ਇਸ ਦਾ ਮਤਲਬ ਇਹ ਹੈ ਕਿ ਜਿਹੜੇ ਅਸਥਾਈ ਗ੍ਰੈਜੂਏਟਾਂ ਦੇ ਵੀਜ਼ਿਆਂ ਦੀ ਮਿਆਦ 1 ਫ਼ਰਵਰੀ 2020 ਜਾਂ ਇਸ ਤੋਂ ਬਾਅਦ ਖਤਮ ਹੋ ਚੁੱਕੀ ਹੈ ਨੂੰ ਅਜੇ ਵੀ ਵੀਜ਼ਾ ਵਧਾਉਣ ਅਤੇ ਵਾਪਸ ਆਉਣ ਲਈ ਹੋਰ ਸੱਤ ਮਹੀਨੇ ਉਡੀਕ ਕਰਨੀ ਪਵੇਗੀ।
ਬੀਤੀ 25 ਨਵੰਬਰ ਨੂੰ ਸਰਕਾਰ ਨੇ ਘੋਸ਼ਣਾ ਕੀਤੀ ਸੀ ਕਿ ਅਸਥਾਈ ਗ੍ਰੈਜੂਏਟ 1 ਜੁਲਾਈ 2022 ਤੋਂ ਨਵੇਂ ਸਬਕਲਾਸ 485 ਵੀਜ਼ੇ ਲਈ ਦੁਬਾਰਾ ਅਪਲਾਈ ਕਰਨ ਦੇ ਯੋਗ ਹੋਣਗੇ ਜਿਸ ਨਾਲ ਉਹ ਆਸਟ੍ਰੇਲੀਆ ਵਾਪਸ ਮੁੜ ਸਕਣਗੇ।
ਇਹ ਪੁੱਛੇ ਜਾਣ 'ਤੇ ਕਿ ਸਰਕਾਰ ਨੂੰ ਰਿਪਲੇਸਮੈਂਟ ਵੀਜ਼ਾ ਉਪਲਬਧ ਕਰਵਾਉਣ ਲਈ ਇੰਨਾ ਲੰਮਾ ਸਮਾਂ ਕਿਉਂ ਲੱਗ ਰਿਹਾ ਹੈ, ਗ੍ਰਹਿ ਵਿਭਾਗ ਦੇ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਵੀਜ਼ਾ ਉਪਲਬਧਤਾ ਦੀ ਮਿਤੀ ਅਗਲੇ ਸਾਲ ਲਈ ਇਸ ਲਈ ਨਿਰਧਾਰਤ ਕੀਤੀ ਗਈ ਹੈ ਕਿਉਂਕਿ ਇਸ ਪ੍ਰਕਿਰਿਆ ਨੂੰ ਪੂਰਨ ਕਰਨ ਲਈ ਮਾਈਗ੍ਰੇਸ਼ਨ ਨਿਯਮਾਂ ਵਿੱਚ ਸੋਧ ਕਰਨ ਦੀ ਲੋੜ ਹੈ ਜੋ ਕਿ ਜੁਲਾਈ ਤੋਂ ਪਹਿਲਾਂ ਨਹੀਂ ਕੀਤੀ ਜਾ ਸਕਦੀ।
ਕੋਵਿਡ-19 ਨਾਲ ਪ੍ਰਭਾਵਿਤ ਆਨਸ਼ੋਰ ਅਤੇ ਔਫਸ਼ੋਰ ਅਸਥਾਈ ਗ੍ਰੈਜੂਏਟ 1 ਜੁਲਾਈ 2022 ਤੋਂ ਵੀਜ਼ਾ ਅਰਜ਼ੀਆਂ ਦੇਣ ਦੇ ਯੋਗ ਹੋਣਗੇ। ਪਰ ਗ੍ਰਹਿ ਮਾਮਲਿਆਂ ਦੇ ਵਿਭਾਗ ਦੇ ਬੁਲਾਰੇ ਨੇ ਕਿਹਾ ਕਿ, “ਸੰਭਾਵੀ ਰਿਪਲੇਸਮੈਂਟ ਵੀਜ਼ਾ ਬਿਨੈਕਾਰ ਆਪਣੇ ਵਿਅਕਤੀਗਤ ਹਾਲਾਤਾਂ ਦੇ ਅਨੁਸਾਰ 1 ਜੁਲਾਈ 2022 ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਦਾਖ਼ਲ ਹੋਣ ਲਈ ਹੋਰ ਵੀਜ਼ਾ ਵਿਕਲਪਾਂ 'ਤੇ ਵੀ ਵਿਚਾਰ ਕਰ ਸਕਦੇ ਹਨ।"
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