ਕੋਵਿਡ-19 ਕਾਰਣ ਆਸਟ੍ਰੇਲੀਆ ਵਿੱਚ ਲਗੀਆਂ ਅੰਤਰਰਾਸ਼ਟਰੀ ਸਰਹੱਦੀ ਪਾਬੰਦੀਆਂ ਕਰਕੇ ਦੂਜੇ ਮੁਲਕਾਂ ਵਿੱਚ ਫਸੇ ਵੀਜ਼ਾ ਧਾਰਕਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸਬਕਲਾਸ 476 ਵੀਜ਼ਾ ਧਾਰਕਾਂ ਦਾ ਵੀਜ਼ਾ 24 ਮਹੀਨਿਆਂ ਲਈ ਵਧਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਨੀਤੀ ਬਦਲਾਵ ਉਨ੍ਹਾਂ ਲੋਕਾਂ 'ਤੇ ਲਾਗੂ ਹੋਵੇਗਾ ਜਿਨ੍ਹਾਂ ਦੇ ਵੀਜ਼ੇ ਦੀ ਮਿਆਦ ਪੁੱਗ ਚੁੱਕੀ ਹੈ ਬਸ਼ਰਤੇ ਕਿ ਉਹ ਕੋਵਿਡ-19 ਅੰਤਰਰਾਸ਼ਟਰੀ ਯਾਤਰਾ ਪਾਬੰਦੀਆਂ ਦੇ ਕਾਰਨ ਆਪਣੇ ਅਸਲ ਵੀਜ਼ੇ ਦੀ ਪੂਰੀ ਮਿਆਦ ਦੀ ਵਰਤੋਂ ਨਹੀਂ ਕਰ ਸਕੇ।
ਇਸ ਫੈਸਲੇ ਤਹਿਤ ਕਈ ਇੰਜਨੀਰਿੰਗ ਗ੍ਰੈਜੂਏਟਾਂ ਨੂੰ ਵੀ ਫਾਇਦਾ ਹੋਵੇਗਾ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੇ ਅਖੀਰ ਵਿੱਚ ਜਾਰੀ ਕੀਤੀ ਗਈ 'ਇਨਫਰਾਸਟਰਕਚਰ ਆਸਟ੍ਰੇਲੀਆ' ਦੀ ਇੱਕ ਰਿਪੋਰਟ ਵਿੱਚ ਵੀ ਇੰਜੀਨੀਅਰਾਂ ਦੀ ਘਾਟ ਨੂੰ ਸੰਬੋਧਨ ਕੀਤਾ ਗਿਆ ਸੀ।
ਸਬਕਲਾਸ 476 ਵੀਜ਼ਾ ਧਾਰਕਾਂ ਵਲੋਂ ਇਹ ਮੁਹਿੰਮ ਚਲਾਉਣ ਵਾਲੇ ਗ੍ਰੀਨਜ਼ ਸੈਨੇਟਰ ਨਿਕ ਮੈਕਕਿਮ ਨੇ ਸਰਕਾਰ ਦੇ ਇਸ 'ਦੇਰੀ ਨਾਲ਼' ਲਏ ਫ਼ੈਸਲੇ ਦਾ ਸਵਾਗਤ ਕੀਤਾ ਹੈ ਪਰ ਨਾਲ ਹੈ ਉਨ੍ਹਾਂ ਬ੍ਰਿਜਿੰਗ ਵੀਜ਼ਾ ਬੀ ਵਾਲ਼ੇ ਲੋਕਾਂ ਦੇ ਮਸਲੇ ਦੇ ਹੱਲ ਲਈ ਵੀ ਆਵਾਜ਼ ਉਠਾਈ ਹੈ।