ਦੱਖਣੀ ਆਸਟ੍ਰੇਲੀਆ ਵਿੱਚ ਇਨ੍ਹਾਂ ਨੌਂ ਚੁਣੇ ਦੇਸ਼ਾਂ ਤੋਂ ਅੰਤਰਰਾਸ਼ਟਰੀ ਵਿਦਿਆਰਥੀ ਹੁਣ ਵਾਪਸ ਆ ਸਕਣਗੇ

ਕੋਵਿਡ-19 ਹਲਾਤਾਂ ਕਰਕੇ ਆਸਟ੍ਰੇਲੀਆ ਤੋਂ ਬਾਹਰ ਫ਼ਸੇ 300 ਅੰਤਰਰਾਸ਼ਟਰੀ ਵਿਦਿਆਰਥੀ ਇਸ ਮਹੀਨੇ ਤੋਂ ਸ਼ੁਰੂ ਹੋਣ ਵਾਲੀਆਂ ਸਿੰਗਾਪੁਰ ਏਅਰਲਾਈਨ ਦੀਆਂ ਉਡਾਣਾਂ ਰਾਹੀਂ ਵਾਪਸ ਆਉਣੇ ਸ਼ੁਰੂ ਹੋ ਜਾਣਗੇ। ਫ਼ਿਲਹਾਲ ਸਿਰਫ਼ ਐਡੀਲੇਡ ਦੀਆਂ ਤਿੰਨ ਸਰਕਾਰੀ ਯੂਨੀਵਰਸਿਟੀਆਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਹੀ ਵਾਪਸ ਆਉਣ ਲਈ ਸੱਦਾ ਦਿੱਤਾ ਜਾਵੇਗਾ।

International students set to return to Adelaide from nine locations.

Raj Kumar, the Consul General of Indian to Melbourne told SBS Punjabi that the new guidelines have been circulated to Indian missions abroad. Source: Getty Images/Pollyana Ventura

ਦੱਖਣੀ ਆਸਟ੍ਰੇਲੀਆ ਸਰਕਾਰ ਦੇ ਇਕ ਬੁਲਾਰੇ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਸਰਕਾਰ ਇਹ ਸੁਨਿਸ਼ਚਿਤ ਕਰੇਗੀ ਕੀ ਇਨ੍ਹਾਂ ਉਡਾਣਾਂ ਲਈ ਸੀਟਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਤਾਹੀਂ ਦਿਤੀਆਂ ਜਾਣ ਜੇ ਕਰ ਉਹ ਕਈ ਮਹੀਨਿਆਂ ਤੋਂ ਵਾਪਸ ਆਉਣ ਲਈ ਜਦੋ-ਜਹਿਦ ਕਰ ਰਹੇ ਆਸਟ੍ਰੇਲੀਆ ਦੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਲਈ ਕਿਸੇ ਕਿਸਮ ਦੀ ਹੋਰ ਰੁਕਾਵਟ ਪੈਦਾ ਨਾ ਕਰਦੀਆਂ ਹੋਣ।

ਪਹਿਲੇ ਗੇੜ ਵਿੱਚ ਸਿੰਗਾਪੁਰ, ਜਾਪਾਨ, ਦੱਖਣੀ ਕੋਰੀਆ, ਚੀਨ, ਵੀਅਤਨਾਮ, ਮਲੇਸ਼ੀਆ, ਹਾਂਗ ਕਾਂਗ, ਥਾਈਲੈਂਡ ਅਤੇ ਇੰਡੋਨੇਸ਼ੀਆ ਦੇ ਵਿਦਿਆਰਥੀਆਂ ਨੂੰ ਮੁਢਲੇ ਪਾਇਲਟ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ 300 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਹੈ।

