ਭਾਰਤ ਤੋਂ ਵਿਦੇਸ਼ ਜਾਣ ਦੇ ਚਾਹਵਾਨਾਂ ਦੀ ਗਿਣਤੀ ਨਿਰੰਤਰ ਵੱਧ ਰਹੀ ਹੈ ਅਤੇ ਪੰਜਾਬ ਅੰਕੜਿਆਂ ਦੇ ਲਿਹਾਜ ਨਾਲ਼ ਇਸ ਸੂਚੀ ਵਿੱਚ ਅੱਵਲ ਦਰਜੇ 'ਤੇ ਹੈ
ਚੰਗੇ ਭਵਿੱਖ ਦੀ ਆਸ ਵਿੱਚ ਵਿਦੇਸ਼ ਦਾ ਰੁੱਖ ਕਰਨਾ ਪੰਜਾਬੀਆਂ ਲਈ ਕੋਈ ਨਵੀਂ ਗੱਲ ਨਹੀਂ ਹੈ ਪਰ ਸਥਾਨਿਕ ਪੱਧਰ 'ਤੇ ਇਸ ਪਰਵਾਸ ਨੂੰ ਅਕਸਰ ਇੱਕ ਚਿੰਤਾ ਦੀ ਨਜ਼ਰ ਨਾਲ਼ ਦੇਖਿਆ ਜਾਂਦਾ ਹੈ।
ਬੀਤੇ ਸਾਲ 5.28 ਮਿਲੀਅਨ ਤੋਂ ਵੀ ਵੱਧ ਭਾਰਤੀਆਂ ਨੇ ਵਿਦੇਸ਼ ਜਾਣ ਲਈ ਵੀਜ਼ੇ ਲਈ ਦਰਖਾਸਤ ਦਿੱਤੀ ਸੀ - ਜੋ ਕਿ 2017 ਦੇ ਮੁਕਾਬਲੇ 14 ਪ੍ਰਤੀਸ਼ਤ ਵੱਧ ਸੀ।
ਵੀ ਐਫ਼ ਐੱਸ ਗਲੋਬਲ ਭਾਰਤ ਸਮੇਤ ਹੋਰ ਵੀ ਕਈ ਮੁਲਕਾਂ ਦੇ ਵੀਜ਼ਾ ਪ੍ਰਬੰਧਨ ਦੀ ਦੇਖ-ਰੇਖ ਕਰਦਾ ਹੈ। ਵੀ ਐਫ਼ ਐੱਸ ਦੇ ਰਿਜਨਲ ਚੀਫ ਓਪਰੇਟਿੰਗ ਅਫਸਰ ਵਿਨੇ ਮਲਹੋਤਰਾ ਨੇ ਦੱਸਿਆ ਕਿ ਕੰਪਨੀ ਨੇ ਪਿਛਲੇ ਸਾਲ 52.8 ਲੱਖ ਭਾਰਤੀਆਂ ਦੀ ਵੀਜ਼ਾ ਅਰਜ਼ੀ 'ਤੇ ਕੰਮ ਕੀਤਾ ਹੈ।
ਵੀਜਾ ਬਿਨੈਕਾਰਾਂ ਦੀ ਗਿਣਤੀ ਦੇ ਲਿਹਾਜ ਨਾਲ਼ ਪੰਜਾਬ ਦਾ ਜਲੰਧਰ ਸਥਿਤ ਵੀ ਐਫ ਐਸ ਦਫਤਰ 66 ਫ਼ੀਸਦੀ ਵਾਧੇ ਨਾਲ਼ ਭਾਰਤ ਵਿੱਚ ਸਭ ਤੋਂ ਅੱਗੇ ਹੈ - ਇਸ ਤੋਂ ਬਾਅਦ ਚੰਡੀਗੜ੍ਹ 54 ਫ਼ੀਸਦੀ, ਗੋਆ 45 ਫ਼ੀਸਦੀ ਅਤੇ ਪੁਡੂਚੇਰੀ 43 ਫ਼ੀਸਦੀ ਦਾ ਦਾ ਨੰਬਰ ਆਉਂਦਾ ਹੈ।ਵੀ ਐਫ ਐਸ ਦੇ ਮੁਖੀ ਅਲੀਜੇਮ ਸੈਮੂਏਲ ਨੇ ਕਿਹਾ ਕਿ ਪੰਜਾਬ ਦੇ ਵੀਜ਼ਾ ਬਿਨੈਕਾਰ ਜਲੰਧਰ ਅਤੇ ਚੰਡੀਗੜ੍ਹ ਕੇਂਦਰਾਂ ਰਾਹੀਂ ਵਿਦੇਸ਼ ਜਾਣ ਲਈ ਅਰਜ਼ੀ ਦਾਇਰ ਕਰਦੇ ਹਨ - "ਔਸਤਨ 2,000 ਤੋਂ 3,000 ਵੀਜ਼ਾ ਬਿਨੈਕਾਰ ਰੋਜ਼ ਜਲੰਧਰ ਦਫਤਰ ਆਉਂਦੇ ਹਨ। ਉਹ ਸਾਡੇ ਤੋਂ ਕੈਨੇਡਾ, ਯੂ ਐਸ, ਯੂ ਕੇ ਅਤੇ ਆਸਟਰੇਲੀਆ ਵਰਗੇ ਦੇਸ਼ਾਂ ਲਈ ਵੀਜ਼ਾ ਅਪਲਾਈ ਕਰਨ ਦੀ ਸਹੂਲਤ ਲੈਂਦੇ ਹਨ।"
Punjabi students celebrating Diwali at the Victoria University, Melbourne. Source: Photo courtesy Hong Seok Che
ਇੱਕ ਲੁਧਿਆਣਾ ਸਥਿਤ ਪ੍ਰਵਾਸ-ਮਾਹਿਰ ਗਗਨਦੀਪ ਸਿੰਘ ਨੇ ਐੱਸ ਬੀ ਐੱਸ ਪੰਜਾਬੀ ਨੂੰ ਦੱਸਿਆ ਕਿ ਉਹ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦੀ 'ਹੋੜ' ਅਤੇ ਇਹਨਾਂ ਅੰਕੜਿਆਂ ਤੋਂ 'ਹੈਰਾਨ' ਨਹੀਂ' ਹਨ - "ਇਹ ਕੋਈ ਨਵੀਂ ਗੱਲ ਨਹੀਂ ਹੈ, ਪੰਜਾਬੀ ਲੋਕ ਬਹੁਤ ਦੇਰ ਤੋਂ ਵਿਦੇਸ਼ ਜਾਣ ਵੱਲ ਝੁਕਾਅ ਰੱਖਦੇ ਹਨ, ਗੱਲ ਭਾਵੇਂ ਹੁਨਰਮੰਦ ਪ੍ਰਵਾਸ, ਪਰਿਵਾਰ, ਯਾਤਰਾ ਜਾਂ ਪੜ੍ਹਾਈ ਦੀ ਕਿਓਂ ਨਾ ਹੋਵੇ।"
"ਇੱਕ ਸਮਾਂ ਸੀ ਜਦੋਂ ਵਿਦੇਸ਼ਾਂ ਵਿੱਚ ਪੜ੍ਹਨਾ ਸਿਰਫ ਅਮੀਰਾਂ ਤੱਕ ਸੀਮਿਤ ਸੀ ਪਰ ਹੁਣ ਇਹ ਬਹੁਤ ਸਾਰੇ ਲੋਕਾਂ ਦੀ ਪਹੁੰਚ ਵਿੱਚ ਹੈ। ਵਿਸ਼ੇਸ਼ ਤੌਰ ‘ਤੇ ਪੰਜਾਬੀ ਨੌਜਵਾਨਾਂ ਵਿੱਚ ਵਿਦਿਆਰਥੀ ਵੀਜ਼ਾ 'ਤੇ ਵਿਦੇਸ਼ ਜਾਣ ਦਾ ਰੁਝਾਨ ਕਾਫੀ ਵਧਿਆ ਹੈ।"
