ਆਸਟ੍ਰੇਲੀਅਨ ਪੀ ਆਰ ਲੈਣ ਵਾਸਤੇ ਪੰਜ ਵਾਧੂ ਪੁਆਇੰਟ ਕਿਵੇਂ ਲਈਏ

ਆਸਟ੍ਰੇਲੀਆ ਦੇ ਪੱਕੇ ਵਸਨੀਕ ਬਣਨ ਵਾਸਤੇ, ਪਰਮਾਨੈਂਟ ਰੈਜ਼ੀਡੈਂਸੀ ਜਾਂ ਪੀ ਆਰ (P. R.) ਲੈਣ ਵਾਸਤੇ ਕਈ ਸਾਰੀਆਂ ਸ਼ਰਤਾਂ ਪੂਰੀਆਂ ਕਰਨੀਆਂ ਪੈਂਦੀਆਂ ਹਨ। ਇਹਨਾਂ ਵਿੱਚੋਂ ਇੱਕ ਲੋੜੀਂਦੇ ਪੁਆਇੰਟ ਪੂਰੇ ਕਰਨ ਦੀ ਹੈ ਜਿਸ ਵਿੱਚ ਨਾਟੀ ਦਾ ਇਮਤਿਹਾਨ ਮਦਦਗਾਰ ਸਾਬਿਤ ਹੋ ਸਕਦਾ ਹੈ ।

Visa

Source: Supplied

ਆਸਟ੍ਰੇਲੀਆ ਦੀ ਸਰਕਾਰ ਨੇ ਮੰਗ ਦੇ ਆਧਾਰ ਉਪਰ ਵੱਖ-ਵੱਖ ਖੇਤਰਾਂ ਵਿੱਚ ਪੁਆਇੰਟਾਂ ਦੀ ਗਿਣਤੀ ਵੀ ਵੱਖ-ਵੱਖ ਰੱਖੀ ਹੋਈ ਹੈ। ਇਹਨਾਂ ਪੁਆਇੰਟਾਂ ਵਿੱਚ ਉਮਰ, ਪੜ੍ਹਾਈ, ਤਜ਼ਰਬੇ ਅਤੇ ਅੰਗਰੇਜ਼ੀ ਦੇ ਨੰਬਰਾਂ ਦੀ ਗਿਣਤੀ ਅਹਿਮ ਹੁੰਦੀ ਹੈ।

ਅੰਤਰ-ਰਾਸ਼ਟਰੀ ਵਿਦਿਆਰਥੀ ਜੋ ਇੱਥੇ ਉੱਚ-ਵਿਦਿਆ ਲੈਣ ਆਏ ਸਨ, ਉਹ ਵੀ ਆਸਟ੍ਰੇਲੀਆ ਵਿੱਚ ਕੁਝ ਸਾਲ ਰਹਿਣ ਤੋਂ ਬਾਅਦ ਇੱਥੇ ਹੀ ਪੱਕੇ ਤੌਰ ਤੇ ਵੱਸ ਜਾਣਾ ਲੋਚਦੇ ਹਨ। ਪੁਆਇੰਟ ਪੂਰੇ ਕਰਨ ਲਈ ਉਹ ਚੰਗੀ ਪੜ੍ਹਾਈ ਕਰਦੇ ਹਨ, ਤਜ਼ਰਬਾ ਹਾਸਲ ਕਰਦੇ ਹਨ ਅਤੇ ਕਈ ਵਾਰ ਇੱਕ ਤੋਂ ਵੱਧ ਵਾਰ ਅੰਗਰੇਜ਼ੀ ਦੇ ਇਮਤਿਹਾਨ ਵਿੱਚ ਬੈਠਦੇ ਹਨ, ਪਰ ਕਈ ਵਾਰ ਉਹ ਪੰਜ ਕੁ ਪੁਆਇੰਟਾਂ ਪਿੱਛੇ ਪੀ ਆਰ ਦੀ ਅਰਜ਼ੀ ਪਾਉਣ ਤੋਂ ਖੁੰਝ ਜਾਂਦੇ ਹਨ।

