂ ਅਜਿਹੇ ਲਾਵਾਰਿਸ ਸੁਪਰ ਫੰਡ ਨੂੰ ਆਸਟ੍ਰੇਲੀਅਨ ਟੈਕਸੇਸ਼ਨ ਦਫਤਰ ਵਿੱਚ ਟ੍ਰਾਂਸਫਰ ਕਰਨ ਦੀ ਲੋੜ ਹੁੰਦੀ ਹੈ।
ਏ ਟੀ ਓ ਦੀ ਡਿਪਟੀ ਕਮਿਸ਼ਨਰ ਐਮਾ ਰੋਜ਼ੇਨਜ਼ਵੇਗ ਦੱਸਦੀ ਹੈ ਕਿ ਗੁਆਚਿਆ ਸੁਪਰ ਕਿਸਨੂੰ ਮੰਨਿਆ ਜਾਂਦਾ ਹੈ ਤੇ ਇਸ ਬਾਰੇ ਕੀ ਕੀਤਾ ਜਾ ਸਕਦਾ ਹੈ।