"ਲੋਕਾਂ ਨੂੰ ਇਸ ਵਿੱਚ ਕੁਝ ਵੀ ਗ਼ਲਤ ਨਜ਼ਰ ਨਹੀਂ ਆਓਂਦਾ - ਬਹੁਤ ਸਾਰੇ ਨੌਜਵਾਨਾਂ ਦੀ ਇੱਥੇ ਰਹਿਣ ਵਿੱਚ ਦਿਲਚਸਪੀ ਖ਼ਤਮ ਹੋ ਰਹੀ ਹੈ। ਉਹ ਨੌਕਰੀਆਂ ਚਾਹੁੰਦੇ ਹਨ ਅਤੇ ਸਥਾਨਕ ਸਰਕਾਰ ਕੋਲ਼ ਉਨ੍ਹਾਂ ਨੂੰ ਦੇਣ ਲਈ ਕੁਝ ਵੀ ਨਹੀਂ ਹੈ।"
"ਪੰਜਾਬੀ ਮਾਪੇ ਇਸ ਗੱਲ ਨੂੰ ਲੈਕੇ ਚਿੰਤਤ ਹਨ ਅਤੇ ਉਹ ਅਕਸਰ ਉਨ੍ਹਾਂ ਨੂੰ ਬਿਹਤਰ ਅਤੇ ਖੁਸ਼ਹਾਲ ਜੀਵਨ ਲਈ ਵਿਦੇਸ਼ ਭੇਜਣ ਲਈ ਉਤਸ਼ਾਹਿਤ ਕਰਦੇ ਹਨ।"
2018 ਵਿੱਚ ਅੰਦਾਜ਼ਨ 150,000 ਪੰਜਾਬੀ ਵਿਦਿਆਰਥੀ ਆਪਣੇ 'ਵਿਦੇਸ਼ੀ ਸੁਪਨਿਆਂ' ਨੂੰ ਸਾਕਾਰ ਕਰਨ ਲਈ ਵਿਦੇਸ਼ ਗਏ - ਇਹਨਾਂ ਵਿੱਚ ਜ਼ਿਆਦਾ ਗਿਣਤੀ ਕੈਨੇਡਾ ਜਾਣ ਵਾਲਿਆਂ ਦੀ ਸੀ, ਇਸ ਤੋਂ ਬਾਅਦ ਦੂਜੇ ਮੁਲਕ ਜਿਵੇਂ ਕਿ ਆਸਟ੍ਰੇਲੀਆ, ਯੂ ਕੇ, ਨਿਊਜ਼ੀਲੈਂਡ , ਅਮਰੀਕਾ ਆਦਿ ਨੰਬਰ ਦਾ ਆਉਂਦਾ ਹੈ।
Read this story in English:
More Indians are opting to travel and study overseas than they have done ever before.
While India has seen an overall increase of 22 per cent in the visa applications during the last two years, Punjab is far ahead of any other state with a 66 per cent growth in the number of visa applicants.
Migration experts say there is a ‘craze’ among Punjabi youth to go overseas, especially on student visas.
Over 5.28 million Indians applied for visas last year – a 14 per cent increase over 2017, according to VFS Global that manages visa and passport-related administrative 147 countries, including India.
Vinay Malhotra, Regional Group Chief Operating Officer of VFS Global said the company processed visa application for over 52.8 lakh Indians in the last year alone.
VFS’s Jalandhar office in Punjab registered the highest upward trend of 66 per cent, followed by 54 per cent from Chandigarh, 45 per cent from Goa and 43 per cent from Puducherry.
Elizabeth Samuel, VFS’s Head Operations, North and East, said, “the applicants from Punjab are choosing between the centres of Jalandhar and Chandigarh.”