ਬੁਲਾਰੇ ਨੇ ਇਹ ਵੀ ਦੱਸਿਆ ਕਿ ਇਸ ਪਾਇਲਟ ਪ੍ਰੋਗਰਾਮ ਅਧੀਨ, ਐਡੀਲੇਡ ਯੂਨੀਵਰਸਿਟੀ, ਫਲਿੰਡਰਜ਼ ਯੂਨੀਵਰਸਿਟੀ ਅਤੇ ਯੂਨੀਵਰਸਿਟੀ ਓਫ ਸਾਊਥ ਆਸਟ੍ਰੇਲੀਆ ਵਿੱਚ ਪੜ ਰਹੇ ਵਿਦਿਆਰਥੀਆਂ ਨਾਲ਼ ਸੰਪਰਕ ਕਰਣ ਦੀ ਪ੍ਰਕ੍ਰਿਆ ਸ਼ੁਰੂ ਕਰ ਦਿੱਤੀ ਗਈ ਹੈ।
International students
International students from nine locations have been invited to join the SA pilot program. Source: Getty Images
ਉਪਲਬਧ ਅੰਕੜੇਆਂ ਤੋਂ ਇਹ ਜਾਣਕਾਰੀ ਮਿਲ਼ਦੀ ਹੈ ਕਿ ਦਾਖ਼ਲ ਹੋਏ ਕੁੱਲ 135,000 ਵਿਦਿਆਰਥੀ ਇਸ ਸਮੇਂ ਆਸਟ੍ਰੇਲੀਆ ਤੋਂ ਬਾਹਰ ਫ਼ਸੇ ਹੋਏ ਹਨ ਜਿਸ ਵਿਚੋਂ ਘੱਟੋ ਘੱਟ 6,600 ਵਿਦਿਆਰਥੀ ਕੇਵਲ ਭਾਰਤ ਵਿੱਚ ਹਨ ਅਤੇ ਬੇਸਬਰੀ ਨਾਲ਼ ਵਾਪਸ ਮੁੜਨ ਦੀ ਉਡੀਕ ਕਰ ਰਹੇ ਹਨ।

ਕੋਵੀਡ-19 ਤੋਂ ਸਭ ਤੋਂ ਵੱਧ ਪ੍ਰਭਾਵਤ ਦੇਸ਼ਾਂ ਦੀ ਸੂਚੀ ਵਿੱਚ ਭਾਰਤ ਇਸ ਵੇਲ਼ੇ ਦੂਜੇ ਨੰਬਰ ‘ਤੇ ਹੈ ਜਿਸਦੇ ਚਲਦਿਆਂ ਨੇੜਲੇ ਭਵਿੱਖ ਵਿੱਚ ਭਾਰਤ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਵਾਪਸੀ ਵਿੱਚ ਹੋਰ ਦੇਰ ਲਗਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ।
Chinese international students disappointed that Australian border likely won't open until late next year
Image for representation only. Source: Getty Images/Amanda Mabel Photography
ਇਹ ਸਮਝਿਆ ਜਾ ਰਿਹਾ ਹੈ ਕਿ ਇਸ ਪਾਇਲਟ ਪ੍ਰੋਗਰਾਮ ਵਿੱਚ ਕੇਵਲ ਉਨ੍ਹਾਂ ਵਰਤਮਾਨ ਵਿਦਿਆਰਥੀਆਂ ਨੂੰ ਹੀ ਸੱਦਾ ਦਿੱਤਾ ਜਾਵੇਗਾ ਜੋ ਦੋ ਹਫਤਿਆਂ ਦੀ ਕੁਆਰੰਟੀਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਮੁਢਲੇ ਤੋਰ ਤੇ ਆਪ ਜ਼ਿਮੇਵਾਰੀ ਚਕਣ ਦੇ ਸਮਰਥ ਹੋਣਗੇ।

ਦੱਖਣੀ ਆਸਟ੍ਰੇਲੀਆ ਸਰਕਾਰ ਤੋਂ ਮਿਲ਼ੀ ਸੂਚਨਾ ਅਨੁਸਾਰ ਇਸ ਪ੍ਰੋਗਰਾਮ ਦੇ ਹਿੱਸੇ ਵਜੋਂ ਵਾਪਸ ਆਉਣ ਲਈ ਯੋਗ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਡਿਗਰੀ ਅਤੇ ਪਲੇਸਮੈਂਟਸ ਨੂੰ ਪੂਰਾ ਕਰਣ ਲਈ ਲਾਜ਼ਮੀ ਜ਼ਰੂਰਤਾਂ ਦੇ ਅਧਾਰ 'ਤੇ ਸੂਚੀਬੱਧ ਕੀਤਾ ਗਿਆ ਹੈ।
Nepali Students Melbourne International
Upto 300 international students set to return to Adelaide Source: Abhas Parajuli
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।  


Share
Published 12 November 2020 8:57am
Updated 12 August 2022 3:08pm
By Avneet Arora, Ravdeep Singh


Share this with family and friends