ਏ ਐਸ ਆਈ ਸੀ ਦੀ ਇੱਕ ਨਵੀਂ ਰਿਪੋਰਟ ਵਿੱਚ ਦਰਸਾਇਆ ਗਿਆ ਹੈ ਕਿ, ਬੈਂਕ ਅਤੇ ਗੈਰ-ਬੈਂਕ ਰਿਣਦਾਤਾਵਾਂ ਵਲੋਂ ਘਰਾਂ ਦੀਆਂ ਕਿਸ਼ਤਾਂ ਦੇਣ ਵਿੱਚ ਸੰਘਰਸ਼ ਕਰ ਰਹੇ ਲੋਕਾਂ ਲਈ ਉਪਲੱਬਧ ਸਹਾਇਤਾ ਪ੍ਰਾਪਤ ਕੀਤੇ ਜਾਣ ਦੀ ਪ੍ਰਕ੍ਰਿਆ ਨੂੰ ਜਾਣ ਬੁਝ ਕੇ ਗੁੰਝਲਦਾਰ ਕੀਤਾ ਜਾ ਰਿਹਾ ਹੈ।
ਕੇਵਲ 2023 ਦੀ ਆਖਰੀ ਤਿਮਾਹੀ ਵਿੱਚ ਹੀ ਕਿਸ਼ਤਾਂ ਨੂੰ ਲੈ ਕੇ ਮੁਸ਼ਕਲ ਵਿੱਚ ਫ਼ਸੇ ਲੋਕਾਂ ਦੀ ਗਿਣਤੀ ਵਿੱਚ 54 ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਏ ਐਸ ਆਈ ਸੀ ਦੇ ਕਮਿਸ਼ਨਰ ਐਲਨ ਕਿਰਕਲੈਂਡ ਨੇ ਕਿਹਾ ਕਿ ਹਾਲਾਂਕਿ ਰਿਣਦਾਤਾ ਲੋਕਾਂ ਨੂੰ ਵਿੱਤੀ ਤੰਗੀ ਪ੍ਰੋਗਰਾਮ ਅਧੀਨ ਸਹਾਇਤਾ ਦੇਣ ਵਿੱਚ ਅਸਮਰਥ ਰਹੇ ਹਨ, ਪਰ ਫੇਰ ਵੀ ਚਿੰਤਤ ਲੋਕਾਂ ਨੂੰ ਇਸ ਬਾਰੇ ਆਪਣੇ ਰਿਣਦਾਤਾ ਕੋਲ ਸ਼ਿਕਾਇਤ ਜ਼ਰੂਰ ਦਰਜ ਕਰਾਉਣੀ ਚਾਹੀਦੀ ਹੈ।
ਏ ਐਸ ਆਈ ਸੀ ਵਲੋਂ ਇੱਕ ਵੱਖਰੇ ਬਿਆਨ ਵਿੱਚ ਕਿਹਾ ਗਿਆ ਹੈ ਕਿ, "ਅਸੀ ਉਮੀਦ ਕਰਦੇ ਹਾਂ ਕਿ ਇਸ ਰਿਪੋਰਟ ਤੋਂ ਬਾਅਦ ਸਾਰੇ ਰਿਣਦਾਤਾ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸਹਾਇਤਾ ਲਈ ਪ੍ਰਕ੍ਰਿਆ ਨੂੰ ਬਿਹਤਰ ਬਣਾਉਣ ਨੂੰ ਤਰਜੀਹ ਦੇਣਗੇ "
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰ ਤੇ ਉੱਤੇ ਵੀ ਫਾਲੋ ਕਰੋ।