ਮਾਨਸਿਕ ਤਣਾਅ ਤੋਂ ਪੀੜਤ, ਨੇਤਰਹੀਣ ਅਬਦੁੱਲਾ ਭਰੇ ਮਨ ਨਾਲ਼ ਆਪਣੀ ਪਤਨੀ ਫ਼ਾਤੀਮਾ ਅਤੇ ਪਾਕਿਸਤਾਨ ਵਿੱਚ ਸ਼ਰਨ ਲੈ ਰਹੇ ਚਾਰ ਬੱਚਿਆਂ ਤੋਂ ਵੱਖ ਹੋਣ ਦਾ ਦਰਦ ਹੰਢਾ ਰਹੇ ਹਨ।
"ਮੈਂ ਕਿਸੇ ਨੂੰ ਇਹ ਸਮਝਾ ਵੀ ਨਹੀਂ ਸਕਦਾ ਜਿਹੜੇ ਹਲਾਤਾਂ ਨਾਲ਼ ਮੈਂ ਹਰ ਵੇਲ਼ੇ ਜੂਝ ਰਿਹਾ ਹਾਂ ਅਤੇ ਮੇਰੇ ਲਈ ਇੱਥੇ ਇੱਕਲੇ ਰਹਿਣਾ ਕਿੰਨਾ ਔਖਾ ਹੈ," ਉਨ੍ਹਾਂ ਆਪਣੀ ਹਜ਼ਾਰਗੀ ਭਾਸ਼ਾ ਵਿੱਚ ਇੱਕ ਟਰਾਂਸਲੇਟਰ ਦੇ ਜ਼ਰੀਏ ਐਸ ਬੀ ਐਸ ਨਿਊਜ਼ ਨੂੰ ਦੱਸਿਆ।
"ਮੈਂ ਆਪਣੇ ਪਰਿਵਾਰ ਨੂੰ ਇੱਥੇ ਲਿਆਉਣ ਦੀ ਪੁਰਜ਼ੋਰ ਕੋਸ਼ਿਸ਼ ਕਰ ਰਿਹਾ ਹਾਂ ਜਿਸਨੇ ਮੇਰੀਆਂ ਮੁਸ਼ਕਲਾ ਨੂੰ ਹੋਰ ਬਹੁਤ ਵਧਾ ਦਿੱਤਾ ਹੈ। "
ਅਫ਼ਗਾਨਿਸਤਾਨ ਤੋਂ ਆਏ ਸ਼ਰਨਾਰਥੀ ਅਬਦੁੱਲਾ ਹਜ਼ਾਰਾ ਜਾਤੀ ਦੇ ਹਨ, ਜੋ ਇੱਕ ਅਜਿਹਾ ਸਮੂਹ ਜਿਸ ਨੇ ਲੰਬੇ ਸਮੇਂ ਤੋਂ ਤਾਲਿਬਾਨ ਦੁਆਰਾ ਅਤਿਆਚਾਰ ਦਾ ਸਾਹਮਣਾ ਕੀਤਾ ਹੈ।
ਆਪਣੀ ਸੁਰੱਖਿਆ ਦੇ ਡਰ ਕਾਰਨ ਆਪਣੇ ਦੇਸ਼ ਤੋਂ ਭੱਜਣ ਤੋਂ ਬਾਅਦ ਉਨ੍ਹਾਂ ਨੂੰ 2011 ਵਿੱਚ ਆਸਟ੍ਰੇਲੀਆ ਵਿੱਚ ਸ਼ਰਨਾਰਥੀ ਸੁਰੱਖਿਆ ਦਿੱਤੀ ਗਈ ਸੀ।
2012 ਵਿੱਚ ਉਨ੍ਹਾਂ ਦੇ ਘਰ ਦੇ ਨੇੜੇ ਇੱਕ ਮਿਜ਼ਾਈਲ ਹਮਲੇ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ ਅਫ਼ਗਾਨਿਸਤਾਨ ਛੱਡ ਕੇ ਪਾਕਿਸਤਾਨ ਜਾਣ ਲਈ ਮਜਬੂਰ ਹੋਣਾ ਪਿਆ। ਇਸ ਹਮਲੇ ਵਿੱਚ ਉਨ੍ਹਾਂ ਦੀ ਇੱਕ ਧੀ ਦੀ ਵੀ ਮੌਤ ਹੋ ਗਈ ਸੀ।
2017 ਵਿੱਚ ਫਾਤਿਮਾ ਅਤੇ ਉਨ੍ਹਾਂ ਦੀ ਬੱਚਿਆਂ ਨੇ ਅਬਦੁੱਲਾ ਨਾਲ ਮੁੜ ਕੱਠੇ ਹੋਣ ਲਈ ਇੱਕ ਵੀਜ਼ਾ ਅਰਜ਼ੀ ਦਿੱਤੀ ਪਰ ਚਾਰ ਸਾਲ ਤੋਂ ਵੱਧ ਸਮੇਂ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਮਿਲਿਆ।
ਹਿਊਮਨ ਰਾਈਟਸ ਲਾਅ ਸੈਂਟਰ ਨੇ ਹੁਣ ਆਪਣੀ ਤਰਫੋਂ ਮੌਰੀਸਨ ਸਰਕਾਰ ਦੇ ਖਿਲਾਫ਼ ਇਸ ਕੇਸ ਵਿੱਚ ਲਗ ਰਹੀ ਦੇਰ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ।
ਇਮੀਗ੍ਰੇਸ਼ਨ, ਸਿਟੀਜ਼ਨਸ਼ਿਪ, ਮਾਈਗ੍ਰੇਸ਼ਨ ਸੇਵਾਵਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਵਿਰੁੱਧ ਕੇਸ 2 ਫਰਵਰੀ ਨੂੰ ਫੈਡਰਲ ਸਰਕਟ ਅਤੇ ਫੈਮਿਲੀ ਕੋਰਟ ਵਿੱਚ ਦਾਇਰ ਕਰ ਦਿੱਤਾ ਗਿਆ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