ਗੌਰਵਦੀਪ ਦਸੰਬਰ 2017 ਵਿੱਚ ਪੜ੍ਹਨ ਲਈ ਮੁੰਬਈ ਤੋਂ ਆਸਟ੍ਰੇਲੀਆ ਆਇਆ ਸੀ। ਬਹੁਤ ਸਾਰੇ ਅੰਤਰਾਸ਼ਟੀ ਵਿਦਿਆਰਥੀਆਂ ਦੀ ਤਰਾਂ ਰੋਜ਼ੀ-ਰੋਟੀ ਅਤੇ ਮਨ ਵਿਚ ਸੰਜੋਏ ਸੁਫਨਿਆਂ ਨੂੰ ਪਰਵਾਜ਼ ਦੇਣ ਖ਼ਾਤਰ ਗੌਰਵਦੀਪ ਸਿੰਘ ਨਾਰੰਗ ਨੇ ਹੁਣੇ-ਹੁਣੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਪਿਛਲ਼ੇ ਹਫਤੇ ਹੀ ਉਨ੍ਹਾਂ ਨੂੰ 485-ਅਸਥਾਈ ਗ੍ਰੈਜੂਏਟ ਵੀਜ਼ਾ ਪ੍ਰਾਪਤ ਹੋਇਆ ਸੀ।
ਉਹ ਊਬਰ ਈਟਸ ਡਿਲਿਵਰੀ ਡਰਾਈਵਰ ਦੇ ਤੌਰ 'ਤੇ ਕੰਮ ਕਰ ਰਹੇ ਸੀ ਅਤੇ ਛੇਤੀ ਹੀ ਆਪਣੇ ਪੜ੍ਹਾਈ ਖ਼ੇਤਰ ਵਿਚ ਨੌਕਰੀ ਮਿਲ਼ ਜਾਣ ਦੇ ਉਹ ਕਾਫ਼ੀ ਆਸਵੰਦ ਸਨ। ਪਰ ਉਸ ਚੰਦਰੀ ਰਾਤ ਉਹ ਆਪਣੇ ਸੁਫ਼ਨਿਆਂ ਨੂੰ ਆਪਣੀਆਂ ਅੱਖਾਂ ਵਿੱਚ ਲੁਕੋ, ਦੁਨੀਆਂ ਨੂੰ ਅਲਵਿਦਾ ਕਹਿ ਗਏ।
ਉਨ੍ਹਾਂ ਦੀ ਬਜ਼ੁਰਗ ਮਾਂ ਜੋ ਕੀ ਅਧਰੰਗ ਕਾਰਣ ਪਹਿਲਾਂ ਹੀ ਠੀਕ ਨਹੀਂ ਰਹਿੰਦੇ ਸਨ, ਆਪਣੇ ਪਿਆਰੇ ਪੁੱਤਰ ਦੇ ਸਦਮੇ ਨੂੰ ਬਰਦਾਸ਼ਤ ਨਹੀਂ ਕਰ ਸਕੇ ਅਤੇ ਇਸ ਸਮੇਂ ਮੁੰਬਈ ਦੇ ਇੱਕ ਹਸਪਤਾਲ ਵਿੱਚ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ।
ਪ੍ਰਵਾਸ ਦੇ ਕੌੜੇ ਸੱਚ ਅਤੇ ਆਪਣੇ ਭਰਾ ਦੀ ਜ਼ਿੰਦਗੀ ਅਤੇ ਆਸ਼ਾਵਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਮੈਲਬੌਰਨ ਸਥਿਤ ਵੱਡੇ ਭਰਾ ਹਰਦੀਪ ਨਰਿੰਦਰ ਸਿੰਘ ਨਾਰੰਗ ਦੇ ਦਸਿਆ ਕਿ ਆਪਣੇ ਬਜ਼ੁਰਗ ਮਾਪਿਆਂ ਨੂੰ ਮੁੰਬਈ ਤੋਂ ਆਸਟ੍ਰੇਲੀਆ ਲਿਆਉਣਾ ਅਤੇ ਉਨ੍ਹਾਂ ਦੀ ਸੇਵਾ ਕਰਣਾ ਹੀ ਉਸਦਾ ਇਕੋ-ਇੱਕ ਸੁਪਨਾ ਸੀ।
ਢਿੱਲੀ ਸਹਿਤ ਅਤੇ ਕੋਵਿਡ-19 ਕਾਰਣ ਆਉਣ-ਜਾਣ ਤੇ ਲਗੀਆਂ ਸਰਹੱਦੀ ਪਾਬੰਦੀਆਂ ਕਾਰਨ ਮਾਪੇ ਆਸਟ੍ਰੇਲੀਆ ਆਉਣ ਵਿੱਚ ਅਸਮਰੱਥ ਹਨ। ਇਸ ਕਰਕੇ ਹਰਦੀਪ ਨੇ ਗੋ ਫੰਡ ਮੀ ਪੇਜ ਵੀ ਸਥਾਪਤ ਕੀਤਾ ਹੈ ਤਾਂ ਕੀ ਗੌਰਵਦੀਪ ਦੀਆਂ ਅਸਥੀਆਂ ਭਾਰਤ ਉਸਦੇ ਮਾਤਾ-ਪਿਤਾ ਕੋਲ਼ ਵਾਪਸ ਭੇਜੀਆਂ ਜਾਂ ਸਕਣ।
ਇਸ ਸਬੰਧੀ ਪੂਰੀ ਗੱਲਬਾਤ ਸੁਣਨ ਲਈ ਉੱਪਰ ਫੋਟੋ ਉੱਤੇ ਦਿੱਤੇ ਆਡੀਓ ਲਿੰਕ ਉੱਤੇ ਕਲਿਕ ਕਰੋ....
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।