“On an average, 2,000 to 3,000 visa applicants come daily to VFS Global in Jalandhar alone since we are the exclusive service provider for countries like Canada, US, UK and Australia.”
Gagandeep Singh, a Ludhiana-based migration agent told SBS Punjabi that he is ‘not surprised’ as Punjabis always had an upward trend of going abroad for multiple reasons – be it for skilled migration, family, travel or studies.
“There was a time when travelling and studying overseas was limited to the rich only. But this is becoming more and more affordable now. It’s actually a becoming a craze to go overseas, especially on student visas, and Punjabis are actually leading the way,” said Mr Singh.
“People find nothing wrong with this trend. There’s no apparent reason to stay here. They want jobs and the government has nothing to offer.”
“Even their parents encourage them to go abroad for earning a better and prosperous life.”
went abroad to chase their ‘foreign dreams’ in 2018 - with the majority getting their visas approved for Canada followed by Australia, UK, New Zealand and USA. Meanwhile, the student numbers from India to Australia have also been surging constantly.
A group of Indian students at University of New South Wales, Sydney. Source: Supplied
Over 72,000 Indian students are currently enrolled in Australia, which makes India the second largest source of international students after China.
Until March 2019, Australia had a record number of 613,000 international students with the majority coming from China, India and Nepal.
According to the Australian Embassy in New Delhi, the country is already the most popular destination for Indian students after the United States.