ਆਸਟ੍ਰੇਲੀਆ ਵਲੋਂ ਸਰਹਦਾਂ ਖੋਲ੍ਹਣ ਵਿੱਚ ਵਿਲੰਬ ਨਾਲ਼ ਅਸਥਾਈ ਵੀਜ਼ਾ ਧਾਰਕਾਂ ਨੂੰ ਝੱਲਣਾ ਪੈ ਰਿਹਾ ਹੈ ਭਾਰੀ ਮਾਲੀ ਨੁਕਸਾਨ

ਆਸਟ੍ਰੇਲੀਆਈ ਸਰਕਾਰ ਦੇ 15 ਦਸੰਬਰ ਤੱਕ ਅੰਤਰਾਸ਼ਟਰੀ ਸਰਹੱਦਾਂ ਨੂੰ ਮੁੜ ਨਾ ਖੋਲ੍ਹਣ ਦੇ ਫੈਸਲੇ ਨੇ ਇੱਕ ਵਾਰ ਫ਼ੇਰ ਭਾਰਤ ਅਤੇ ਦੁਨੀਆ ਭਰ ਵਿੱਚ ਫਸੇ ਸੈਂਕੜੇ ਅੰਤਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਪ੍ਰਵਾਸੀਆਂ ਨੂੰ ਨਿਰਾਸ਼ ਕੀਤਾ ਹੈ ਜਿਨ੍ਹਾਂ ਵਿੱਚੋਂ ਕਈਆਂ ਨੇ ਆਮ ਨਾਲੋਂ ਕਾਫ਼ੀ ਵੱਧ ਕੀਮਤਾਂ ਦੇ ਕੇ ਵਾਪਸੀ ਦੀਆਂ ਫਲਾਈਟਾਂ ਬੁੱਕ ਕੀਤੀਆਂ ਸਨ।

Temp visa holder

Luvpreet Singh and his wife, Kamalpreet Kaur's flight, was scheduled to land in Sydney on 1 December. Source: Supplied by Luvpreet Singh

ਅਸਥਾਈ ਗ੍ਰੈਜੂਏਟ ਲਵਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਪਤਨੀ ਨੂੰ ਇਹ ਨਿਰਾਸ਼ਾਜਨਕ ਖ਼ਬਰ ਫਲਾਈਟ ਵਿੱਚ ਸਵਾਰ ਹੋਣ ਤੋਂ ਕੇਵਲ ਇੱਕ ਘੰਟਾ ਪਹਿਲਾਂ ਮਿਲ਼ੀ ਜਿਸ ਕਾਰਣ ਉਨ੍ਹਾਂ ਦਾ ਹਜ਼ਾਰਾਂ ਡਾਲਰਾਂ ਦਾ ਨੁਕਸਾਨ ਹੋ ਗਿਆ ਕਿਉਂਕਿ ਫਲਾਈਟਾਂ ਉਤੇ ਖ਼ਰਚੀ ਰਾਸ਼ੀ ਏਅਰਲਾਈਨ ਵਲੋਂ ਵਾਪਸ ਨਹੀਂ ਕੀਤੀ ਜਾ ਰਹੀ। ਇਹ ਰਕਮ ਸਿਰਫ਼ ਹੁਣ ਅਗਲੀ ਬੁਕਿੰਗ ਵਿੱਚ ਹੀ ਵਰਤੀ ਜਾ ਸਕਦੀ ਹੈ।

ਲਗਭਗ ਦੋ ਲੱਖ ਅੰਤਰਾਸ਼ਟਰੀ ਵਿਦਿਆਰਥੀਆਂ, ਹੁਨਰਮੰਦ ਪ੍ਰਵਾਸੀਆਂ ਅਤੇ ਮਾਨਵਤਾਵਾਦੀ ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਆਉਣ ਦੀ ਇਜਾਜ਼ਤ ਦਿੱਤੀ ਗਈ ਸੀ ਪਰ ਹੁਣ ਸਰਕਾਰ ਨੇ ਨਵੇਂ ਕੋਵਿਡ-19 ਵੇਰੀਐਂਟ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਲਈ ਸਰਹਦਾਂ ਨੂੰ ਮੁੜ ਖੋਲ੍ਹਣ ਦੀ ਇਸ ਯੋਜਨਾ ਨੂੰ ਦੋ ਹਫ਼ਤਿਆਂ ਲਈ ਅੱਗੇ ਵਧਾ ਦਿੱਤਾ ਹੈ।

ਮੰਗਲਵਾਰ ਨੂੰ ਆਪਣੇ ਫੈਸਲੇ ਦਾ ਬਚਾਅ ਕਰਦੇ ਹੋਏ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ ਪਹਿਲਾਂ ਵਰਗੀਆਂ ਸਖਤ ਪਾਬੰਦੀਆਂ ਅਤੇ ਤਾਲਾਬੰਦੀਆਂ ਨੂੰ ਵਾਪਸ ਨਹੀਂ ਲਿਆਂਦਾ ਜਾਵੇਗਾ।

ਇਹ ਪੁੱਛੇ ਜਾਣ 'ਤੇ ਕਿ ਸਰਹੱਦੀ ਪਾਬੰਦੀਆਂ 15 ਦਸੰਬਰ ਤੋਂ ਅੱਗੇ ਵਧ ਸਕਦੀਆਂ ਹਨ, ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਕਿ ਸਰਹੱਦੀ ਪਾਬੰਦੀਆਂ ਬਾਰੇ ਫੈਸਲਾ ਸਹਿਤ ਸਲਾਹ ਉਤੇ ਨਿਰਭਰ ਕਰੇਗਾ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ  ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ  ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ 

Share
Published 2 December 2021 11:36am
Updated 12 August 2022 3:01pm
By Avneet Arora, Ravdeep Singh


Share this with family and friends