Podcast Series
•
ਪੰਜਾਬੀ
ਐਸ ਬੀ ਐਸ ਮੈਡੀਟੇਸ਼ਨ ਪ੍ਰੋਗਰਾਮ
ਮੈਡੀਟੇਸ਼ਨ, ਧਿਆਨ ਦੀਆਂ ਵਿਧੀਆਂ ਅਤੇ ਦਿਲ ਤੇ ਦਿਮਾਗ ਨੂੰ ਤਰ੍ਹੋ-ਤਾਜ਼ਾ ਕਰਨ ਵਾਲੇ ਯੋਗ ਆਸਨ.. ਤੁਸੀਂ ਅਜਿਹੇ ਅਭਿਆਸਾਂ ਬਾਰੇ ਕਦੇ ਨਾ ਕਦੇ ਜ਼ਰੂਰ ਸੁਣਿਆ ਹੋਵੇਗਾ। ਹੋ ਸਕਦਾ ਹੈ ਕਿ ਤੁਸੀਂ ਸੋਹਣੀ ਸਿਹਤ ਅਤੇ ਮਨ ਨੂੰ ਸ਼ਾਂਤ ਰੱਖਣ ਲਈ ਇਹ ਅਭਿਆਸ ਕੀਤੇ ਵੀ ਹੋਣ ਅਤੇ ਜੇਕਰ ਤੁਸੀਂ ਅਜਿਹਾ ਕੁੱਝ ਕਰਨ ਬਾਰੇ ਸੋਚ ਰਹੇ ਹੋ ਤਾਂ ਆਓ ਐਸ.ਬੀ.ਐਸ ਦੇ ਨਾਲ ਮਿਲ ਕੇ ਦੁਨੀਆ ਭਰ ਦੇ ਪ੍ਰਸਿੱਧ ਮੈਡੀਟੇਸ਼ਨ ਆਸਨ ਕਰਨ ਦੀ ਕੋਸ਼ਿਸ਼ ਕਰੀਏ। ਭਾਵੇਂ ਤੁਸੀਂ ਇਹ ਆਸਨ ਸਾਲ੍ਹਾਂ ਤੋਂ ਕਰ ਰਹੇ ਹੋ ਅਤੇ ਭਾਵੇਂ ਇਹ ਤੁਹਾਡੀ ਪਹਿਲੀ ਕੋਸ਼ਿਸ਼ ਹੈ, ਫਿਰ ਵੀ ਇਹ ਛੋਟੇ ਜਿਹੇ ਅਭਿਆਸ ਤੁਹਾਡੇ ਰੋਜ਼ ਦੇ ਰੁਝੇਵਿਆਂ ਵਿੱਚ ਕਿਤੇ ਨਾ ਕਿਤੇ ਫਿੱਟ ਹੋ ਜਾਣਗੇ। ਅਨੁਭਵੀ ਉਸਤਾਦਾਂ ਦੀ ਸਹਾਇਤਾ ਨਾਲ ਇਹ ਅਭਿਆਸ ਤੁਹਾਨੂੰ ਕੁੱਝ ਸਮਾਂ ਖੁਦ ਨੂੰ ਆਰਾਮ ਦੇਣ ਵਿੱਚ ਮਦਦ ਕਰਨਗੇ।
Episodes
ਹੋ-ਓਪੋਨੋ-ਪੋਨੋ: ਆਓ ਹਵਾਈ ਦਾ ਪ੍ਰਾਚੀਨ ਮੇਡੀਟੇਸ਼ਨ ਅਭਿਆਸ ਕਰੀਏ
08/11/2022 09:59
ਚੀਗੋਂਗ: ਆਓ ਚੀਨ ਦੇ ਇਸ ਪ੍ਰਾਚੀਨ ਅਭਿਆਸ ਨਾਲ ਸਾਹ ‘ਤੇ ਨਿਯੰਤਰਣ ਕਰਨਾ ਸਿੱਖੀਏ
01/11/2022 09:01
ਵਾਇਆਪਾ ਵੁਰਕ: ਆਓ ਆਸਟ੍ਰੇਲੀਆ ਦੇ ਇਸ ਰਿਵਾਇਤੀ ਮੈਡੀਟੇਸ਼ਨ ਅਭਿਆਸ ਰਾਹੀਂ ਧਰਤੀ ਨਾਲ ਜੁੜੀਏ
26/10/2022 26:51
ਯੋਗ ਨਿਦਰਾ: ਆਓ ਭਾਰਤ ਦਾ ਪ੍ਰਾਚੀਨ ਯੋਗ ਅਭਿਆਸ ਕਰੀਏ
18/10/2022 11:45
ਸ਼ਿਨਰਿਨ-ਯੋਕੂ: ਜਪਾਨ ਦੇ 'ਫੌਰੈਸਟ ਬਾਥਿੰਗ ਮੈਡੀਟੇਸ਼ਨ' ਅਭਿਆਸ ਬਾਰੇ ਜਾਣੋ
11/10/2022 10:22
ਹਿਲੋਟ: ਆਓ ਫਿਲੀਪੀਨਜ਼ ਦਾ ਸਦੀਆਂ ਪੁਰਾਣਾ ਮੈਡੀਟੇਸ਼ਨ ਅਭਿਆਸ ਕਰੀਏ
04/10/2022 10:40
ਆਓ ਐਸ ਬੀ ਐਸ ਦੇ ਮੈਡੀਟੇਸ਼ਨ ਪ੍ਰੋਗਰਾਮ ਨਾਲ ਜੁੜ ਕੇ ਧਿਆਨ ਦੀਆਂ ਵਿਧੀਆਂ ਸਿੱਖੀਏ
29/09/2022 01:33
Share