ਇਹ ਪੰਜ ਪੁਆਇੰਟ ਹਾਸਿਲ ਕਰਨ ਲਈ ਇੱਕ ਢੰਗ ਨਾਟੀ ਦੇ ਇਮਤਿਹਾਨ ਵਿੱਚੋਂ ਪਾਸ ਹੋਣਾ ਹੈ। ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਅਸੀਂ ਇੱਕ ਮਾਹਿਰ ਨਾਲ ਗੱਲਬਾਤ ਕੀਤੀ ਹੈ।

ਮੈਲਬੌਰਨ ਦੇ ਵਸਨੀਕ ਹਰਪਾਲ ਸਿੰਘ ਨਾਟੀ ਦੇ ਪੰਜਾਬੀ-ਅੰਗਰੇਜ਼ੀ ਦੇ ਤਸਦੀਕਸ਼ੁਦਾ ਅਨੁਵਾਦਕ ਹਨ। ਉਹਨਾਂ ਐਸ ਬੀ ਐਸ ਪੰਜਾਬੀ ਨਾਲ ਗੱਲ ਕਰਦਿਆਂ ਦੱਸਿਆ ਕਿ ਜੇਕਰ ਤੁਸੀਂ ਨਾਟੀ ਦਾ ਇਮਤਿਹਾਨ ਪਾਸ ਕਰ ਲੈਂਦੇ ਹੋ ਤਾਂ ਇਮੀਗਰੇਸ਼ਨ ਦਾ ਵਿਭਾਗ ਤੁਹਾਨੂੰ ਪੰਜ ਪੁਆਇੰਟ ਦੇਂਦਾ ਹੈ।

ਉਹਨਾਂ ਦੱਸਿਆ ਕਿ ਨਾਟੀ ਨੇ ਪੰਜ ਪੁਆਇੰਟ ਲੈਣ ਵਾਲਿਆਂ ਵਾਸਤੇ ਜੋ ਕਿ ਪੇਸ਼ੇਵਰ ਅਨੁਵਾਦਕ ਜਾਂ ਦੋਭਾਸ਼ੀਆ ਨਹੀਂ ਬਣਨਾ ਚਾਹੁੰਦੇ ਉਹਨਾਂ ਲਈ ਇੱਕ ਨਵਾਂ ਇਮਤਿਹਾਨ ਸ਼ੁਰੂ ਕੀਤਾ ਹੈ। ਇਹ ਪਹਿਲੇ ਇਮਤਿਹਾਨ ਨਾਲੋਂ ਕਾਫੀ ਸੌਖਾ ਹੈ ਅਤੇ ਪਾਸ ਹੋਣ ਵਾਲਿਆਂ ਦੀ ਗਿਣਤੀ ਵੀ ਵਧੀ ਹੈ।

ਹਰਪਾਲ ਸਿੰਘ ਨਾਲ ਪੂਰੀ ਗੱਲਬਾਤ ਸੁਨਣ ਲਈ ਇਸ ਆਡੀਓ ਲਿੰਕ ਉੱਤੇ ਕਲਿਕ ਕਰੋ
LISTEN TO
Boost your points for skilled migration with NAATI accreditation image

Boost your points for skilled migration with NAATI accreditation

SBS Punjabi

25/07/201812:23
ਆਸਟ੍ਰੇਲੀਆ ਦੀ ਫੈਡਰਲ ਸਰਕਾਰ ਦੀ ਇਕ ਸੰਸਥਾ ਹੈ ਜਿਸ ਨੂੰ ਨਾਟੀ (NAATI) ਕਹਿੰਦੇ ਹਨ। ਇਸ ਦਾ ਪੂਰਾ ਨਾਮ National Accreditation Authority for Translators and Interpreters  ਹੈ। ਇਹ ਸੰਸਥਾ ਆਸਟ੍ਰੇਲੀਆ ਭਰ ਦੇ ਵੱਖ-ਵੱਖ ਭਾਸ਼ਾਵਾਂ ਦੇ ਅਨੁਵਾਦਕਾਂ ਅਤੇ ਦੋਭਾਸ਼ੀਆਂ ਲਈ ਹੈ। ਅਨੁਵਾਦਕ ਜਾਂ ਦੋਭਾਸ਼ੀਆ ਬਣਨ ਲਈ ਇਹ ਸੰਸਥਾ ਕਈ ਭਾਸ਼ਾਵਾਂ ਵਿੱਚ ਇਮਤਿਹਾਨ ਲੈਂਦੀ ਹੈ।

