ਵਰਤਮਾਨ ਵਿੱਚ ਇੱਕ ਆਫ-ਸਪਿਨ ਗੇਂਦਬਾਜ਼ ਵਜੋਂ ਆਸਟਰੇਲੀਆ ਦੀ ਅੰਡਰ-19 ਕ੍ਰਿਕਟ ਟੀਮ ਵਿੱਚ ਖੇਡ ਰਹੇ ਹਰਕੀਰਤ ਨੇ ਐਸ ਬੀ ਐਸ ਪੰਜਾਬੀ ਨਾਲ ਆਪਣੇ ਕਰਿਕਟ ਸਫਰ ਦੀ ਗੱਲਬਾਤ ਸਾਂਝੀ ਕਰਦਿਆਂ ਦੱਸਿਆ ਕਿ, "ਮੈ ਜਦੋਂ ਸੱਤ ਸਾਲ ਦਾ ਸੀ ਤਾਂ ਮੇਰੇ ਚਾਚਾ ਜੀ ਨੇ ਘਰ ਦੇ ਵਿਹੜੇ ਵਿੱਚ ਮੈਨੂੰ ਕ੍ਰਿਕਟ ਦੀ ਇਸ ਸ਼ਾਨਦਾਰ ਖੇਡ ਨਾਲ ਜੋੜਿਆ।"
"ਖੇਡ ਵਿੱਚ ਮੇਰੀ ਦਿਲਚਸਪੀ ਅਤੇ ਲਗਨ ਨੂੰ ਦੇਖਦੇ ਹੋਏ, ਮੇਰੇ ਪਰਿਵਾਰ ਨੇ ਮੈਨੂੰ ਇੱਕ ਸਥਾਨਕ ਕ੍ਰਿਕਟ ਕਲੱਬ ਵਿੱਚ ਦਾਖਲ ਕਰਵਾ ਦਿੱਤਾ ਅਤੇ ਉਸ ਤੋਂ ਬਾਅਦ ਮੈਂ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।"
ਕਿਸੇ ਵੀ ਹੋਰ ਖੇਡ ਵਾਂਗ, ਹਰਕੀਰਤ ਦੇ ਕ੍ਰਿਕਟ ਸਫ਼ਰ ਵਿੱਚ ਵੀ ਕਈ ਉਤਰਾਅ-ਚੜ੍ਹਾਅ ਆਏ। ਇੱਕ ਪੜਾਅ 'ਤੇ ਉਹ ਬਾਂਹ ਦੇ ਫਰੈਕਚਰ ਕਾਰਨ ਅੰਡਰ-12 ਜ਼ਿਲ੍ਹਾ ਟੀਮ ਤੋਂ ਬਾਹਰ ਹੋ ਗਿਆ ਸੀ।
Credit: Harkirat Bajwa
ਟੁੱਟੀ ਹੋਈ ਬਾਂਹ ਦੇ ਠੀਕ ਹੋਣ ਤੋਂ ਤੁਰੰਤ ਬਾਅਦ, ਹਰਕੀਰਤ ਨੇ ਆਪਣੀ ਖੇਡ 'ਤੇ ਹੋਰ ਵੀ ਜਿਆਦਾ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਅਤੇ ਜਲਦੀ ਹੀ ਇੱਕ ਰਾਜ ਪੱਧਰੀ ਕੋਚ ਨੇ ਇਨ੍ਹਾਂ ਦੀ ਮਹਾਰਤ ਨੂੰ ਪਛਾਣ ਲਿਆ।
ਉਸ ਨੇ ਅੱਗੇ ਦੱਸਿਆ ਕਿ,"ਜਦੋਂ ਮੈਨੂੰ ਅੰਡਰ-15 ਟੀਮ ਲਈ ਚੁਣਿਆ ਗਿਆ ਤਾਂ ਮੈਂ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ।"
ਹਾਲਾਂਕਿ, ਉਸਨੇ ਕਿਹਾ ਕਿ ਜਦੋਂ ਉਹ 2020 ਵਿੱਚ ਅੰਡਰ -16 ਟੀਮ ਵਿੱਚ ਖੇਡਣ ਵਾਲਾ ਸੀ ਤਾਂ ਵਿਸ਼ਵਵਿਆਪੀ ਕੋਵਿਡ -19 ਮਹਾਂਮਾਰੀ ਆਉਣ ਦੇ ਨਾਲ ਬਹੁਤ ਸਾਰੇ ਹੋਰਨਾਂ ਖਿਡਾਰੀਆਂ ਵਾਂਗ ਇਸ ਨੂੰ ਵੀ ਆਪਣੀ ਖੇਡ ਤੋਂ ਦੂਰ ਹੋਣਾ ਪਿਆ।
