ਇੰਗਲੈਂਡ ਦੇ ਲਾਰਡਸ ਮੈਦਾਨ ਵਿੱਚ 2025 ਦਾ ਕ੍ਰਿਕੇਟ ਵਿਸ਼ਵ ਟੈਸਟ ਚੈਂਪਿਅਨਸ਼ਿਪ ਦਾ ਫਾਈਨਲ ਮੁਕਾਬਲਾ ਖੇਡਿਆ ਜਾਏਗਾ। ਇਹ ਪਹਿਲਾ ਮੌਕਾ ਹੈ ਜਦੋਂ ਇਸ ਪ੍ਰਤਿਯੋਗਿਤਾ ਦਾ ਫਾਈਨਲ ਮੁਕਾਬਲਾ ਲਾਰਡਸ ਦੇ ਮੈਦਾਨ ਵਿੱਚ ਹੋਣ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਦੋ ਵਾਰ ਇਹ ਪ੍ਰਤਿਯੋਗਿਤਾ ਹੋ ਚੁੱਕੀ ਹੈ। ਭਾਰਤ ਦੀ ਟੀਮ ਨੂੰ ਪਹਿਲੇ ਫਾਈਨਲ ਵਿੱਚ ਨਿਊਜੀਲੈਂਡ ਨੇ 2021 ਵਿੱਚ, ਅਤੇ ਦੂਸਰੇ ਵਿੱਚ ਆਸਟ੍ਰੇਲੀਆ ਨੇ 2023 ਵਿੱਚ ਹਰਾ ਕੇ ਖਿਤਾਬ 'ਤੇ ਕਬਜਾ ਕੀਤਾ ਸੀ।
ਪਰ ਇੱਕ ਵਾਰ ਫੇਰ ਹੁਣ ਚੈਂਪਿਅਨਸ਼ਿਪ ਰੈਂਕਿੰਗ ਦੀ ਦੌੜ ਲਈ ਟੀਮਾਂ ਆਪਣਾ ਪੂਰਾ ਜ਼ੋਰ ਲਗਾ ਰਹੀਆਂ ਹਨ। ਐਸ ਬੀ ਐਸ ਪੰਜਾਬੀ ਦੀ ਟੀਮ ਨੇ ਇਸ ਬਾਰੇ ਕ੍ਰਿਕੇਟ ਦੇ ਜਾਣਕਾਰ ਅਤੇ ਕੁਮੈਂਟੇਟਰ ਅਜੇ ਮਹਿਰਾ ਨਾਲ ਗੱਲ ਕੀਤੀ।
ਰੈਕਿੰਗ ਸਬੰਧੀ ਸਾਰੇ ਸਵਾਲਾਂ ਦੇ ਜਵਾਬ ਜਾਨਣ ਲਈ ਐਸ ਬੀ ਐਸ ਪੰਜਾਬੀ ਦੀ ਇਸ ਖਾਸ ਰਿਪੋਰਟ ਨੂੰ ਸੁਣੋ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਸਾਊਥ ਏਸ਼ੀਅਨ 'ਤੇ ਸੁਣੋ। ਸਾਨੂੰਤੇਤੇ ਵੀ ਫਾਲੋ ਕਰੋ