ਪੰਜਾਬ ਦੇ ਪਿੰਡਾਂ ਵਿੱਚ ਵੰਨ-ਸੁਵੰਨੇ ਮੰਜੇ ਦਿਖਾਈ ਦਿੰਦੇ ਹਨ - ਕੋਈ ਰੰਗਦਾਰ ਸੂਤ ਦਾ, ਕੋਈ ਮੁੰਜ ਦਾ, ਕੋਈ ਬਾਣ ਦਾ ਅਤੇ ਕੋਈ ਨਵਾਰ ਦਾ।
ਅੱਜ-ਕੱਲ੍ਹ ਦੇ ਨਵੇਂ ਰਿਵਾਜ ਦੇ ਚਲਦਿਆਂ ਨਾਈਲਨ ਦੀਆਂ ਰੱਸੀਆਂ ਜਾਂ ਨਾਈਲਨ ਦੀ ਨਵਾਰ ਦੇ ਮੰਜੇ ਜ਼ਿਆਦਾ ਵਰਤੋਂ ਵਿੱਚ ਆਉਣ ਲੱਗ ਪਏ ਹਨ।
ਪਰ ਇਹ ਮੰਜੇ ਪੰਜਾਬ ਦੀ ਰਹਿਤਲ ਨਾਲ਼ ਹੀ ਜੁੜੇ ਹਨ ਅਤੇ ਇਹਨਾਂ ਦੀ ਹੋਂਦ-ਹਸਤੀ ਆਸਟ੍ਰੇਲੀਆ ਵਿੱਚ ਨਾ ਦੇ ਬਰਾਬਰ ਹੈ।
ਸੁਰਜੀਤ ਸੰਧੂ, ਜੋ ਬ੍ਰਿਸਬੇਨ ਵਸਦਾ ਇੱਕ ਪੰਜਾਬੀ ਗੀਤਕਾਰ ਹੈ, ਪਿਛਲੇ 2 ਸਾਲਾਂ ਤੋਂ ਮੰਜਾ ਬੁਣਨ ਦਾ ਸੁਪਨਾ ਵੇਖ ਰਿਹਾ ਸੀ।
ਭਾਵੇਂ ਇਹ ਮੰਜੇ ਇਥੇ ਬਜਾਰੋਂ ਮਿਲ ਜਾਂਦੇ ਹਨ ਪਰ ਉਸ ਲਈ ਇਹ ਗੱਲ ਪੰਜਾਬ ਨੂੰ ਯਾਦਾਂ ਵਿੱਚ ਸੁਮਾਓਣ ਦੀ ਸੀ।ਸੁਰਜੀਤ ਸੰਧੂ ਨੇ ਦੱਸਿਆ ਨੇ ਕਿ ਜਦ ਤੋਂ ਉਹ ਆਸਟ੍ਰੇਲੀਆ ਆਏ ਹਨ ਰਵਾਇਤੀ ਮੰਜੇ-ਬਿਸਤਰੇ ਉਨ੍ਹਾਂ ਲਈ ਸੁਪਨਾ-ਮਾਤਰ ਬਣ ਗਏ ਸਨ।
Mr Sandhu said it was an extremely rewarding experience. Source: Supplied
“ਮੈਨੂੰ ਸਿਰਫ ਸਮਾਂ ਚਾਹੀਦਾ ਸੀ, ਜੋ ਜਦੋਂ ਹੀ ਮਿਲਿਆ, ਆਪਾਂ ਪਹਿਲਾ ਕੰਮ ਏਹੀ ਕੀਤਾ, ਬਨਿੰਗਜ਼ ਜਾਕੇ ਕੁਝ ਰੰਗ-ਬਰੰਗੀਆਂ ਰੱਸੀਆਂ ਖਰੀਦੀਆਂ ਅਤੇ ਬੱਚਿਆਂ ਨੂੰ ਨਾਲ਼ ਲਾਇਆ ਅਤੇ ਇੱਕ ਦਿਨ ਵਿੱਚ ਹੀ ਮੰਜਾ ਬੁਣ ਲਿਆ।“
ਆਸਟ੍ਰੇਲੀਆ ਵਿੱਚ ਮੰਜਾ ਬਣਾਉਣ ਦੇ ਚਾਹਵਾਨ ਲੋਕਾਂ ਨੂੰ ਸਲਾਹ ਦਿੰਦਿਆਂ ਸ਼੍ਰੀ ਸੰਧੂ ਨੇ ਆਖਿਆ ਕਿ ਇਹ ਕੰਮ 'ਸਿੱਧ-ਪੱਧਰਾ' ਹਰਗਿਜ਼ ਨਹੀਂ ਸੀ।
"ਮੇਰਾ ਸ਼ੌਕ ਸੀ, ਇਸ ਲਈ ਮੈਨੂੰ ਤਾਂ ਸੌਖਾ ਲੱਗਣਾ ਹੀ ਸੀ ਪਰ ਜੇ ਤੁਸੀ ਸੋਚਦੇ ਹੋ ਤਾਂ ਥੋੜ੍ਹਾ ਧਿਆਨ ਨਾਲ਼ ਹੱਥ ਪਾਇਓ। ਮੈਨੂੰ ਮੰਜੇ ਦਾ ਫਰੇਮ ਕਿਸੇ ਸੱਜਣ ਪਿਆਰੇ ਨੇ ਉਪਹਾਰ ਵਜੋਂ ਦਿੱਤਾ ਸੀ ਪਰ ਤੁਹਾਨੂੰ ਇਹ ਆਪ ਬਣਾਉਣਾ ਪੈ ਸਕਦਾ ਹੈ।"
ਮੱਮਾ- ਮੰਜਾ ਡਿੱਠਾ ਹੈ, ਉੱਪਰ ਬਾਬਾ ਬੈਠਾ ਹੈ। ਦੋ ਸੇਰੂ ਦੋ ਬਾਹੀਆਂ ਨੇ, ਬਾਂਸ-ਬਰੇਲੀ ਜਾਈਆਂ ਨੇ। ਵਧੀਆ ਬਾਣ-ਬੁਣਾਈ ਹੈ, ਮੱਲ 'ਚ ਦੌਣ ਫਸਾਈ ਹੈ। ਚਾਰ ਲਗਾਏ ਪਾਵੇ ਨੇ, ਘੋਨੇ ਮੋਨੇ ਬਾਵੇ ਨੇ - ਪੰਜਾਬੀ ਕੈਦੇ ਦੀਆਂ ਸਤਰਾਂ।
ਇਸ ਗੱਲਬਾਤ ਨੂੰ ਪੰਜਾਬੀ ਵਿੱਚ ਸੁਣਨ ਲਈ ਉੱਤੇ ਬਣੇ ਪਲੇਅਰ 'ਤੇ ਕਲਿੱਕ ਕਰੋ।
ਕਰੋਨਾਵਾਇਰਸ ਦੇ ਚੱਲਦਿਆਂ ਕੀ ਤੁਹਾਡੀ ਜ਼ਿੰਦਗੀ ਵੀ ਪ੍ਰਭਾਵਿਤ ਹੋਈ ਹੈ। ਤੁਸੀਂ ਆਪਣਾ ਵਾਧੂ ਸਮਾਂ ਕਿਸ ਤਰ੍ਹਾਂ ਬਤੀਤ ਕਰ ਰਹੇ ਹੋ? ਸਾਡੇ ਨਾਲ ਇਸ ਈਮੇਲ [email protected] 'ਤੇ ਸਾਂਝ ਪਾਓ।