ਪਰ 2022 ਵਿੱਚ ਹਰਕੀਰਤ ਨੂੰ ਵੈਸਟਇੰਡੀਜ਼ ਵਿੱਚ 'ਅੰਡਰ-17 ਕ੍ਰਿਕਟ ਵਰਲਡ ਕੱਪ' ਖੇਡਣ ਲਈ ਚੁਣ ਲਿਆ ਗਿਆ।
ਹਰਕੀਰਤ ਨੇ ਕਿਹਾ, ''ਆਫ-ਸਪਿਨ ਗੇਂਦਬਾਜ਼ ਹੋਣ ਕਾਰਨ ਮੈਨੂੰ ਮੈਦਾਨ 'ਤੇ ਬੱਲੇਬਾਜ਼ੀ ਕਰਨ ਲਈ ਜ਼ਿਆਦਾ ਸਮਾਂ ਨਹੀਂ ਮਿਲਦਾ”।
"ਹਾਲਾਂਕਿ, ਮੇਰੀ ਸਰਵੋਤਮ ਗੇਂਦਬਾਜ਼ੀ ਦੀ ਦਰ ਸਿਰਫ ਪੰਜ ਦੌੜਾਂ ਦੇ ਕੇ, ਚਾਰ ਵਿਕਟਾਂ ਲੈਣਾ ਹੈ।"
Credit: Harkirat Bajwa
"ਮੇਰੇ ਮਾਤਾ-ਪਿਤਾ ਨੇ ਨਾ ਸਿਰਫ ਮੇਰੀ ਖੇਡ 'ਤੇ ਹੀ ਧਿਆਨ ਦਿੱਤਾ, ਸਗੋਂ ਉਨ੍ਹਾਂ ਨੇ ਮੇਰੀ ਖੁਰਾਕ ਦਾ ਵੀ ਖਾਸ ਖਿਆਲ ਰੱਖਿਆ," ਉਸਨੇ ਕਿਹਾ।
ਆਪਣੀ ਪੜ੍ਹਾਈ ਦੇ ਨਾਲ ਕ੍ਰਿਕਟ ਲਈ ਆਪਣੇ ਪਿਆਰ ਨੂੰ ਸੰਤੁਲਿਤ ਕਰਦੇ ਹੋਏ, ਹਰਕੀਰਤ ਨੇ ਮੈਲਬੌਰਨ ਦੇ ਇੱਕ ਚੋਣਵੇਂ ਸਕੂਲ ਵਿੱਚ ਪੜ੍ਹਾਈ ਕੀਤੀ।
"ਮੈਂ ਆਪਣੇ ਪਰਿਵਾਰ ਦੇ ਸਹਿਯੋਗ ਸਦਕਾ ਹੀ ਪੜਾਈ ਅਤੇ ਖੇਡਾਂ ਵਿੱਚ ਇਹ ਮੁਕਾਮ ਹਾਸਲ ਕਰ ਸਕਿਆ ਹਾਂ।"
ਖੇਡ ਦੇ ਨਾਲ ਨਾਲ ਪੜਾਈ ਵਿੱਚ ਵੀ ਵਧੀਆ ਪ੍ਰਦਰਸ਼ਨ ਕਰਨ ਵਾਲੇ ਹਰਕੀਰਤ ਨੇ ਮੈਲਬਰਨ ਦੇ ਇੱਕ ਸਲੈਕਟਿਵ ਸਕੂਲ ਵਿੱਚ ਪੜਾਈ ਕੀਤੀ।
ਨੌਜਵਾਨ ਭਾਰਤੀ ਕ੍ਰਿਕਟਰ ਸ਼ੁਭਮਨ ਗਿੱਲ ਤੋਂ ਪ੍ਰੇਰਿਤ, ਦਸਤਾਰ (ਪਟਕਾ) ਪਹਿਨਣ ਵਾਲੇ ਸ੍ਰੀ ਬਾਜਵਾ ਨੇ ਕਿਹਾ ਕਿ ਉਹ ਆਪਣੇ ਆਪ ਨੂੰ ਆਸਟਰੇਲਿਆਈ ਪੁਰਸ਼ ਟੀਮ ਵਿੱਚ ਦੇਖਣ ਲਈ ਮਿਹਨਤ ਕਰ ਰਹੇ ਹਨ।
ਇਸ ਪ੍ਰੇਰਨਾਦਾਇਕ ਇੰਟਰਵਿਊ ਨੂੰ ਪੰਜਾਬੀ ਵਿੱਚ ਸੁਣਨ ਲਈ ਪਲੇਅ ਬਟਨ 'ਤੇ ਕਲਿੱਕ ਕਰੋ।