ਆਸਟ੍ਰੇਲੀਆ ਦੇ ਬਾਇਓਸਕਿਓਰਿਟੀ ਐਕਟ 2015 ਅਧੀਨ ਯਾਤਰੀਆਂ ਨੂੰ ਆਉਣ ਵਾਲੇ ਯਾਤਰੀ ਕਾਰਡ ਉੱਤੇ ਕਿਸੇ ਕਿਸਮ ਦੇ ਭੋਜਨ, ਜਾਨਵਰਾਂ ਅਤੇ ਪੌਦਿਆਂ ਤੋਂ ਉਪਜੇ ਉਤਪਾਦਾਂ ਨੂੰ ਘੋਸ਼ਿਤ ਕਰਨਾ ਪੈਂਦਾ ਹੈ। ਜੇ ਤੁਸੀ ਕਿਸੇ ਵੀ ਕਾਰਨ ਇਨ੍ਹਾਂ ਵਸਤੂਆਂ ਨੂੰ ਘੋਸ਼ਿਤ ਕਰਨ ਵਿੱਚ ਚੂਕ ਕਰ ਜਾਂਦੇ ਹੋ ਤਾਂ ਤੁਹਾਨੂੰ 6,260 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਅਤੇ ਤੁਹਾਡੇ ਤੇ ਅਪਰਾਧਿਕ ਮੁਕੱਦਮਾ ਵੀ ਚਲਾਇਆ ਜਾ ਸਕਦਾ ਹੈ।
ਸ੍ਰੀ ਘਈ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਕੋਲੋਂ ਅਣਜਾਣੇ ਵਿੱਚ ਇਨ੍ਹਾਂ ਨਿਯਮਾਂ ਦੀ ਉਲੰਘਣਾ ਹੋਈ ਹੈ। ਉਨ੍ਹਾਂ ਦੇ ਪਿਤਾ ਨੇ ਵੀ ਕਿਹਾ ਕਿ ਯਾਤਰੀ ਕਾਰਡ ਵਿੱਚ ਪੁੱਛੇ ਗਏ ਕੁੱਝ ਸਵਾਲ ਸਪਸ਼ਟ ਨਾਂ ਹੋਣ ਕਰਕੇ ਉਨ੍ਹਾਂ ਕੋਲੋਂ ਇਹ ਗਲਤੀ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਲਾਦ ਖਾਣ ਦੇ ਬਹੁਤ ਸ਼ੁਕੀਨ ਹਨ ਜਿਸ ਕਰਕੇ ਉਨ੍ਹਾਂ ਨੇ ਆਪਣੇ ਨਾਗਪੁਰ ਤੋਂ ਦਿੱਲੀ ਤੱਕ ਦੇ ਸਫ਼ਰ ਲਈ ਇਹ ਪਿਆਜ਼ ਆਪਣੇ ਕੋਲ ਰੱਖੇ ਸਨ। ਪਰ ਦਿੱਲੀ ਤੋਂ ਪਰਥ ਲਈ ਆਪਣੀ ਫਲਾਈਟ ਫੜਨ ਤੋਂ ਪਹਿਲਾਂ ਉਹ ਇਨ੍ਹਾਂ ਪਿਆਜ਼ਾਂ ਨੂੰ ਕਢਣਾ ਭੁੱਲ ਗਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਸੀਮਤ ਅੰਗਰੇਜ਼ੀ ਹੋਣ ਕਰਕੇ ਵੀ ਉਹ ਬਾਇਓਸਕਿਊਰਿਟੀ ਅਫਸਰਾਂ ਨੂੰ ਇਸ ਭੁੱਲ ਦਾ ਵਾਜਬ ਸਪਸ਼ਟੀਕਰਨ ਪ੍ਰਦਾਨ ਨਹੀਂ ਕਰ ਸਕੇ।
ਸ੍ਰੀ ਘਈ ਨੇ ਆਪਣੇ ਪਿਤਾ ਵਲੋਂ ਮੁਆਫੀ ਦੀ ਅਪੀਲ ਕੀਤੀ ਹੈ।