ਆਸਟ੍ਰੇਲੀਆ ਦੇ ਖੇਤਰੀ ਇਲਾਕਿਆਂ ਵਿੱਚ ਹੋ ਰਿਹਾ ਹੈ ਪੰਜਾਬੀ ਦਾ ਪ੍ਰਚਾਰ ਅਤੇ ਪਸਾਰਾ

‘ਫੱਟੀ’ ਇੱਕ ਲੱਕੜ ਦਾ ਬੋਰਡ ਹੈ ਜਿਸ ਉੱਤੇ ਕਾਲੀ ਸਿਆਹੀ ਨਾਲ ਲਿਖਿਆ ਜਾਂਦਾ ਹੈ। ਪੰਜਾਬ ਦੇ ਪਿੰਡਾਂ ਵਿੱਚ ਸਕੂਲ ਜਾਣ ਵਾਲੇ ਬੱਚੇ ਆਪਣੀ ਪੰਜਾਬੀ ਦੀ ਲਿਖਤ ਨੂੰ ਬਿਹਤਰ ਬਣਾਉਣ ਲਈ ਵਰਤਦੇ ਹਨ। ਅੱਜਕੱਲ ਇਸਦੀ ਵਰਤੋਂ ਆਸਟ੍ਰੇਲੀਆ ਦੇ ਐਲਬਰੀ ਅਤੇ ਵੋਡੋਂਗਾ ਸ਼ਹਿਰਾਂ ਵਿੱਚ ਬੱਚਿਆਂ ਵਿੱਚ ਪੰਜਾਬੀ ਦਾ ਜਾਗ ਲਾਉਣ ਲਈ ਕੀਤੀ ਜਾ ਰਹੀ ਹੈ।

Bavraj Singh and Nayamat Kaur love to hand-write Punjabi on fatties

Bavraj Singh and Nayamat Kaur hand-writing Punjabi alphabet in a class in Wodonga Source: Supplied

ਐਲਬਰੀ ਅਤੇ ਵੋਡੋਂਗਾ ਦੋ ਜੁੜਵਾਂ ਸ਼ਹਿਰ ਹਨ ਜੋ ਐਨ ਐਸ ਡਬਲਯੂ ਅਤੇ ਵਿਕਟੋਰੀਆ ਦੀ ਸਰਹੱਦ 'ਤੇ ਸਥਿਤ ਹਨ।

ਐਲਬਰੀ ਦੀ ਆਬਾਦੀ 50,000 ਤੋਂ ਵੱਧ ਹੈ ਜਦਕਿ ਵੋਡੋਂਗਾ, ਜੋ ਕਿ ਸਰਹੱਦ ਦੇ ਵਿਕਟੋਰੀਆ ਵਾਲੇ ਪਾਸੇ, ਮੈਲਬੌਰਨ ਤੋਂ 300 ਕਿਲੋਮੀਟਰ ਉੱਤਰ-ਪੂਰਬ ਵਿਚ ਹੈ, ਦੀ ਆਬਾਦੀ ਲਗਭਗ 35,100 ਹੈ।

ਇਸ ਇਲਾਕੇ ਵਿੱਚ ਪੰਜਾਬੀਆਂ ਦੀ ਗਿਣਤੀ ਪਿਛਲੇ 10-ਸਾਲਾਂ ਵਿੱਚ ਵਾਧੇ ਵੱਲ ਨੂੰ ਹੈ ਅਤੇ ਉਹ ਖੇਤਰੀ ਆਰਥਿਕ ਵਿਕਾਸ ਵਿੱਚ ਵੀ ਆਪਣਾ ਯੋਗਦਾਨ ਪਾ ਰਹੇ ਹਨ।

ਹਰਪ੍ਰੀਤ ਕੌਰ, ਜੋ ਵੋਡੋਂਗਾ ਵਿੱਚ ਇੱਕ ਪ੍ਰਾਇਮਰੀ ਸਕੂਲ ਅਧਿਆਪਕਾ ਹੈ, ਨੂੰ ਪੰਜਾਬੀ ਭਾਸ਼ਾ ਸਿਖਾਉਣ ਦਾ ਸ਼ੌਕ ਹੈ।

ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਉਹ ਆਪਣੀ ਮਾਂ-ਬੋਲੀ ਪੰਜਾਬੀ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਲਈ ਯਤਨਸ਼ੀਲ ਹਨ।

