ਪਾਕਿਸਤਾਨ ਡਾਇਰੀ : ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸਥਾਪਿਤ ਹੋਵੇਗਾ ਭਾਈ ਮਰਦਾਨਾ ਦਾ ਮੁਜੱਸਮਾ

Sikh pilgrims sit in front of Kartarpur Gurdwara Sahib in Pakistan. Photo: ARIF ALI/AFP/Getty Images

Sikh pilgrims sit in front of Kartarpur Gurdwara Sahib in Pakistan. Photo: ARIF ALI/AFP/Getty Images Source: AFP

ਪਾਕਿਸਤਾਨ ਸਰਕਾਰ ਨੇ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਬਾਗ ਵਿੱਚ ਭਾਈ ਮਰਦਾਨਾ ਦਾ ਮੁਜੱਸਮਾ ਸਥਾਪਿਤ ਕਰਨ ਦਾ ਐਲਾਨ ਕੀਤਾ ਹੈ। ਕਰਤਾਰਪੁਰ ਸਾਹਿਬ ਮੈਨੇਜਮੈਂਟ ਯੂਨਿਟ ਅਤੇ ਇਵੈਕਿਊ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਸਾਂਝੇ ਬਿਆਨ ਮੁਤਾਬਿਕ ਇਹ ਮੁਜੱਸਮਾ ਸ੍ਰੀ ਗੁਰੁ ਨਾਨਕ ਦੇਵ ਜੀ ਦੇ 485ਵੇਂ ਜੋਤੀ ਜੋਤ ਦਿਵਸ ਮੌਕੇ 21 ਸਤੰਬਰ ਨੂੰ ਲਗਾਇਆ ਜਾਵੇਗਾ। ਉਸ ਮੌਕੇ ਕਰਤਾਰਪੁਰ ਸਾਹਿਬ ਦੇ ਅਜੀਤਾ ਜੀ ਬਾਜ਼ਾਰ ਵਿੱਚ ਸਭ ਦੇ ਰੂਬਰੂ ਖੜ੍ਹਾ ਕੀਤਾ ਜਾਵੇਗਾ। ਭਾਈ ਮਰਦਾਨਾ ਦਾ ਇਹ ਮੁਜੱਸਮਾ ਫਕੀਰ ਮਿਊਜ਼ੀਅਮ ਲਾਹੌਰ ਦੇ ਫਕੀਰ ਸੈਫ਼-ਉਦ-ਦੀਨ ਵਲੋਂ ਬਣਾਇਆ ਜਾ ਰਿਹਾ ਹੈ।ਈਟੀਪੀਬੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਬਾਗ ਵਿੱਚ ਲੱਗੇ ਫਲਦਾਰ ਦਰੱਖਤਾਂ ਦੇ ਫਲ ਭਾਰਤ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸਾਦ ਦੇ ਰੂਪ ਵਿੱਚ ਦਿੱਤੇ ਜਾਣਗੇ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ…


ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸ ਬੀ ਐਸ ਸਾਊਥ ਏਸ਼ੀਅਨ 'ਤੇ ਸੁਣੋ।

ਸਾਨੂੰ ਤੇ ਉੱਤੇ ਵੀ ਫਾਲੋ ਕਰੋ।


Share