ਆਸਟ੍ਰੇਲੀਅਨ ਵੀਜ਼ਾ ਅਧਿਕਾਰੀਆਂ ਨੇ ਇੱਕ 28-ਸਾਲਾ ਭਾਰਤੀ ਨੌਜਵਾਨ ਦੀ ਪੀ ਆਰ ਦੀ ਅਰਜ਼ੀ ਨੂੰ ਤਰਜੀਹ ਦੇ ਅਧਾਰ ਤੇ ਵਿਚਾਰਨ ਪਿੱਛੋਂ ਇੱਕ ਦਿਨ ਵਿੱਚ ਹੀ ਆਪਣਾ ਫੈਸਲਾ ਦੇ ਦਿੱਤਾ ਹੈ।
ਬਿਨੇਕਾਰ ਸਕਿਲਡ ਮਾਈਗ੍ਰੇਸ਼ਨ ਵੀਜ਼ਾ ਸ਼੍ਰੇਣੀ 190 ਤਹਿਤ ਆਪਣੀ ਪਰਮਾਨੈਂਟ ਰੇਸੀਡੈਂਸੀ ਦੀ ਉਡੀਕ ਵਿੱਚ ਸੀ।
ਇਸ ਦੌਰਾਨ ਉਸਦੇ ਪਰਿਵਾਰ ਵਿੱਚ ਹੋਈ ਇੱਕ ਮੰਦਭਾਗੀ ਘਟਨਾ ਦੇ ਚਲਦਿਆਂ ਉਸਨੇ ਵੀਜ਼ਾ ਅਧਿਕਾਰੀਆਂ ਨੂੰ ਆਪਣੇ ਮਾਈਗ੍ਰੇਸ਼ਨ ਏਜੇਂਟ ਦੇ ਜ਼ਰੀਏ ਇੱਕ ਖਾਸ ਅਪੀਲ ਕੀਤੀ ਸੀ।
ਬਾਜਵਾ ਇੱਮੀਗਰੇਸ਼ਨ ਕੰਸਲਟੈਂਟਸ ਤੋਂ ਜੁਝਾਰ ਸਿੰਘ ਬਾਜਵਾ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਬਿਨੇਕਾਰ ਦੇ ਭਰਾ ਦੀ ਮੈਲਬੌਰਨ ਰਹਿੰਦਿਆਂ ਹੋਈ ਦੁਖਦਾਈ ਮੌਤ ਪਿੱਛੋਂ ਡਿਪਾਰਟਮੈਂਟ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਸੀ ਜਿਸਨੂੰ ਕਿ ਸਿਰਫ ਇੱਕ ਦਿਨ ਵਿੱਚ ਹੀ ਪ੍ਰਵਾਨ ਕਰ ਲਿਆ ਗਿਆ।
ਉਹਨਾਂ ਕਿਹਾ ਕਿ ਇਸ ਖਬਰ ਨੂੰ ਸਾਂਝਾ ਕਰਨਾ ਇਸ ਲਈ ਜ਼ਰੂਰੀ ਹੈ ਕਿਓਂਕਿ ਅਕਸਰ ਲੋਕ ਸ਼ਿਕਾਇਤ ਕਰਦੇ ਨੇ ਕਿ ਵੀਜ਼ਾ ਅਧਿਕਾਰੀ ਅਰਜ਼ੀਆਂ 'ਤੇ ਕਾਫੀ ਸਖਤੀ ਨਾਲ ਪੇਸ਼ ਆਓਂਦੇ ਹਨ ਭਾਵੇਂ ਕਿਸੇ ਵੀ ਤਰਾਂਹ ਦੇ ਹਾਲਤ ਕਿਓਂ ਨਾ ਹੋਣ, ਜੋਕਿ ਸਹੀ ਨਹੀਂ।
ਬਿਨੇਕਾਰ ਨੇ ਅਪੀਲ ਕੀਤੀ ਸੀ ਕਿ ਉਹ ਆਪਣੇ ਭਰਾ ਦੀ ਮਿਰਤਕ ਦੇਹ ਨੂੰ ਭਾਰਤ ਲਿਜਾਉਣ ਚਾਹੁੰਦਾ ਹੈ।
ਵੀਜ਼ਾ ਸ਼੍ਰੇਣੀ 190 ਵਿੱਚ ਅਰਜ਼ੀ ਦੀ ਉਡੀਕ ਦੇ ਚਲਦਿਆਂ ਉਸ ਕੋਲ ਬ੍ਰਿਜਿੰਗ ਵੀਜ਼ਾ 'ਸੀ' ਸੀ ਜਿਸਦੇ ਚਲਦਿਆਂ ਉਹ ਭਾਰਤ ਯਾਤਰਾ ਤਾਂ ਕਰ ਸਕਦਾ ਸੀ ਪਰ ਓਦੋਂ ਤੱਕ ਵਾਪਿਸ ਨਹੀਂ ਸੀ ਆ ਸਕਦਾ ਜਦ ਤੱਕ ਕਿ ਉਸਦੀ ਪੀ ਆਰ ਅਰਜ਼ੀ ਨੂੰ ਪ੍ਰਵਾਨਗੀ ਨਹੀਂ ਸੀ ਮਿਲ ਜਾਂਦੀ।
ਬਾਜਵਾ ਨੇ ਦੱਸਿਆ ਕਿ ਆਮ ਤੌਰ ਤੇ ਇਸ ਵੀਜ਼ਾ ਸ਼੍ਰੇਣੀ ਵਿੱਚ ਪੀ ਆਰ ਲਈ ਛੇ ਮਹੀਨੇ ਤੋਂ ਲੈਕੇ ਇੱਕ ਸਾਲ ਤੱਕ ਦੀ ਉਡੀਕ ਕਰਨੀ ਪੈਂਦੀ ਹੈ।
ਵੀਜ਼ਾ ਅਧਿਕਾਰੀਆਂ ਨੇ ਕੀਤੀ ਅਪੀਲ ਦੇ ਮੱਦੇਨਜ਼ਰ ਭੇਜੇ ਜਵਾਬ ਵਿੱਚ ਆਖਿਆ ਹੈ ਕਿ ਵਿਭਾਗ ਵੱਲੋਂ ਅਰਜ਼ੀਆਂ ਤਰਜੀਹ ਦੇ ਅਧਾਰ ਤੇ ਨਹੀਂ ਵਿਚਾਰੀਆਂ ਜਾਂਦੀਆਂ ਪਰ ਇਸ ਕੇਸ ਵਿੱਚ ਵਾਪਰੀ ਅਣਹੋਣੀ ਘਟਨਾ ਦੇ ਚਲਦਿਆਂ ਪੀ ਆਰ ਅਰਜ਼ੀ ਨੂੰ ਪ੍ਰਵਾਨਗੀ ਦਿੱਤੀ ਜਾਂਦੀ ਹੈ।
2016 ਵਿੱਚ ਵੀ ਕੁਝ ਇਹੋ ਜਿਹੇ ਹਾਲਾਤਾਂ ਦੇ ਚਲਦਿਆਂ ਪਰਵਾਸ ਵਿਭਾਗ ਵੱਲੋਂ ਜਸਪਾਲ ਸਿੰਘ ਨਾ ਦੇ ਭਾਰਤੀ ਵਿਅਕਤੀ ਦੀ ਵੀਜ਼ੇ ਨੂੰ ਪ੍ਰਵਾਨਗੀ ਦਿੱਤੀ ਗਈ ਸੀ।
Read this story in English:
A Melbourne-based Indian man has been granted permanent residency on a priority basis after tragedy struck his family.
Twenty-eight-year-old Mahal Singh*, who first arrived as an international student, had been waiting for a visa approval under the Skilled Migration visa category 190.
