ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਇੱਕ ਵੀਜ਼ਾ-ਮੁਕਤ ਸਰਹੱਦੀ ਕਰਾਸਿੰਗ ਅਤੇ ਧਾਰਮਿਕ ਗਲਿਆਰਾ ਹੈ, ਜੋ ਪਾਕਿਸਤਾਨ ਵਿੱਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਵਿੱਚ ਗੁਰਦੁਆਰਾ ਡੇਰਾ ਬਾਬਾ ਨਾਨਕ ਨਾਲ ਜੋੜਦਾ ਹੈ।
ਪ੍ਰੋਜੈਕਟ ਪ੍ਰਬੰਧਨ ਯੂਨਿਟ (ਪੀਐਮਯੂ) ਕਰਤਾਰਪੁਰ ਸੰਸਥਾ ਇਸ ਵੇਲ਼ੇ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਦੀ ਦੇਖ-ਰੇਖ ਕਰ ਰਹੀ ਹੈ।
ਕੁਝ ਮੀਡਿਆ ਰਿਪੋਰਟਸ ਮੁਤਾਬਿਕ ਫੈਡਰਲ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ, ਈਟੀਪੀਬੀ ਨੇ ਸ਼ੁਰੂਆਤੀ ਤੌਰ 'ਤੇ 70 ਲੱਖ ਰੁਪਏ ਦੇ ਫੰਡ ਮੁਹੱਈਆ ਕਰਵਾਏ ਹਨ।
ਜਦਕਿ ਜਨਵਰੀ 2024 ਤੋਂ ਇਹ ਬੋਰਡ ਪੀਐਮਯੂ ਕਰਤਾਰਪੁਰ ਨੂੰ 13 ਮਿਲੀਅਨ ਰੁਪਏ ਦਾ ਮਹੀਨਾਵਾਰ ਭੁਗਤਾਨ ਪ੍ਰਦਾਨ ਕਰੇਗਾ।
ਦੱਸਣਯੋਗ ਹੈ ਕਿ ਈਟੀਪੀਬੀ ਬੋਰਡ ਦੀ ਵਿੱਤੀ ਸਥਿਤੀ ਨੂੰ ਸਥਿਰ ਕਰਨ ਲਈ ਦੋ ਸਾਲਾਂ ਦੀ ਮਿਆਦ ਦੇ ਦੌਰਾਨ 312 ਮਿਲੀਅਨ ਰੁਪਏ ਦੀ ਗ੍ਰਾਂਟ ਪ੍ਰਦਾਨ ਕਰੇਗਾ।
ਹੋਰ ਵੇਰਵੇ ਲਈ ਮਸੂਦ ਮੱਲ੍ਹੀ ਦੇ ਹਵਾਲੇ ਨਾਲ਼ ਇਹ ਆਡੀਓ ਰਿਪੋਰਟ ਸੁਣੋ....
LISTEN TO
ਪਾਕਿਸਤਾਨ ਡਾਇਰੀ: ਸਰਕਾਰ ਵੱਲੋਂ ਕਰਤਾਰਪੁਰ ਕੋਰੀਡੋਰ ਪ੍ਰੋਜੈਕਟ ਲਈ 312 ਮਿਲੀਅਨ ਰੁਪਏ ਦੀ ਗ੍ਰਾਂਟ
SBS Punjabi
02/01/202407:39