ਯਾਦਗਾਰੀ ਹੋ ਨਿਬੜਿਆ ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਸਿਡਨੀ ਵੱਲੋਂ ਕਰਵਾਇਆ ਐਥਲੈਟਿਕਸ ਮੁਕਾਬਲਾ

ASA's Athletics carnival attracted large number of athletes

ASA's Athletics carnival attracted large number of athletes Credit: Australian Sikh Association

ਆਸਟ੍ਰੇਲੀਅਨ ਸਿੱਖ ਐਸੋਸ਼ਿਏਸ਼ਨ ਵਲੋਂ ਪੱਛਮੀ ਸਿਡਨੀ ਵਿੱਚ 11 ਸਤੰਬਰ ਨੂੰ ਕਰਵਾਏ ਐਥਲੈਟਿਕਸ ਕਾਰਨੀਵਾਲ ਦੌਰਾਨ ਹਰ ਉਮਰ ਅਤੇ ਵਰਗ ਦੇ ਖਿਡਾਰੀਆਂ ਨੇ ਦੌੜਾਂ, ਲੰਬੀ ਛਾਲ, ਸ਼ਾਟਪੁੱਟ ਅਤੇ ਰੱਸਾ-ਕੱਸ਼ੀ ਆਦਿ ਮੁਕਾਬਲਿਆਂ ਵਿੱਚ ਭਾਗ ਲਿਆ।


ਖੇਡਾਂ ਅਤੇ ਸਭਿਆਚਾਰਕ ਮਾਮਲਿਆਂ ਦੇ ਨਿਰਦੇਸ਼ਕ ਕੁਲਵਿੰਦਰ ਸਿੰਘ ਬਾਜਵਾ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਹਜ਼ਾਰਾਂ ਦਰਸ਼ਕਾਂ ਨੇ ਇਹਨਾਂ ਖੇਡਾਂ ਦਾ ਅਨੰਦ ਮਾਣਿਆ।

ਇਹਨਾਂ ਖੇਡਾਂ ਵਿੱਚ ਜਿੱਥੇ ਨੌਜਾਵਾਨਾਂ ਲਈ ਹਰ ਪ੍ਰਕਾਰ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ ਸੀ ਉੱਥੇ ਨਾਲ ਹੀ ਛੋਟੇ ਬੱਚਿਆਂ ਅਤੇ ਔਰਤਾਂ ਲਈ ਵੀ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਸਨ।

ਇਸ ਦੌਰਾਨ ਸ਼੍ਰੀ ਬਾਜਵਾ ਨੇ ਦੱਸਿਆ ਕਿ ਭਾਈਚਾਰੇ ਵਲੋਂ ਮਿਲੇ ਹੁੰਗਾਰੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੀ ਵਾਰ ਇਸ ਖੇਡ ਮੇਲੇ ਨੂੰ ਹੋਰ ਵੀ ਵੱਡੇ ਪੱਧਰ 'ਤੇ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
Athletics carnival photo - Harseen.jpg
Harseen Kaur, an athlete, coach and volunteer. Credit: Australian Sikh Association
ਇੱਕ ਖਿਡਾਰਨ, ਕੋਚ ਅਤੇ ਇਸ ਖੇਡ ਮੇਲੇ ਦੌਰਾਨ ਆਪਣੀਆਂ ਸੇਵਾਵਾਂ ਦੇ ਰਹੀ ਹਰਸੀਨ ਕੌਰ ਨੇ ਕਿਹਾ ਕਿ ਇਸ ਖੇਡ ਸਮਾਗਮ ਲਈ ਮੈਦਾਨ ਦੀ ਚੋਣ ਵੀ ਕਾਫੀ ਢੁੱਕਵੀਂ ਸੀ।

“ਮੈਂ ਅਤੇ ਮੇਰਾ ਪਤੀ ਜੋ ਕਿ ਆਪ ਵੀ ਇੱਕ ਕੋਚ ਹੈ, ਹਫਤੇ ਵਿੱਚ ਤਿੰਨ ਦਿਨ ਇੱਥੇ ਆਪਣੀ ਟਰੇਨਿੰਗ ਕਰਦੇ ਹਾਂ ਅਤੇ ਨਾਲ ਹੀ ਬਹੁਤ ਸਾਰੇ ਨੌਜਵਾਨਾਂ ਨੂੰ ਵੀ ਸਿਖਲਾਈ ਦਿੰਦੇ ਹਾਂ”।
Athletics carnival photo 2.jpg
Credit: ASA
ਦੱਸਣਯੋਗ ਹੈ ਕਿ ਗੁਰੂਦੁਆਰਾ ਸਾਹਿਬ ਤੋਂ ਇਸ ਖੇਡ ਮੈਦਾਨ ਤੱਕ ਭਾਈਚਾਰੇ ਨੂੰ ਲਿਆਉਣ ਅਤੇ ਛੱਡਣ ਲਈ ਇੱਕ ਵਿਸ਼ੇਸ਼ ਬੱਸ ਸੇਵਾ ਦਾ ਇੰਤਜ਼ਾਮ ਕੀਤਾ ਹੋਇਆ ਸੀ।

ਖੇਡ ਸਮਾਗਮ ਦੌਰਾਨ ਸਾਰਾ ਸਮਾਂ ਖਿਡਾਰੀਆਂ ਅਤੇ ਦਰਸ਼ਕਾਂ ਲਈ ਲੰਗਰ, ਪਾਣੀ ਅਤੇ ਜੂਸ ਆਦਿ ਦੇ ਪ੍ਰਬੰਧ ਵੀ ਸਨ।

ਪੰਜਾਬੀ ਭਾਈਚਾਰੇ ਵਿੱਚ ਆਪਣੇ ਖੇਡ ਪ੍ਰੇਮ ਲਈ ਜਾਣੇ ਜਾਂਦੇ ਰਣਜੀਤ ਸਿੰਘ ਖੇੜਾ ਨੇ ਇਹਨਾਂ ਖੇਡਾਂ ਦੌਰਾਨ ਕੁਮੈਂਟਰੀ ਕੀਤੀ।

Share