ਹਾਫਿਜ਼ਾ ਲਈ ਇਨ੍ਹਾਂ ਸਖ਼ਤ ਸਰਦੀਆਂ ਦੌਰਾਨ ਆਪਣੇ ਬੱਚਿਆਂ ਨੂੰ ਨਿੱਘੇ ਰੱਖਣ ਲਈ ਕਪੜੇ ਖਰੀਦਣੇ ਤਾਂ ਇਕ ਪਾਸੇ ਹਨ ਉਨ੍ਹਾਂ ਨੂੰ ਉਨ੍ਹਾਂ ਦਾ ਮਨ-ਪਸੰਦ ਭੋਜਨ ਵਿੱਚ ਦੇਣਾ ਇਸ ਵਕਤ ਅਉਖਾ ਹੋ ਗਿਆ ਹੈ।
ਉਨ੍ਹਾਂ ਐਸ ਬੀ ਐਸ ਅਰਬੀ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਸਿਰਫ਼ ਖਾਣ ਪੀਣ ਹੀ ਨਹੀਂ ਉਨ੍ਹਾਂ ਵਰਗੇ ਪਰਿਵਾਰਾਂ ਲਈ ਹਰ ਚੀਜ਼ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।
ਹਾਫਿਜ਼ਾ ਲਈ ਹਾਲਾਤ ਇਹ ਬਣ ਗਏ ਹਨ ਕਿ ਉਹ ਹੁਣ ਆਪਣੀਆਂ ਸਾਰੀਆਂ ਬੁਨਿਆਦੀ ਲੋੜਾਂ ਲਈ ਸਿਡਨੀ ਵਿੱਚ ਸਥਿਤ ਸਥਾਨਕ ਚੈਰਿਟੀ, ਲਾਈਟਹਾਊਸ ਕਮਿਊਨਿਟੀ ਸਰਵਿਸਿਜ਼ ਨੂੰ ਚਲਾਉਣ ਵਾਲੇ ਗਾਂਧੀ ਸਿੰਦਿਆਨ 'ਤੇ ਪੂਰੀ ਤਰ੍ਹਾਂ ਨਿਰਭਰ ਹਨ।
ਉਹ ਆਸਟ੍ਰੇਲੀਆ ਦੇ 3.4 ਮਿਲੀਅਨ ਲੋਕਾਂ ਵਿੱਚੋਂ ਇੱਕ ਹਨ ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੇ ਹਨ।
2001 ਤੋਂ ਬਾਅਦ ਮਹਿੰਗਾਈ ਦਰ ਇਸ ਵੇਲ਼ੇ ਸਭ ਤੋਂ ਉੱਚੇ ਪੱਧਰ ਹੈ। ਘਰਾਂ ਦੇ ਕਿਰਾਏ ਵੀ ਸਾਲਾਨਾ ਤਕਰੀਬਣ 9.5 ਫੀਸਦੀ ਵਧ ਰਹੇ ਹਨ ਜਿਸ ਦਾ ਤਨਾਵ ਗਰੀਬੀ ਰੇਖਾ ਤੋਂ ਥਲੇ ਰਹਿ ਰਹੇ ਆਸਟ੍ਰੇਲੀਅਨ ਲੋਕ ਹਰ ਰੋਜ਼ ਮਹਿਸੂਸ ਕਰ ਰਹੇ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