ਕੋਵਿਡ-19 ਕਾਰਣ ਲਗੀਆਂ ਪਬੰਦੀਆਂ ਕਰਕੇ ਆਸਟ੍ਰੇਲੀਅਨ ਲੋਕਾਂ ਨੂੰ ਭਵਿੱਖ ਵਿੱਚ ਯੂਰਪ ਅਤੇ ਅਮਰੀਕਾ ਸਮੇਤ ਜ਼ਿਆਦਾ ਜੋਖ਼ਮ ਵਾਲੇ ਕਈ ਹੋਰ ਦੇਸ਼ਾਂ ਦੀ ਯਾਤਰਾ ਕਰਨ 'ਤੇ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇਸ਼ ਦੀਆਂ ਸਰਹੱਦਾਂ ਮੁੜ ਖੋਲ੍ਹਣ ਨੂੰ ਕੋਰੋਨਾਵਾਇਰਸ ਕੇਸਾਂ ਦੇ ਮੁੜ ਉੱਭਰਨ ਦੇ ਜੋਖਮ ਅਤੇ ਲਾਜ਼ਮੀ ਆਰਥਿਕ ਬਹਾਲੀ ਨਾਲ਼ ਜੁੜੇ ਨਫ਼ੇ ਨੁਕਸਾਨਾਂ ਨਾਲ਼ ਤੋਲ ਰਹੀ ਹੈ।
ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਮੌਰਿਸਨ ਨੇ ਕਿਹਾ ਕਿ ਆਸਟ੍ਰੇਲੀਆ ਇਸ ਅੰਤਰਰਾਸ਼ਟਰੀ ਸਰਹੱਦੀ ਪਾਬੰਦੀ ਨੂੰ ਹਟਾਉਣ ਲਈ ਬੜੀ “ਸਾਵਧਾਨੀ ਨਾਲ” ਅੱਗੇ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਯੂਰਪ ਅਤੇ ਅਮਰੀਕਾ ਵਿਚ ਸਥਿਤੀ ਹਾਲੇ ਵੀ ਬਹੁਤ ਚਿੰਤਾਜਨਕ ਹੈ ਅਤੇ ਉਥੋਂ ਆਉਣ ਵਾਲ਼ੇ ਲੋਕ ਸਥਾਨਕ ਲੋਕਾਂ ਲਈ ਵੱਡਾ ਜੋਖ਼ਮ ਬਣ ਸਕਦੇ ਹਨ।ਸ੍ਰੀ ਮੋਰੀਸਨ ਨੇ ਕਿਹਾ ਕਿ ਹਾਲਾਂਕਿ ਸਰਕਾਰ “ਘੱਟ ਜੋਖ਼ਮ ਵਾਲੇ” ਕੋਰੋਨਾਵਾਇਰਸ ਦੇਸ਼ਾਂ - ਖ਼ਾਸਕਰ ਏਸ਼ੀਆ ਮੁਲਕਾਂ - ਨਾਲ ਲਗਾਤਾਰ ਗੱਲਬਾਤ ਕਰ ਰਹੀ ਹੈ ਅਤੇ ਜਾਪਾਨ ਸਣੇ ਹੋਰ ਚੁਣੇ ਹੋਏ ਦੇਸ਼ਾਂ ਨਾਲ ਜੋਖਮ ਮੁਕਤ ਯਾਤਰਾ ਸਥਾਪਤ ਕਰਨ ਬਾਰੇ ਨਿਯਮਾਂ ਤੇ ਵੀ ਵਿਚਾਰ ਕਰ ਰਹੀ ਹੈ।
Prime Minister Scott Morrison speaks to the media during a press conference at Parliament House. Source: AAP
ਉਨ੍ਹਾਂ ਕਿਹਾ ਕਿ, “ਅਸੀਂ ਜਾਪਾਨ, ਕੋਰੀਆ, ਪ੍ਰਸ਼ਾਂਤ ਦੇਸ਼ਾਂ ਨਾਲ ਪਹਿਲਾਂ ਹੀਂ ਗੱਲਬਾਤ ਕਰ ਚੁੱਕੇ ਹਾਂ ਅਤੇ ਨਿਊਜ਼ੀਲੈਂਡ ਯਾਤਰੀਆ ਲਈ ਆਵਾਜਾਈ ਨੂੰ ਖੋਲ੍ਹਿਆ ਜਾ ਚੁੱਕਾ ਹੈ ”
ਹਾਲਾਂਕਿ ਸ੍ਰੀ ਮੌਰਿਸਨ ਨੇ ਜ਼ਿਆਦਾ ਜੋਖ਼ਮ ਵਾਲੇ ਇਨ੍ਹਾਂ ਦੇਸ਼ਾਂ ਦੀ ਪਛਾਣ ਨਹੀਂ ਕੀਤੀ ਪਰ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਵੱਡੇ ਪੱਧਰ ਤੇ ਕਮਿਊਨਟੀ ਟ੍ਰਾਂਸਮਿਸ਼ਨ ਨਾਲ਼ ਜੂੱਝ ਰਹੇ ਮੁਲਕਾਂ - ਭਾਰਤ ਸਮੇਤ - ਤੋਂ ਵੈਕਸੀਨ ਉਪਲਬਦ ਹੋਣ ਤੱਕ ਆਵਾਜਾਈ ਬੰਦ ਰਹੇਗੀ।
ਆਪਣੇ ਇੱਕ ਤਾਜ਼ਾ ਸਰਵੇਖਣ ਵਿੱਚ ਇੰਟਰਨੈਸ਼ਨਲ ਏਅਰ ਟ੍ਰਾਂਸਪੋਰਟ ਐਸੋਸੀਏਸ਼ਨ ਨੇ ਅਨੁਮਾਨ ਲਗਾਇਆ ਹੈ ਕਿ 2020 ਵਿਚ ਗਲੋਬਲ ਹਵਾਈ ਆਵਾਜਾਈ 66 ਪ੍ਰਤੀਸ਼ਤ ਘੱਟ ਸਕਦੀ ਹੈ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਆਵਾਜਾਈ 2024 ਤੋਂ ਪਹਿਲਾਂ ਪੂਰੀ ਤਰ੍ਹਾਂ ਖੁਲਣ ਦੀ ਬਹੁਤ ਘੱਟ ਉਮੀਦ ਹੈ।ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
A traveler walks in a mostly empty airport terminal. Source: AAP
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।