ਵਾਰ-ਵਾਰ ਮੁਰੰਮਤ ਹੋਣ ਵਾਲਾ ਜਾਂ ਖ਼ਰਾਬ ਹੀਟਰ, ਕਾਰਬਨ ਮੋਨੋਆਕਸਾਈਡ ਨਾਮ ਦੀ ਜ਼ਹਿਰੀਲੀ ਗੈਸ ਪੈਦਾ ਕਰਦਾ ਹੈ। ਇਹ ਗੈਸ ਇੰਨੀ ਜ਼ਹਿਰੀਲੀ ਹੈ ਕਿ ਬਿਨ੍ਹਾਂ ਕਿਸੇ ਚੇਤਾਵਨੀ ਇਹ ਕਿਸੇ ਵਿਅਕਤੀ ਦੀ ਜਾਨ ਲੈ ਸਕਦੀ ਹੈ।
‘ਦਾ ਏਲੈਨ ਕਨਸਲਟਿੰਗ’ ਗਰੁੱਪ ਦੀ ਇੱਕ ਜਾਂਚ ਮੁਤਾਬਕ ਕਾਰਬਨ ਮੋਨੋਆਕਸਾਈਡ ਦੇ ਜ਼ਹਿਰੀਲੇਪਨ ਨਾਲ ਕਰੀਬ ਹਰ ਸਾਲ ਇੱਕ ਵਿਅਕਤੀ ਦੀ ਮੌਤ ਅਤੇ 21% ਲੋਕਾਂ ਦੀ ਸਿਹਤ ਨੂੰ ਨੁਕਸਾਨ ਪਹੁੰਚਦਾ ਹੈ।
‘ਰੈਜ਼ੀਡੈਂਸ਼ੀਅਲ ਟੈਨੇਂਸੀ ਰੈਗੁਲੇਸ਼ਨਜ਼ 2021’ ਮੁਤਾਬਕ ਕਿਰਾਏ ‘ਤੇ ਪ੍ਰਾਪਰਟੀ ਦੇਣ ਵਾਲਿਆਂ ਨੂੰ ਹਰ ਦੋ ਸਾਲ ਬਾਅਦ ਇੱਕ ਮਾਹਿਰ ਤੋਂ ਗੈਸ ਸੇਫਟੀ ਚੈਕ ਕਰਵਾਉਣਾ ਲਾਜ਼ਮੀ ਹੈ।
ਹਰਪ੍ਰੀਤ ਸਿੰਘ ਪਿੱਛਲੇ 14 ਸਾਲਾਂ ਤੋਂ ਮੈਲਬੌਰਨ ਵਿੱਚ ਹੀਟ ਅਤੇ ਕੂਲਿੰਗ ਡਕਟ ਇੰਸਟਾਲੇਸ਼ਨ ਦੇ ਪੇਸ਼ੇ ਵਿੱਚ ਹਨ। ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਕੁੱਲ ਮਿਲਾਕੇ ਇਸ ਪੇਸ਼ੇ ਵਿੱਚ ਉਨ੍ਹਾਂ ਨੂੰ 25 ਸਾਲ ਹੋ ਗਏ ਹਨ।
ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਹੀਟ ਸਿਸਟਮ ਦੀਆਂ ਨਵੀਆਂ ਤਕਨੀਕਾਂ ਬਾਰੇ ਦੱਸਿਆ।ਉਨ੍ਹਾਂ ਦਾ ਕਹਿਣਾ ਹੈ ਕਿ ਬਿਜਲੀ ਵਾਲੇ ਬਾਹਰੀ ਹੀਟਰ ਦੀ ਖ਼ਪਤ ਵਧੇਰੇ ਹੁੰਦੀ ਹੈ ਅਤੇ ਉਹ ਸਿਹਤ ਲਈ ਵੀ ਚੰਗੇ ਨਹੀਂ ਹੁੰਦੇ ਇਸ ਲਈ ਉਨ੍ਹਾਂ ਦਾ ਘੱਟ ਤੋਂ ਘੱਟ ਇਸਤੇਮਾਲ ਕਰਨਾ ਚਾਹੀਦਾ ਹੈ।
Harpreet Singh Source: Supplied
ਇੱਕ ਮੰਜ਼ਿਲਾ ਅਤੇ ਦੋ ਮੰਜ਼ਿਲਾ ਘਰਾਂ ਵਿੱਚ ਹੀਟ ਸਿਸਟਮ ਦੇ ਕਿੰਨੇ ਜ਼ੋਨ ਰੱਖਣੇ ਚਾਹੀਦੇ ਹਨ ਇਸ ਬਾਰੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਧ ਜ਼ੋਨ ਰੱਖਣ ਨਾਲ ਅਸੀਂ ਬਿੱਲ ਦੀ ਬਚਤ ਵੀ ਕਰ ਸਕਦੇ ਹਾਂ ਅਤੇ ਹੀਟਰ ਦੀ ਮੁਨਿਆਦ ਵੀ ਵੱਧ ਜਾਂਦੀ ਹੈ।
ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਹਰ ਸਾਲ ਹੀਟ ਸਿਸਟਮ ਦੀ ਸਰਵਿਸ ਜ਼ਰੂਰ ਕਰਵਾਉਣੀ ਚਾਹੀਦੀ ਹੈ ਕਿਉਂਕਿ ਜੇਕਰ ਹੀਟਰ ਕਾਰਬਨ ਮੋਨੋਆਕਸਾਈਡ ਵਧੇਰੇ ਬਣਾ ਰਿਹਾ ਹੈ ਤਾਂ ਇਹ ਰਾਤੋ-ਰਾਤ ਮੌਤ ਦਾ ਕਾਰਨ ਬਣ ਸਕਦਾ ਹੈ।
ਬਚਾਅ ਲਈ ਕੁੱਝ ਸਾਵਧਾਨੀਆਂ ਹਨ ਜਿੰਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਵੇਂ ਕਿ ਜਦੋਂ ਵੀ ਹੀਟਰ ਚੱਲ ਰਿਹਾ ਹੋਵੇ ਤਾਂ ਘਰ ਵਿੱਚ ਕੋਈ ਨਾ ਕੋਈ ਖਿੜਕੀ ਥੋੜੀ ਜਿਹੀ ਖੁੱਲੀ ਰੱਖੀ ਜਾਵੇ ਤਾਂ ਜੋ ਆਕਸੀਜਨ ਦਾ ਵਹਾਅ ਬਣਿਆ ਰਹੇ।
ਸਿਸਟਮ ਨਾਲ ਇੱਕ ਅਲਾਰਮ ਵੀ ਜੋੜਿਆ ਜਾ ਸਕਦਾ ਹੈ ਜੋ ਕਿ ਕਾਰਬਨ ਮੋਨੋਆਕਸਾਈਡ ਦੀ ਸੀਮਾ ਵੱਧਣ ‘ਤੇ ਸੁਚੇਤ ਕਰਦਾ ਹੈ।
ਕਿਸੇ ਵੀ ਉਮਰ ਵਰਗ ਦਾ ਵਿਅਕਤੀ ਇਸ ਤੋਂ ਪ੍ਰਭਾਵਿਤ ਹੋ ਸਕਦਾ ਹੈ ਅਤੇ ਇਸਦੇ ਜ਼ਹਿਰੀਲੇਪਣ ਦੇ ਲੱਛਣ ਹਰ ਵਿਅਕਤੀ ‘ਚ ਵੱਖੋ ਵੱਖ ਹੋ ਸਕਦੇ ਹਨ।
ਸਾਹ ਲੈਣ ਵਿੱਚ ਤਕਲੀਫ, ਚਮੜੀ ਦੀ ਇਨਫੈਕਸ਼ਨ, ਖਾਂਸੀ, ਉਲਟੀਆਂ, ਸਿਰ ਦਰਦ ਕੁੱਝ ਆਮ ਲੱਛਣ ਹਨ।
ਜੇਕਰ ਤੁਹਾਨੂੰ ਕੋਈ ਵੀ ਅਜਿਹਾ ਲੱਛਣ ਮਹਿਸੂਸ ਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਗੈਸ ਹੀਟਰ ਬੰਦ ਕਰ ਖਿੜਕੀਆਂ ਅਤੇ ਦਰਵਾਜ਼ੇ ਖੋਲ ਲਉ।
ਐਮਰਜੈਂਸੀ ‘ਚ 000 ਅਤੇ ‘ਨਰਸ ਆਨ ਕਾਲ’ ਸਹਾਇਤਾ ਲਈ 1300 60 60 24 ‘ਤੇ ਫੋਨ ਕੀਤਾ ਜਾ ਸਕਦਾ ਹੈ, ਇਹ ਹੈਲਪਲਾਈਨ 24/7 ਉਪਲੱਬਧ ਹੈ।
ਪੂਰੀ ਜਾਣਕਾਰੀ ਲਈ ਸੁਣੋ ਇਹ ਵਿਸ਼ੇਸ਼ ਇੰਟਰਵਿਊ:
LISTEN TO
ਜਾਨਲੇਵਾ ਹੋ ਸਕਦੀ ਹੈ ਗਲ਼ਤ ਹੀਟਰ ਦੀ ਚੋਣ, ਜਾਣੋਂ ਕਿਹੜਾ ਹੀਟਰ ਹੈ ਸਭ ਤੋਂ ਵੱਧ ਕਿਫਾਇਤੀ ਤੇ ਭਰੋਸੇਯੋਗ
SBS Punjabi
16/06/202212:56
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