Mr Singh’s younger brother died of a medical condition in Melbourne earlier this month.
Given the tragic personal conditions, a request for ‘special consideration’ was made to the Department of Home Affairs.
The visa authorities responded within one day with a positive outcome to the application.
Mr Singh’s migration consultant Jujhar Bajwa told SBS Punjabi that it is one of the rare cases where the department has intervened to accommodate a plea on the grounds of exceptional circumstances.
“He was granted permanent residency on Tuesday 14 August after an appeal was made to the department a day before on 13 August. This doesn’t happen under normal circumstances,” says Mr Bajwa.
“The department has been very kind to have this early consideration that now allows him to travel to India to escort his younger brother's body from Melbourne to back home."
Mr Bajwa says that under the routine process, the approvals in 190 visa category may take anywhere between six months to one year.
"It could take up to one year but it is fairly up to the discretion of the case officer and the documents submitted with the department," he said.
Mr Singh was on a Bridging Visa C, which would have allowed him to travel to India, but under this visa, he may not have been able to return to Australia until the 190 visa was granted.
In a written response, the Department of Home Affairs made it clear that the application had only been fast-tracked to accommodate his personal conditions.
It stated, "Whilst it is not our usual practice to prioritise cases, the unusual circumstances and sensitive nature of the client's predicament has resulted in an early review of this particular case."
In 2016, a ‘special consideration’ was also made by the department in case of who needed a visa to return to Australia after escorting his father's body home to India.
*Not his real name