ਆਸਟ੍ਰੇਲੀਆ ਵਿੱਚ ਬੇਰੁਜ਼ਗਾਰੀ ਦਰ 48 ਸਾਲ ਵਿੱਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ ਹੈ ਪਰ ਇਸ ਗਿਰਾਵਟ ਨਾਲ ਵਿਆਜ ਦਰਾਂ ਵਿੱਚ ਵਾਧਾ ਹੋ ਸਕਦਾ ਹੈ ਜਿਸ ਨਾਲ ਘਰਾਂ ਦੀਆਂ ਕਿਸ਼ਤਾਂ ਵੱਧ ਸਕਦੀਆਂ ਹਨ।
ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਬੇਰੁਜ਼ਗਾਰੀ ਦਰ ਘਟਣ ਨਾਲ ਮਹਿੰਗਾਈ ਹੋਰ ਬੇਕਾਬੂ ਹੋ ਸਕਦੀ ਹੈ ਜਿਸ ਕਰਕੇ ਆਸਟ੍ਰੇਲੀਆ ਦੇ ਕੇਂਦਰੀ ਬੈਂਕ ਉਤੇ ਵਿਆਜ ਦਰਾਂ ਨੂੰ ਵਧਾਉਣ ਲਈ ਦਬਾਅ ਪਵੇਗਾ।
ਮਹਿੰਗਾਈ ਅਤੇ ਰੁਜ਼ਗਾਰ (ਅਤੇ ਬੇਰੁਜ਼ਗਾਰੀ) ਦਰ ਉਤੇ ਅਰਥਸ਼ਾਸਤਰੀਆਂ ਅਤੇ ਕੇਂਦਰੀ ਬੈਂਕ ਵੱਲੋਂ ਤਿੱਖੀ ਅੱਖ ਰੱਖੀ ਜਾਂਦੀ ਹੈ ਕਿਉਂਕਿ ਇਨ੍ਹਾਂ ਅੰਕੜਿਆਂ ਦਾ ਆਪਸੀ ਸੰਬੰਧ ਦੇਸ਼ ਦੀ ਸਮੁੱਚੀ ਆਰਥਿਕਤਾ ਨੂੰ ਪ੍ਰਭਾਵਿਤ ਕਰਦਾ ਹੈ।
ਅਰਥਸ਼ਾਸਤਰੀਆਂ ਅਨੁਸਾਰ ਜਦੋਂ ਬੇਰੁਜ਼ਗਾਰੀ ਦਰ ਘਟਦੀ ਹੈ ਉਸ ਸਮੇਂ ਆਰਥਿਕ ਮੰਗ ਵਿੱਚ ਵਾਧਾ ਹੁੰਦਾ ਹੈ ਜਿਸ ਕਾਰਣ ਮਹਿੰਗਾਈ ਵੱਧ ਸਕਦੀ ਹੈ।
ਆਸਟ੍ਰੇਲੀਆ ਦੇ ਕੇਂਦਰੀ ਬੈਂਕ ਨੇ ਪਿਛਲੇ ਕੁਛ ਸਮੇਂ ਤੋਂ ਹਰ ਮਹੀਨੇ ਵਿਆਜ ਦਰ ਵਿੱਚ ਵਾਧਾ ਕੀਤਾ ਹੈ ਜਿਸਦਾ ਮੁਖ ਉਦੇਸ਼ ਮਹਿੰਗਾਈ ਦਰ ਨੂੰ ਕਾਬੂ ਵਿੱਚ ਰੱਖਣਾ ਸੀ।
ਨੈਸ਼ਨਲ ਆਸਟ੍ਰੇਲੀਆ ਬੈਂਕ ਦੇ ਅਰਥ ਸ਼ਾਸਤਰੀ ਟੇਲਰ ਨੁਜੈਂਟ ਦਾ ਮੰਨਣਾ ਹੈ ਕਿ "ਇਹ ਮੁਮਕਿਨ ਹੈ ਕਿ ਬੇਰੁਜ਼ਗਾਰੀ ਦਰ ਵਿੱਚ ਆਈ ਘਾਟ ਨਾਲ ਜੁੜਦੇ ਹਾਲਾਤਾਂ ਦੇ ਚਲਦਿਆਂ ਅਗਸਤ ਵਿੱਚ ਹੋਣ ਵਾਲੀ ਰਿਜ਼ਰਵ ਬੈਂਕ ਦੀ ਮੀਟਿੰਗ ਵਿੱਚ ਵਿਆਜ ਦਰਾਂ ਇੱਕ ਪ੍ਰਤਿਸ਼ਤ ਤੱਕ ਵੱਧ ਸਕਦੀਆਂ ਹਨ "
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