ਸੰਨ 2017 ਦੇ ਅਖੀਰ ਤੱਕ ਅਨੁਵਾਦਕ ਅਤੇ ਦੋਭਾਸ਼ੀਏ ਦਾ ਇਮਤਿਹਾਨ ਪਾਸ ਕਰਨ ਨਾਲ ਤੁਸੀਂ ਉਸ ਭਾਸ਼ਾ ਦੇ ਪੇਸ਼ੇਵਰ ਅਨੁਵਾਦਕ ਜਾਂ ਦੋਭਾਸ਼ੀਏ ਬਣ ਜਾਂਦੇ ਸੀ। ਪਰ ਇਹ ਇਮਤਿਹਾਨ ਬਹੁਤ ਹੀ ਔਖਾ ਸੀ ਅਤੇ ਔਸਤਨ ਹਰ ਦਸਵਾਂ ਬੰਦਾ ਹੀ ਪਾਸ ਹੁੰਦਾ ਸੀ।

ਨਾਟੀ ਦੇ ਨਵੇਂ ਇਮਤਿਹਾਨ ਨੂੰ ਸੀ ਸੀ ਐਲ ਟੈਸਟ (CCL Test) ਕਹਿੰਦੇ ਹਨ, ਜਿਸ ਦਾ ਪੂਰਾ ਅਰਥ Credentialed Community Language Test ਹੈ। ਸੰਨ 2018 ਵਿਚ ਹੁਣ ਤੱਕ ਤਿੰਨ ਵਾਰੀ ਇਹ ਇਮਤਿਹਾਨ ਹੋ ਚੁੱਕਿਆ ਹੈ ਅਤੇ ਸਾਲ ਦੇ ਅਖੀਰ ਤੱਕ ਤਿੰਨ ਵਾਰੀ ਹੀ ਹੋਰ ਹੋਣ ਦੀ ਸੰਭਾਵਨਾ ਹੈ। ਪੀ ਆਰ ਲੈਣ ਦੇ ਚਾਹਵਾਨ ਪੰਜਾਬੀ ਵੱਧ ਚੜ੍ਹ ਕੇ ਇਸ ਇਮਤਿਹਾਨ ਵਿੱਚ ਬੈਠ ਰਹੇ ਹਨ।
ਇਮਤਿਹਾਨ ਵਿੱਚ ਬੈਠਣ ਦਾ ਪਹਿਲਾ ਕਦਮ ਨਾਟੀ ਦੀ ਵੈਬਸਾਈਟ ਉਪਰ ਜਾ ਕੇ ਫਾਰਮ ਭਰ ਕੇ ਆਪਣਾ ਨਾਮ ਰਜਿਸਟਰ ਕਰਵਾਉਣਾ ਹੁੰਦਾ ਹੈ। ਇਸ ਟੈਸਟ ਦੀ ਫੀਸ ਨਾਟੀ ਵੱਲੋਂ 800 ਡਾਲਰ ਰੱਖੀ ਗਈ ਹੈ। ਨਾਟੀ ਵੱਲੋਂ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਆਧਾਰ ਤੇ ਇਮਤਿਹਾਨ ਵਿੱਚ ਬੈਠਣ ਦਾ ਮੌਕਾ ਦਿੱਤਾ ਜਾਂਦਾ ਹੈ।

ਇਹ ਇਮਤਿਹਾਨ ਦੋਭਾਸ਼ੀਏ ਦੇ ਤੌਰ ਤੇ ਲਿਆ ਜਾਂਦਾ ਹੈ। ਇਸ ਵਿੱਚ ਇਕ ਅੰਗਰੇਜ਼ੀ ਬੋਲਣ ਵਾਲਾ ਅਤੇ ਦੂਸਰਾ ਪੰਜਾਬੀ ਬੋਲਣ ਵਾਲਾ ਇਨਸਾਨ ਆਪੋ ਵਿੱਚ ਗੱਲਬਾਤ ਕਰਦੇ ਹਨ। ਕੁਲ ਦੋ ਵਾਰਤਾਲਾਪ ਹੁੰਦੇ ਹਨ ਜੋ ਵੱਖ-ਵੱਖ ਸਥਿਤੀਆਂ ਨਾਲ ਸਬੰਧਿਤ ਹੁੰਦੇ ਹਨ, ਜਿਵੇਂ ਡਾਕਟਰ ਅਤੇ ਮਰੀਜ਼ ਦੀ ਗੱਲਬਾਤ ਜਾਂ ਪੁਲੀਸ ਅਫਸਰ ਦੀ ਟਰੱਕ ਡਰਾਈਵਰ ਨਾਲ ਗੱਲਬਾਤ।

