ਬਹੁਤੇ ਕਾਗਜਾਂ 'ਤੇ ਦਸਤਖਤ ਕੀਤੇ ਬਗੈਰ ਜੀਨਸ ਦੀ ਜੋੜੀ ਜਾਂ ਸਮਾਰਟਵਾਚ ਵਰਗੀਆਂ ਚੀਜ਼ਾਂ 'ਤੇ ਵਿਆਜ ਮੁਕਤ ਹਫਤਾਵਾਰੀ ਜਾਂ ਮਹੀਨਾਵਾਰ ਅਦਾਇਗੀ ਕਾਫੀ ਪ੍ਰਸਿੱਧ ਹੋ ਰਹੀ ਹੈ।
ਆਸਟ੍ਰੇਲੀਅਨ ਸਿਕਉਰਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦੇ ਅਨੁਸਾਰ, ਆਸਟ੍ਰੇਲੀਆ ਵਿੱਚ ਖਪਤਕਾਰਾਂ ਨੇ 2018-19 ਵਿੱਚ 'ਬਾਇ ਨਾਓ ਪੇਅ ਲੇਟਰ' ਪ੍ਰਦਾਤਾਵਾਂ ਦੁਆਰਾ 5.6 ਬਿਲੀਅਨ ਡਾਲਰ ਤੋਂ ਵੱਧ ਖਰਚ ਕੀਤੇ, ਅਤੇ ਲਗਭਗ 25 ਮਿਲੀਅਨ ਲੋਕਾਂ ਦੀ ਵੱਸੋਂ ਵਾਲੇ ਆਸਟ੍ਰੇਲੀਆ ਵਿੱਚ ਸਰਗਰਮ ਖਾਤਿਆਂ ਦੀ ਗਿਣਤੀ 6 ਮਿਲੀਅਨ ਤੋਂ ਵੀ ਵੱਧ ਹੋ ਗਈ।
ਫਿਓਨਾ ਗਥਰੀ ਵਿੱਤੀ ਕਾਊਂਸਲਿੰਗ ਆਸਟ੍ਰੇਲੀਆ ਦੀ ਸੀਈਓ ਹੈ ਅਤੇ ਇਨ੍ਹਾਂ ਸੇਵਾਵਾਂ ਬਾਰੇ ਨਿਯਮਾਂ ਦੀ ਵਕਾਲਤ ਕਰ ਰਹੀ ਹੈ।
ਹਾਲਾਂਕਿ ਵਿਆਜ ਰਹਿਤ ਕਿਸ਼ਤਾਂ ਖਰੀਦਦਾਰਾਂ ਲਈ ਕਾਫ਼ੀ ਆਕਰਸ਼ਕ ਹੁੰਦੀਆਂ ਹਨ, ਪਰ ਉਹਨਾਂ ਦੇ ਭੁਗਤਾਨ ਵਿੱਚ ਦੇਰੀ ਹੋਣ 'ਤੇ ਖਰੀਦਦਾਰਾਂ ਕੋਲੋਂ ਭਾਰੀ ਫੀਸਾਂ ਲਈਆਂ ਜਾਂਦੀਆਂ ਹਨ।
ਨਵੰਬਰ 2020 ਵਿੱਚ ਜਾਰੀ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ, ਪਿਛਲੇ 12 ਮਹੀਨਿਆਂ ਵਿੱਚ 21 ਪ੍ਰਤੀਸ਼ਤ ਲੋਕ ਭੁਗਤਾਨ ਕਰਨ ਤੋਂ ਖੁੰਝ ਗਏ ਉਨ੍ਹਾਂ ਨੂੰ ਦੇਰੀ ਦੀਆਂ ਫੀਸਾਂ ਅਦਾ ਕਰਨੀਆਂ ਪਾਈਆਂ।
ਡੈਬ ਸ਼ਰੂਟ ਰਾਸ਼ਟਰੀ ਕਰਜ਼ਾ ਹੈਲਪਲਾਈਨ ਨਾਲ ਇੱਕ ਕੈਨਬਰਾ-ਅਧਾਰਤ ਵਿੱਤੀ ਸਲਾਹਕਾਰ ਹੈ। ਉਹ ਕਹਿੰਦੀ ਹੈ ਕਿ 'ਬਾਇ ਨਾਓ ਪੇਅ ਲੇਟਰ' ਪ੍ਰਦਾਤਾਵਾਂ ਦੀਆਂ ਵੱਖੋ-ਵੱਖਰੀਆਂ ਸ਼ਰਤਾਂ ਹੁੰਦੀਆਂ ਹਨ।
ਵਿੱਤੀ ਕਾਊਂਸਲਿੰਗ ਆਸਟ੍ਰੇਲੀਆ ਤੋਂ ਫਿਓਨਾ ਗਥਰੀ ਕਹਿੰਦੀ ਹੈ ਕਿ ਇੱਕ ਧਿਆਨ ਰੱਖਣ ਯੋਗ ਗੱਲ ਇਹ ਵੀ ਹੈ ਕਿ ਤੁਸੀਂ ਆਪਣੇ ਉੱਤੇ ਸਮੁੱਚੇ ਵਿੱਤੀ ਪ੍ਰਭਾਵ ਨੂੰ ਵਿਚਾਰੇ ਬਗੈਰ ਉਸ ਨਾਲੋਂ ਵੱਧ ਖਰਚ ਕਰ ਸਕਦੇ ਹੋ।
