ਇਸ ਦੌਰਾਨ ਕੇਂਦਰੀ ਮੰਤਰੀਆਂ ਦੀ ਇੱਕ ਕਮੇਟੀ ਨੇ ਕਿਸਾਨ ਨੁਮਾਇੰਦਿਆਂ ਨਾਲ ਮੀਟਿੰਗ ਵੀ ਕੀਤੀ ਜਿਸਦੇ ਬੇਸਿੱਟਾ ਨਿੱਕਲਣ ਪਿੱਛੋਂ ਕਿਸਾਨ-ਮਜ਼ਦੂਰ ਜਥੇਬੰਦੀਆਂ ਨੇ ਦਿੱਲੀ ਵੱਲ ਰਵਾਨਾ ਹੋਣ ਦਾ ਫੈਸਲਾ ਲਿਆ ਸੀ।
ਇਹ ਪ੍ਰਦਰਸ਼ਨ ਭਾਜਪਾ ਦੀ ਅਗਵਾਈ ਵਾਲ਼ੀ ਕੇਂਦਰ ਸਰਕਾਰ ਤੋਂ ਕਈ ਮੰਗਾਂ ਮਨਵਾਉਣ ਲਈ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਅਤੇ ਕਰਜ਼ਾ ਮੁਆਫੀ ਦਾ ਕਾਨੂੰਨ ਵੀ ਸ਼ਾਮਲ ਹੈ ਜਦਕਿ ਕੇਂਦਰ ਨੇ ਸਪੱਸ਼ਟ ਕੀਤਾ ਸੀ ਕਿ ਗਾਰੰਟੀਸ਼ੁਦਾ ਐਮਐਸਪੀ ਦਾ ਐਲਾਨ ਕਰਨਾ ਸੰਭਵ ਨਹੀਂ ਹੋਵੇਗਾ।
ਇਸ ਦੌਰਾਨ ਹਰਿਆਣਾ ਦੇ ਸੁਰੱਖਿਆ ਕਰਮੀਆਂ ਨੇ ਦੋਵਾਂ ਰਾਜਾਂ ਦਰਮਿਆਨ ਸ਼ੰਭੂ ਸਰਹੱਦ 'ਤੇ ਪੰਜਾਬ ਦੇ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਦਾਗੇ ਤੇ ਹਜ਼ਾਰਾਂ ਪ੍ਰਦਰਸ਼ਨਕਾਰੀ ਉਥੇ ਹੀ ਰੋਕ ਦਿੱਤੇ ਗਏ।
ਪੁਲਿਸ ਨੇ ਦਿੱਲੀ ਆਉਣ-ਜਾਣ ਲਈ ਪੰਚਕੂਲਾ ਰਾਹੀਂ ਨਵੇਂ ਰੂਟ ਦੇ ਵੇਰਵੇ ਵੀ ਸਾਂਝੇ ਕੀਤੇ ਹਨ।
ਹੋਰ ਵੇਰਵੇ ਲਈ ਇਹ ਰਿਪੋਰਟ ਸੁਣੋ...
LISTEN TO
ਕਿਸਾਨ ਅੰਦੋਲਨ: ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਦਾਗੇ ਅੱਥਰੂ ਗੈਸ ਦੇ ਗੋਲੇ, ਕਈ ਜ਼ਖਮੀ
SBS Punjabi
16/02/202408:35