ਆਸਟ੍ਰੇਲੀਆ ਵਿੱਚ ਲੋਕ ਮਹਿੰਗਾਈ ਨਾਲ ਰੋਜ਼ਾਨਾ ਜੂਝ ਰਹੇ ਹਨ। ਵਿਆਜ ਦਰਾਂ, ਫ਼ੋਨ
ਬਿੱਲ, ਊਰਜਾ ਦੇ ਬਿੱਲਾਂ ਅਤੇ ਕਿਰਾਏ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ।
ਹਾਲ ਹੀ ਵਿੱਚ ਨਿਵੇਸ਼ ਬੈਂਕ 'ਯੂ ਬੀ ਐਸ' ਵਲੋਂ ਕੀਤੇ ਗਏ ਇੱਕ ਵਿਸ਼ਲੇਸ਼ਣ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੀਆਂ ਪ੍ਰਮੁੱਖ ਸੁਪਰਮਾਰਕੀਟਾਂ ਵਿੱਚ ਵਸਤੂਆਂ ਦੀਆਂ ਕੀਮਤਾਂ ਵਿੱਚ ਹੋਏ ਵਾਧੇ ਨੇ ਮਹਿੰਗਾਈ ਦਰ ਨੂੰ ਪਛਾੜ ਦਿੱਤਾ ਹੈ।
ਇਸ ਵਿਸ਼ਲੇਸ਼ਣ ਅਨੁਸਾਰ ਪਿਛਲੇ 12 ਮਹੀਨਿਆਂ ਵਿੱਚ 'ਕੋਲਜ਼' ਅਤੇ 'ਵੂਲਵਰਥ' ਵਿਚ ਕਰਿਆਨੇ ਦੀਆਂ ਵਸਤੂਆਂ ਦੀਆਂ ਕੀਮਤਾਂ ਵਿੱਚ 9.6 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ। ਦੱਸਣਯੋਗ ਹੈ ਕਿ ਅਧਿਕਾਰਤ ਮਹਿੰਗਾਈ ਦਰ ਇਸ ਵੇਲੇ 7 ਪ੍ਰਤੀਸ਼ਤ ਹੈ।
Dairy, bread and cereal had high rates of inflation in the 12 months to March 2023. Source: SBS
ਇਸ ਵਿਸ਼ਲੇਸ਼ਣ ਉੱਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ 'ਕੋਲਜ਼' ਦੇ ਬੁਲਾਰੇ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਕਿ 'ਯੂ ਬੀ ਐਸ' ਦੀ ਰਿਪੋਰਟ ਵਿਚ ਮਹਿੰਗਾਈ ਦਰ ਦੀ ਗਣਨਾ ਸਹੀ ਢੰਗ ਨਾਲ ਨਹੀਂ ਕੀਤੀ ਗਈ ਹੈ।