ਇਹ ਵਾਰਤਾਲਾਪ ਪਹਿਲਾਂ ਤੋਂ ਹੀ ਰਿਕਾਰਡ ਕੀਤੇ ਹੁੰਦੇ ਹਨ ਅਤੇ ਇਮਤਿਹਾਨ ਦੇਣ ਵਾਲੇ ਨੂੰ ਇਹਨਾਂ ਨੂੰ ਛੋਟੇ ਛੋਟੇ ਖੰਡਾਂ ਵਿੱਚ ਸੁਣਾਇਆ ਜਾਂਦਾ ਹੈ। ਜਦੋਂ ਇਕ ਭਾਸ਼ਾ ਬੋਲਣ ਵਾਲਾ ਬੋਲ ਕੇ ਹਟਦਾ ਹੈ ਤਾਂ ਤੁਸੀਂ ਉਸ ਦਾ ਬੋਲਿਆ ਸੁਣ ਕੇ ਦੂਸਰੀ ਭਾਸ਼ਾ ਵਿੱਚ ਅਨੁਵਾਦ ਕਰਕੇ ਦੂਸਰੀ ਭਾਸ਼ਾ ਬੋਲਣ ਵਾਲੇ ਨੂੰ ਸੁਨਾਉਣਾ ਹੁੰਦਾ ਹੈ।

ਇਸ ਸਾਰੇ ਨੂੰ ਰਿਕਾਰਡ ਕਰ ਲਿਆ ਜਾਂਦਾ ਹੈ ਅਤੇ ਇਸੇ ਦੇ ਆਧਾਰ ਤੇ ਇਮਤਿਹਾਨ ਵਾਲੇ ਨੂੰ ਪਾਸ ਜਾਂ ਫੇਲ੍ਹ ਕੀਤਾ ਜਾਂਦਾ ਹੈ। ਪਾਸ ਹੋਣ ਲਈ 90 ਵਿਚੋਂ 63 ਨੰਬਰ ਲੈਣੇ ਜ਼ਰੂਰੀ ਹੁੰਦੇ ਹਨ। ਇਸ ਦੇ ਨਾਲ ਨਾਲ ਦੋਨਾਂ ਵਾਰਤਾਲਾਪਾਂ ਵਿੱਚ ਹਰੇਕ ਵਿੱਚ ਵੀ ਘੱਟੋ ਘੱਟ 29 ਨੰਬਰ ਲੈਣੇ ਜ਼ਰੂਰੀ ਹੁੰਦੇ ਹਨ।
ਮਾਈਗ੍ਰੇਸ਼ਨ ਮਾਹਿਰ ਜੁਝਾਰ ਸਿੰਘ ਬਾਜਵਾ ਨੇ ਦੱਸਿਆ ਕਿ ਨਾਟੀ ਦਾ ਇਹ ਇਮਤਿਹਾਨ ਦੇਣ ਲਈ ਬਹੁਤ ਸਾਰੇ ਬਿਨੇਕਾਰ ਤਤਪਰ ਹਨ ਪਰ ਇਸ ਲਈ ਰਜਿਸਟਰ ਹੋਣ ਵਿੱਚ ਲੋਕਾਂ ਨੂੰ ਮੁਸ਼ਕਿਲ ਆ ਰਹੀ ਹੈ।

