ਵਿਸ਼ਵ-ਵਿਆਪੀ ਜਲ ਸੰਕਟ ਦੇ ਹੱਲ ਲੱਭਣ ਦੀ ਮਹੱਤਤਾ ਨੂੰ ਡਾਕਟਰ ਹਰਪ੍ਰੀਤ ਸਿੰਘ ਬਾਖੂਬੀ ਸਮਝਦੇ ਹਨ।
ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਉਹਨਾਂ ਆਸਟ੍ਰੇਲੀਆ ਅਤੇ ਭਾਰਤ ਸਰਕਾਰ ਦੇ ਪਾਣੀ ਪ੍ਰਬੰਧਨ ਨੂੰ ਲੈ ਕੇ ਇੱਕ ਸਾਂਝੇ ਪ੍ਰੋਜੈਕਟ ਬਾਰੇ ਜਾਣਕਾਰੀ ਦਿੱਤੀ।
ਇਸ ਪ੍ਰੋਜੈਕਟ ਵਿੱਚ 10 ਵਿਦਿਆਰਥੀ ਆਸਟ੍ਰੇਲੀਆ ਦੀ ਫੈਡਰੇਸ਼ਨ ਯੂਨੀਵਰਸਿਟੀ, 10 ਵਿਦਿਆਰਥੀ ਭਾਰਤ ਦੀ ਚਿਤਕਾਰਾ ਯੂਨੀਵਰਸਿਟੀ ਅਤੇ 10 ਵਿਦਿਆਰਥੀ ਏਮਿਟੀ ਯੂਨੀਵਰਸਿਟੀ ਤੋਂ ਸ਼ਾਮਿਲ ਹੋਏ ਸਨ।
ਡਾ. ਹਰਪ੍ਰੀਤ ਸਿੰਘ ਨੇ ਭਾਰਤ ਜਾਣ ਦੇ ਆਪਣੇ ਤਜ਼ਰਬੇ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਆਸਟ੍ਰੇਲੀਆ ਦੇ ਵਿਦਿਆਰਥੀਆਂ ਲਈ ਭਾਰਤ ਜਾਕੇ ਪਾਣੀ ਪ੍ਰਬੰਧਨ ਦੇ ਵਿਸ਼ੇ ਬਾਰੇ ਪੜ੍ਹਾਈ ਕਰਨਾ ਇੱਕ ਬਿਲਕੁੱਲ ਹੀ ਨਵਾਂ ਅਨੁਭਵ ਸੀ।
Students from Federation University Australia also visited Taj Mahal in Agra, India. Credit: Supplied
ਉਹਨਾਂ ਆਸਟੇ੍ਰੇਲੀਆ ਵੱਸਦੇ ਭਾਰਤੀ ਭਾਈਚਾਰੇ ਨੂੰ ਅਪੀਲ਼ ਕੀਤੀ ਕਿ ਉਹ ਆਪਣੇ ਸ਼ਹਿਰਾਂ ਦੇ ਕੌਂਸਲਰਾਂ ਜਾਂ ਪਿੰਡਾਂ ਦੀ ਪੰਚਾਇਤਾਂ ਨਾਲ ਪਾਣੀ ਪ੍ਰਬੰਧਨ ਨੂੰ ਲੈਕੇ ਰਾਬਤਾ ਜ਼ਰੂਰ ਰੱਖਣ।
ਦੱਸਣਯੋਗ ਹੈ ਕਿ ਇਸ ਪ੍ਰੋਜੈਕਟ ਨੂੰ ਆਸਟ੍ਰੇਲੀਅਨ ਵਿਦੇਸ਼ ਮਾਮਲਿਆਂ ਅਤੇ ਵਪਾਰ ਦੇ ਵਿਭਾਗ, ਆਸਟ੍ਰੇਲੀਆ ਦੀ ਸਰਕਾਰ ਦੇ ਮੋਬਿਲਟੀ ਗ੍ਰਾਂਟਸ ਅਤੇ ਵਾਤਾਵਰਣ, ਧਰਤੀ, ਪਾਣੀ ਅਤੇ ਪਲੈਨਿੰਗ ਵਿਭਾਗ ਅਤੇ ਵਿਕਟੋਰੀਅਨ ਸਰਕਾਰ ਦਾ ਸਹਿਯੋਗ ਮਿਲਿਆ।
ਹਾਲਾਂਕਿ ਹਰ ਸਾਲ ਇਸ ਪ੍ਰੋਜੈਕਟ ਨੂੰ ਸਰਕਾਰ ਵੱਲੋਂ ਹਰੇਕ ਵਿਦਿਆਰਥੀ ਦੇ ਹਿਸਾਬ ਨਾਲ ਨਿਯਮਿਤ ਫੰਡ ਪ੍ਰਾਪਤ ਹੁੰਦਾ ਹੈ ਪਰ ਡਾ. ਹਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਇਸ ਫੰਡ ਨੂੰ ਵੱਧ ਰਹੀ ਮਹਿੰਗਾਈ ਦੇ ਹਿਸਾਬ ਨਾਲ ਵਧਾਉਣ ਦੀ ਜ਼ਰੂਰਤ ਹੈ।