ਉਹਨਾਂ ਆਪਣੀ ਇਸ ਕੋਸ਼ਿਸ਼ ਲਈ ਕਿਸੇ ਦਾ ਇੰਤਜ਼ਾਰ ਨਹੀਂ ਕੀਤਾ ਬਲਕਿ ਭਾਸ਼ਾ ਸਿੱਖਣ-ਸਿਖਾਉਣ ਵਿੱਚ ਮਦਦ ਕਰਦੇ ਸਰੋਤ ਖੁਦ ਵਿਕਸਤ ਕਰਨੇ ਸ਼ੁਰੂ ਕੀਤੇ।
Harpreet Kaur
Harpreet Kaur is a primary school teacher in Wodonga, Victoria. Source: Supplied
ਸ੍ਰੀਮਤੀ ਕੌਰ ਨੇ ਸਕੂਲ ਜਾਣ ਵਾਲੇ ਬੱਚਿਆਂ ਦੇ ਪੰਜਾਬੀ ਸਿੱਖਣ ਨੂੰ ਧਿਆਨ ਵਿੱਚ ਰੱਖਦਿਆਂ ਤਿੰਨ ਕਿਤਾਬਾਂ ਲਿਖੀਆਂ ਅਤੇ ਪ੍ਰਕਾਸ਼ਤ ਕੀਤੀਆਂ।

ਉਹਨਾਂ ਕਿਹਾ, “ਅਸੀਂ ਬੱਚਿਆਂ ਨੂੰ ਸਮਝਾਉਣ ਲਈ ਅਕਸਰ ਜੱਦੋਜਹਿਦ ਕਰਦੇ ਹਾਂ ਕਿ ਪੰਜਾਬੀ ਸਿੱਖਣੀ ਕਿਉਂ ਮਹੱਤਵਪੂਰਨ ਹੈ। ਪਰ ਇਹ ਕੋਸ਼ਿਸ਼ ਤਾਂ ਚਲਦੀ ਹੀ ਰਹਿਣੀ ਹੈ ਜਿੱਥੇ ਹਰ ਪੰਜਾਬੀ ਮਾਪੇ ਨੂੰ ਅਹਿਮ ਭੂਮਿਕਾ ਨਿਭਾਉਣ ਦੀ ਲੋੜ ਹੈ।"

“ਇਸ ਸਿਖਲਾਈ ਨੂੰ ਹੋਰ ਆਕਰਸ਼ਕ ਬਣਾਉਣ ਲਈ ਸਾਨੂੰ ਲੋੜ ਹੈ ਕਿ ਬੱਚੇ ਪੰਜਾਬੀ ਨੂੰ ਇੱਕ ਵੱਖਰੇ ਕਿਸਮ ਦੇ ਮਨੋਰੰਜਨ ਵਜੋਂ ਸਿੱਖਣ - 'ਫੱਟੀ' ਇਸ ਕੰਮ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੀ ਹੈ। ਬੱਚੇ ਅਕਸਰ ਕਹਿੰਦੇ ਹਨ ਕਿ ਲੱਕੜ 'ਤੇ ਲਿਖਣਾ ਵਧੀਆ ਲੱਗਦਾ ਹੈ, ਕੁਝ ਦਿਲਚਸਪ ਹੁੰਦਾ ਹੈ, ਕੁਝ ਵੱਖਰਾ ਹੁੰਦਾ ਹੈ।“
Harpreet
Harpreet Kaur wrote and published three illustrative Punjabi books for children. Source: Supplied
ਹਰਪ੍ਰੀਤ ਕੌਰ ਹੁਣ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿੱਚ ਪੰਜਾਬੀ ਸਿੱਖਣ-ਸਿਖਾਉਣ ਦੇ ਢੰਗ-ਤਰੀਕਿਆਂ ਨੂੰ ਉਤਸ਼ਾਹਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਉਹਨਾਂ ਦੀ ਖ਼ਵਾਇਸ਼ ਹੈ ਕਿ ਪੰਜਾਬੀ ਸਕੂਲਾਂ ਵਿੱਚ ਉਪਲੱਬਧ ਹੋਵੇ ਤੇ ਇਸਨੂੰ ਪੰਜਾਬੀ ਹੀ ਨਹੀਂ ਬਲਕਿ ਆਸਟ੍ਰੇਲੀਆ ਵਸਦੇ ਹੋਰ ਬੱਚੇ ਵੀ ਸਿੱਖਣ।

ਹਰਪ੍ਰੀਤ ਕੌਰ ਨਾਲ਼ ਪੂਰੀ ਗੱਲਬਾਤ ਸੁਨਣ ਲਈ ਆਡੀਓ ਲਿੰਕ ਉੱਤੇ ਕਲਿੱਕ ਕਰੋ…
LISTEN TO
Learning Punjabi in Australia’s regional twin-cities image

Learning Punjabi in Australia’s regional twin-cities

SBS Punjabi

29/07/201918:24
Listen to  Monday to Friday at 9 pm. Follow us on  and 

Share
Published 1 August 2019 3:15pm
Updated 21 February 2022 2:01pm
By Preetinder Grewal


Share this with family and friends