"ਨਾਟੀ ਨੂੰ ਆਪਣਾ ਇਹ ਸਿਸਟਮ ਸੁਚੱਜੇ ਢੰਗ ਨਾਲ ਚਲਾਉਣਾ ਚਾਹੀਦਾ ਹੈ, ਲੋੜ ਹੈ ਕਿ ਖੱਪਾ ਪੂਰਾ ਕਰਨ ਲਈ ਹੋਰ ਇਮਤਿਹਾਨ ਹੋਣ ਪਰ ਜਿਆਦਾਤਰ ਲੋਕਾਂ ਨੂੰ ਇਮਤਿਹਾਨ ਵਿੱਚ ਬੈਠਣ ਲਈ ਦਸੰਬਰ ਅੰਤ ਤੱਕ ਕੋਈ ਵੀ ਤਾਰੀਕ ਉਪਲਬਦ ਨਹੀਂ ਹੈ।" 

ਹੁਣ ਸਵਾਲ ਇਹ ਉੱਠਦਾ ਹੈ ਕਿ ਇਮੀਗਰੇਸ਼ਨ ਦਾ ਵਿਭਾਗ ਨਾਟੀ ਦੇ ਇਹਨਾਂ ਪੰਜ ਪੁਆਇੰਟਾਂ ਨੂੰ ਕਿਉਂ ਮਾਨਤਾ ਦੇਂਦਾ ਹੈ। ਇਸ ਬਾਰੇ ਬੋਲਦਿਆਂ ਹਰਪਾਲ ਸਿੰਘ ਨੇ ਦੱਸਿਆ ਕਿ ਇਸ ਵਿੱਚ ਆਸਟ੍ਰੇਲੀਆ ਦੀ ਸਰਕਾਰ ਦੀ ਦੂਰ ਦੀ ਸੋਚ ਲੁਕੀ ਹੋਈ ਹੈ।

"ਜਿਵੇਂ ਕਿ ਆਸਟ੍ਰੇਲੀਆ ਇਕ ਬਹੁ-ਸਭਿਆਚਾਰੀ ਦੇਸ਼ ਹੈ ਅਤੇ ਕਈ ਸਾਰੀਆਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ, ਸਰਕਾਰ ਚਾਹੁੰਦੀ ਹੈ ਕਿ ਕੰਮ ਕਰਨ ਵਾਲੇ ਇਕ ਤੋਂ ਜ਼ਿਆਦਾ ਭਾਸ਼ਾ ਜਾਣਦੇ ਹੋਣ ਤਾਂ ਜੋ ਉਹਨਾਂ ਦੀ ਕੁਸ਼ਲਤਾ (efficiency) ਅਤੇ ਉਤਪਾਦਕਤਾ (productivity) ਹੋਰ ਵਧੇ। ਇਸੇ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਸਰਕਾਰ ਹੋਰ ਭਾਸ਼ਾਵਾਂ ਸਿੱਖਣ ਨੂੰ ਉਤਸ਼ਾਹਿਤ ਕਰਦੀ ਹੈ। ਖੁਸ਼ੀ ਦੀ ਗੱਲ ਹੈ ਕਿ ਪੰਜਾਬੀ ਭਾਸ਼ਾ ਵੀ ਇਹਨਾਂ ਵਿੱਚੋਂ ਇਕ ਹੈ।

“ਆਸਟ੍ਰੇਲੀਆ ਵਿੱਚ ਪੜ੍ਹ ਰਹੇ ਪੰਜਾਬੀ ਵਿਦਿਆਰਥੀ ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾਂ ਦੋਵੇਂ ਹੀ ਵਧੀਆ ਬੋਲ ਲੈਂਦੇ ਹਨ, ਜਿਸ ਕਰਕੇ ਉਹਨਾਂ ਦਾ ਇਸ ਇਮਤਿਹਾਨ ਨੂੰ ਪਾਸ ਕਰਕੇ ਪੀ ਆਰ ਵਾਸਤੇ ਪੰਜ ਪੁਆਇੰਟ ਲੈਣਾ ਸੌਖਾ ਕੰਮ ਜਾਪਦਾ ਹੈ।

“ਪਰ ਜਿਵੇਂ ਕਿ ਸਿਆਣੇ ਕਹਿੰਦੇ ਹਨ ਹਰ ਕੰਮ ਵਾਸਤੇ ਅਭਿਆਸ ਦੀ ਲੋੜ ਹੁੰਦੀ ਹੈ ਸੋ ਬੇਨਤੀ ਹੈ ਕਿ ਪੂਰੀ ਤਿਆਰੀ ਕਰ ਕੇ ਜਾਵੋ ਅਤੇ ਸਫਲਤਾ ਤੁਹਾਡੇ ਪੈਰ ਚੁੰਮੇਗੀ।“
Read this story in English:

Australia’s skilled migration program is a points-based system designed to attract highly qualified and experienced professionals to best meet Australia’s skills needs.

