ਡਾ. ਹਰਸ਼ਰਨ ਸਿੰਘ ਗਰੇਵਾਲ ਲਈ ਇਹ ਮਾਣ ਦੀ ਗੱਲ ਸੀ ਜਦੋਂ ਉਹਨਾਂ ਦੀ ਪ੍ਰੇਰਨਾ ਸਦਕਾ ਉਹਨਾਂ ਦੇ ਪੁੱਤਰ ਰਣਦੀਪ ਸਿੰਘ ਗਰੇਵਾਲ ਨੇ ਵੀ ਮਾਸਟਰਸ ਗੇਮਸ ਵਿੱਚ ਪਹਿਲੀ ਵਾਰ ਉਨ੍ਹਾਂ ਨਾਲ਼ ਹਿੱਸਾ ਲਿਆ।
ਡਾ ਗਰੇਵਾਲ ਜੋ ਕਿ ਰੋਜ਼ਾਨਾ 10 ਤੋਂ 15 ਕਿਲੋਮੀਟਰ ਦੌੜਦੇ ਹਨ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, "ਐਥਲੈਟਿਕਸ ਵਿੱਚ ਭਾਗ ਲੈਣ ਲਈ ਮਨ ਤਿਆਰ ਕਰਨਾ ਪੈਂਦਾ ਹੈ ਅਤੇ ਆਤਮ ਵਿਸ਼ਵਾਸ਼ ਵੀ ਕਾਇਮ ਕਰਨਾ ਜਰੂਰੀ ਹੁੰਦਾ ਹੈ। ਸਾਨੂੰ ਸਾਰਿਆਂ ਨੂੰ ਅਜਾਈਂ ਸਮਾਂ ਬਰਬਾਦ ਕਰਨ ਨਾਲੋਂ ਆਪਣੀ ਸਿਹਤ ਵਲ ਧਿਆਨ ਦੇਣਾ ਚਾਹੀਦਾ ਹੈ।"
ਡਾ. ਗਰੇਵਾਲ ਇਸ ਵੇਲ਼ੇ ਬਰਿਸਬੇਨ ਵਿਚਲੀਆਂ ਨੈਸ਼ਨਲ ਮਾਸਟਰਸ ਗੇਮਸ ਤੋਂ ਇਲਾਵਾ ਟੋਰਾਂਟੋ ਵਿੱਚ ਹੋਣ ਵਾਲੀਆਂ ਵਰਲਡ ਮਾਸਟਰਸ ਗੇਮਜ਼ ਵਿੱਚ ਭਾਗ ਲੈਣ ਲਈ ਵੀ ਤਿਆਰੀ ਕਰ ਰਹੇ ਹਨ।
Click on the player at the top of the page to listen to this feature in Punjabi.