ਵਿੱਤੀ ਸਲਾਹਕਾਰ ਡੈਬ ਸ਼ਰੂਟ ਦਾ ਕਹਿਣਾ ਹੈ ਕਿ ਉਹ ਲੋਕ ਜੋ ਹੁਣ ਖਰੀਦ ਦੇ ਅਧੀਨ ਕਈ ਅਦਾਇਗੀਆਂ ਕਰਨ ਲਈ ਵਚਨਬੱਧ ਹਨ, ਬਾਅਦ ਵਿੱਚ ਭੁਗਤਾਨ ਕਰਨ 'ਤੇ ਆਪਣੇ ਆਪ ਨੂੰ ਮਕਾਨ ਜਾਂ ਕਾਰ ਲਈ ਬੈਂਕ ਲੋਨ ਸੁਰੱਖਿਅਤ ਕਰਨ ਵਿੱਚ ਅਸਮਰਥ ਹੋ ਸਕਦੇ ਹਨ।
ਕ੍ਰਿਸਟੀ ਰੌਬਸਨ ਨੈਸ਼ਨਲ ਕਰਜ਼ਾ ਹੈਲਪਲਾਈਨ ਦੀ ਵਿੱਤੀ ਸਲਾਹਕਾਰ ਹੈ। ਉਹ ਕਹਿੰਦੀ ਹੈ ਕਿ 'ਬਾਇ ਨਾਓ ਪੇਅ ਲੇਟਰ' ਦੇ ਖਪਤਕਾਰਾਂ ਕੋਲ ਉਹ ਸੁਰੱਖਿਆ ਨਹੀਂ ਹੈ ਜੋ ਉਨ੍ਹਾਂ ਕੋਲ ਹੋਣੀ ਚਾਹੀਦੀ ਹੈ।
ਆਸਟ੍ਰੇਲੀਅਨ ਸਿਕਉਰਟੀਜ਼ ਐਂਡ ਇਨਵੈਸਟਮੈਂਟ ਕਮਿਸ਼ਨ ਦੀ ਰਿਪੋਰਟ ਨੇ ਪਾਇਆ ਕਿ ਜਿਹੜੇ ਲੋਕ ਆਪਣੀ ਅਦਾਇਗੀ ਤੋਂ ਵਾਂਝੇ ਰਹਿ ਗਏ ਸਨ ਉਹ ਕੁਝ ਜ਼ਰੂਰੀ ਚੀਜ਼ਾਂ ਜਿਵੇਂ ਕਿ ਖਾਣਾ, ਬਿੱਲਾਂ ਅਤੇ ਕਿਰਾਏ ਦੇ ਭੁਗਤਾਨ ਵਿੱਚੋਂ ਕਟੌਤੀ ਕਰ ਰਹੇ ਸਨ ਜਾਂ ਕੁਝ ਹੋਰ ਕਰਜ਼ੇ ਲੈ ਚੁੱਕੇ ਸਨ। ਮਿਸ ਰੌਬਸਨ ਨੇ ਅਜਿਹੇ ਮਾਮਲੇ ਅਕਸਰ ਹੀ ਦੇਖੇ ਹਨ।
ਮਿਸ ਰੌਬਸਨ ਦਾ ਕਹਿਣਾ ਹੈ ਕਿ ਇਹ ਸੁਣਨਾ ਬੜਾ ਹੀ ਆਮ ਹੁੰਦਾ ਜਾ ਰਿਹਾ ਹੈ ਕਿ ਲੋਕ ਰੋਜ਼ਾਨਾ ਦੀਆਂ ਜਰੂਰੀ ਚੀਜ਼ਾਂ ਅਤੇ ਸਹੂਲਤਾਂ ਅਤੇ ਬਿੱਲਾਂ ਆਦਿ ਦੀ ਅਦਾਇਗੀ ਲਈ ਵੀ ਹੁਣ 'ਬਾਇ ਨਾਓ ਪੇਅ ਲੇਟਰ' ਦੀ ਇਸ ਘੁੰਮਣਘੇਰੀਆਂ ਭਰੀ ਸਥਿਤੀ ਵਿੱਚ ਫਸ ਰਹੇ ਹਨ।
ਕ੍ਰਿਸਟੀ ਰੌਬਸਨ ਨੇ ਸੁਝਾਅ ਦਿੱਤਾ ਹੈ ਕਿ ਜੇ ਤੁਸੀਂ ਅਜਿਹੀ ਹੀ ਸਥਿਤੀ ਵਿੱਚ ਹੋ ਜਾਂ ਤੁਹਾਨੂੰ ਆਪਣੇ ਕਰਜ਼ੇ ਦਾ ਪ੍ਰਬੰਧਨ ਕਰਨਾ ਮੁਸ਼ਕਲ ਹੋ ਰਿਹਾ ਹੈ ਤਾਂ ਸਹਾਇਤਾ ਦੀ ਮੰਗ ਕਰੋ।
ਤੁਸੀਂ ਇਸ ਸਬੰਧੀ ਸਰਕਾਰ ਦੀ ਮਨੀ ਸਮਾਰਟ ਵੈਬਸਾਈਟ 'ਤੇ ਵੀ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।