There are a number of skilled migration visas that require applicants to score a minimum number of points to qualify for permanent skilled migration.  

After the government’s recent announcement of increasing points threshold from 60 to 65, many prospective applicants are looking for alternative ways to boost their chances in the General Skilled Migration (GSM) visa point system.

Some of the new applicants now rely on boosting their points by clearing a language test from National Accreditation Authority for Translators and Interpreters (NAATI).

NAATI offers Credentialed Community Language (CCL) Test that gives 5 points to the prospective applicants for their point-based GSM visa.

CCL Exam determines an applicant’s ability to interpret the conversation between two speakers speaking different languages. 
LISTEN TO
Boost your points for skilled migration with NAATI accreditation image

Boost your points for skilled migration with NAATI accreditation

SBS Punjabi

25/07/201812:23
Harpal Singh is a NAATI accredited translator and interpreter for Punjabi-English and he also serves as a member of the Australian Institute of Interpreters and Translators (AUSIT) and the New Zealand Society of Translators and Interpreters (NZSTI).

Mr Singh told SBS Punjabi that in the last month only there has been an increase in the number of people who wish to take NAATI’s CCL test to gain five points for skilled migration point test.  

“This follows government’s recent amendment to the point test threshold, and now everyone is keen to meet the desired criteria by taking up this examination,” he said.

“There’re two options, either you score 7 each in the English proficiency test IELTS or you clear NAATI’s CCL test. Often people find the second option easier as it is conducted at a conversational level compared to the academic nature of IELTS.”
Mr Singh explained that it should be clear that an individual who passes a CCL test is not certified to work as an interpreter or translator.

“This system is designed to benefit people who have multilingual skills. It is only supposed to help them gain five bonus points for their points-based visa applications made to the Department of Home Affairs. This does not provide them with a work opportunity in this field,” he says.

“The overall pass rate of the CCL is above 50% and that’s why we see a large number of applicants opting for this test.  

“It looks quite promising compared to the pass percentage of the test conducted to get certification as an interpreter or translator, which sits well below 15%.

Mr Singh explained that an overwhelming number of candidates take the CCL test lightly and come unprepared for the exam. “Just don’t be overconfident... It is only the practise that will make you through, so put some time and sincere effort if you wish to succeed,” he suggests.
Language, Multilingual
NAATI's CCL Exam determines an applicant’s ability to interpret the conversation between two speakers speaking different languages. Source: Pixabay
Melbourne-based migration agent Jujhar Bajwa told SBS Punjabi that the recent change in the point test could be attributed to the high calibre of prospective applicants who express their interest in the GSM program. 

“I often deal with Punjabi, Hindi and Urdu speaking clients from Indian-subcontinent and I see a huge interest in them to take the NAATI test to gain 5 extra points,” he said.

“The test success rate seems ok but the problem lies in registering for the examination. My clients are struggling to book sessions as there’re no seats available until December.

“It seems like a poorly organised system. I went to check NAATI’s Melbourne office who suggested they don’t have enough resources or manpower to cope-up with this huge increase in the number of applicants.

“The applicants who are desperate to gain this bonus may think of taking this test in the less crowded cities rather than doing it in Melbourne, Sydney and Brisbane. But I seriously doubt if there are any seats left in those cities.
NAATI CCL Exam determines an applicant’s ability to interpret the conversation between two speakers speaking different languages.

The test is available in the following cities: Adelaide, Brisbane, Canberra, Hobart, Melbourne, Perth and Sydney.

According to NAATI website, NAATI will run CCL tests in the following weeks: 13-17 August 2018, 22-26 October 2018 and 3-7 December 2018.

Any additional dates may be added to this list; in any case, due to high demand, we expect all 2018 test sessions to be full, the website says.

Follow SBS Punjabi on Facebook and Twitter.


Share
Published 25 July 2018 7:03pm
Updated 11 September 2019 11:14am
By Preetinder Grewal


Share this with family and friends