ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲਾਨ ਕੀਤਾ ਹੈ ਕਿ ਜੁਲਾਈ 2024 ਤੋਂ, ਅਗਲੇ ਪੰਜ ਸਾਲਾਂ ਵਿੱਚ 1.2 ਮਿਲੀਅਨ ਨਵੇਂ ਘਰ ਬਣਾਏ ਜਾਣਗੇ ਜੋ ਕਿ ਪਹਿਲਾਂ ਨਾਲੋਂ 200,000 ਘਰ ਵੱਧ ਹਨ।
ਨੇਤਾਵਾਂ ਨੇ ਘਰਾਂ ਦੇ ਕਿਰਾਏ ਦੀਆਂ ਨੀਤੀਆਂ ਵਿੱਚ ਵੀ ਸੁਧਾਰ ਲਿਆਉਣ ਲਈ ਸਹਿਮਤੀ ਪ੍ਰਗਟਾਈ ਹੈ ਜਿਸ ਤਹਿਤ ਕਿਰਾਏ ਵਿੱਚ ਵਾਧੇ ਨੂੰ ਸਾਲ ਵਿੱਚ ਸਿਰਫ਼ ਇੱਕ ਵਾਰ ਸੀਮਤ ਕਰਨ ਅਤੇ ਕਿਰਾਏ ਦੇ ਘਰਾਂ ਦੇ ਪੱਧਰ ਨੂੰ ਉਪਰ ਲਿਆਉਣ ਲਈ ਨੀਤੀਆਂ ਲਾਗੂ ਕਰਨਾ ਸ਼ਾਮਲ ਹੈ।
ਸੁਧਾਰਾਂ ਤਹਿਤ ਇੱਕ ਦੇਸ਼ ਵਿਆਪੀ ਨੀਤੀ ਵਿਕਸਤ ਕਰਨਾ ਸ਼ਾਮਲ ਹੈ ਜਿਸ ਵਿੱਚ ਮਕਾਨ ਮਾਲਕਾਂ ਨੂੰ ਕਿਰਾਏਦਾਰਾਂ ਨੂੰ ਬੇਦਖਲ ਕਰਨ ਲਈ ਵਾਜਬ ਆਧਾਰ ਸਾਬਤ ਕਰਨ ਦੀ ਲੋੜ ਪਵੇਗੀ।
ਪਰ ਗ੍ਰੀਨਜ਼ ਪਾਰਟੀ ਨੇ ਹੁਣ ਤੱਕ ਫੈਡਰਲ ਸਰਕਾਰ ਦੇ 10 ਬਿਲੀਅਨ ਡਾਲਰ ਦੇ 'ਹਾਊਸਿੰਗ ਆਸਟ੍ਰੇਲੀਆ ਫਿਊਚਰ ਫੰਡ' ਦਾ ਵਿਰੋਧ ਕੀਤਾ ਹੈ ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਕਿਰਾਏਦਾਰਾਂ ਲਈ ਸਰਕਾਰ ਦੀ ਸਹਾਇਤਾ ਵਿਚ ਘਾਟ ਸਾਫ਼ ਨਜ਼ਰ ਆ ਰਹੀ ਹੈ। ਪਾਰਟੀ ਨੇ ਕਿਰਾਏ ਦੇ ਵਾਧੇ ਉਤੇ ਮੁਕੱਮਲ ਰੋਕ ਲਾਉਣ ਦੀ ਮੰਗ ਕੀਤੀ ਹੈ।