ਅਮਰ ਸਿੰਘ ਨੂੰ 2023 ਦੇ 'ਆਸਟ੍ਰੇਲੀਅਨ ਆਫ ਦਿ ਯੀਅਰ ਅਵਾਰਡ' ਵਿੱਚ 'ਲੋਕਲ ਹੀਰੋ' ਵਜੋਂ ਸਨਮਾਨਿਤ ਕੀਤਾ ਗਿਆ ਸੀ।
ਇੱਕ ਵਲੰਟੀਅਰ ਅਤੇ ਚੈਰਿਟੀ ਗਰੁੱਪ 'ਟਰਬਨਜ਼ 4 ਆਸਟ੍ਰੇਲੀਆ' ਦੇ ਪ੍ਰਧਾਨ ਵਜੋਂ, ਉਹ ਕਹਿੰਦੇ ਹਨ ਕਿ ਮਾਨਸਿਕ ਸਿਹਤ ਦੇ ਰੋਗਾਂ ਨੂੰ ਲੈ ਕੇ ਲੋਕਾਂ ਦੀ ਗ਼ਲਤ ਧਾਰਨਾ ਵੀ ਇੱਕ ਵੱਡੀ ਸਿਹਤ ਰੁਕਾਵਟ ਹੈ।
ਮੂਵਮਬਰ ਇੰਸਟੀਚਿਊਟ ਦੀਆਂ ਖੋਜਾਂ ਵਿੱਚ, 77 ਪ੍ਰਤੀਸ਼ਤ ਅਫਰੀਕੀ ਆਸਟ੍ਰੇਲੀਅਨ ਮਰਦ ਮਹਿਸੂਸ ਕਰਦੇ ਹਨ ਕਿ ਲਿੰਗਕ ਰੂੜ੍ਹੀਵਾਦ ਉਨ੍ਹਾਂ ਦੀ ਸਿਹਤ ਸੰਭਾਲ ਨੂੰ ਪ੍ਰਭਾਵਿਤ ਕਰਦਾ ਹੈ।
ਰਿਪੋਰਟ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਗੈਰ-ਅੰਗਰੇਜ਼ੀ ਬੋਲਣ ਵਾਲੇ ਪਿਛੋਕੜ ਵਾਲੇ ਪੁਰਸ਼, ਖਾਸ ਤੌਰ 'ਤੇ ਮਾਨਵਤਾਵਾਦੀ ਵੀਜ਼ਿਆਂ 'ਤੇ, ਡਿਪਰੈਸ਼ਨ ਦੇ ਵਧੇਰੇ ਜੋਖਮ ਵਿੱਚ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।