ਵਿਕਟੋਰੀਆ ਵਿੱਚ ਕੋਵਿਡ-19 ਦੇ ਪ੍ਰਕੋਪ ਤੋਂ ਪ੍ਰਭਾਵਿਤ ਲੋਕਾਂ ਦੀ ਗਿਣਤੀ ਵਿੱਚ ਹਰ ਰੋਜ਼ ਅਸਧਾਰਨ ਵਾਧੇ ਤੋਂ ਅਸੁਰੱਖਿਆ ਵਾਲੇ ਮਾਹੌਲ ਵਿੱਚ ਬਹੁਤ ਵਾਧਾ ਹੋਈਆ ਹੈ। ਰਾਜ ਦੀਆਂ ਸੇਵਾ-ਸੰਭਾਲ ਸਹੂਲਤਾਂ ਇਸ ਮਹਾਮਾਰੀ ਦੇ ਪ੍ਰਕੋਪ ਤੋਂ ਸੱਬ ਤੋਂ ਵੱਧ ਝੂਜ ਰਹੀਆਂ ਹਨ।
ਕੀ ਪ੍ਰਭਾਵਿਤ ਲੋਕਾਂ ਦੀ ਵੱਧ ਰਹੀ ਗਿਣਤੀ ਸਾਡੇ ਬਜ਼ੁਰਗ ਦੇਖ਼ਭਾਲ ਘਰਾਂ ਵਿੱਚ ਨੌਕਰੀ ਕਰ ਰਹੇ ਕਰਮਚਾਰੀਆਂ ਲਈ ਇੱਕ ਖ਼ਤਰਾ ਬਣ ਰਹੀ ਹੈ? ਕੀ ਇਨ੍ਹਾਂ ਘਰਾਂ ਦੇ ਮਾਲਕ ਆਪਣੇ ਸਟਾਫ ਦਾ ਸਮਰਥਨ ਕਰ ਰਹੇ ਹਨ ਜਾਂ ਕੀ ਉਨ੍ਹਾਂ ਨੂੰ ਕੰਮ ਤੇ ਜਾਣ ਤੋਂ ਡਰਨਾ ਚਾਹੀਦਾ ਹੈ?
ਸੋਨਾਲੀ * (ਨਾਮ ਬਦਲਿਆ) ਜੋ ਕੀ ਮੈਲਬਰਨ ਦੇ ਉੱਤਰੀ ਇਲਾਕੇ ਵਿਚ ਬਜ਼ੁਰਗਾਂ ਦੀ ਦੇਖਭਾਲ ਕਰ ਰਹੀ ਇੱਕ ਸਹੂਲਤ ਵਿਚ ਕੰਮ ਕਰਦੇ ਹਨ ਦਾ ਮੰਨਣਾ ਹੈ ਕੀ “ਜੇ ਤੁਸੀਂ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਵਰਤ ਰਹੇ ਹੋ, ਤਾਂ ਖ਼ਤਰੇ ਵਾਲੀ ਕੋਈ ਗੱਲ ਨਹੀਂ। ਸਾਨੂੰ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ) ਦਿੱਤਾ ਗਿਆ ਹੈ, ਘਰ ਅੰਦਰ ਸਵੱਛਤਾ ਹੋਰ ਵਧਾ ਦਿੱਤੀ ਗਈ ਹੈ ਇਸ ਲਈ ਮੈਂਨੂੰ ਹਰ ਰੋਜ਼ ਕੰਮ ਤੇ ਜਾਣ ਤੋਂ ਕੋਈ ਡਰ ਨਹੀਂ "
ਉਨ੍ਹਾਂ ਕਿਹਾ ਕਿ, “ਇਨ੍ਹਾਂ ਅਸਾਧਾਰਣ ਹਲਾਤਾਂ ਵਿੱਚ ਜੇ ਸਾਡੇ ਵਰਗੇ ਲੋਕ ਹੀ ਡਰ ਕਾਰਣ ਆਪਣੇ ਫਰਜ਼ ਤੋਂ ਮੂੰਹ ਮੋੜ ਲੈਂਦੇ ਹਨ, ਤਾਂ ਤੁਸੀਂ ਦੂਜਿਆਂ ਤੋਂ ਕੀ ਉਮੀਦ ਕਰ ਸਕਦੇ ਹੋ"
ਅਨੀਤਾ (ਨਾਮ ਬਦਲਿਆ) ਦਾ ਕਹਿਣਾ ਹੈ ਕੀ ਭਾਵੇਂ ਉਨ੍ਹਾਂ ਨੂੰ ਇਹ ਬਜ਼ੁਰਗ ਆਪਣੇ ਪਰਿਵਾਰ ਵਾਂਗ ਹੀ ਜਾਪਦੇ ਨੇ ਪਰ ਦੁੱਖ-ਸੁੱਖ ਵੇਲੇ ਛੁੱਟੀ ਲੈਣੀ ਬਹੁਤ ਮੁਸ਼ਕਿਲ ਹੋ ਗਈ ਹੈ। "ਜਦੋਂ ਤੋਂ ਕੋਵਿਡ -19 ਦਾ ਪ੍ਰਕੋਪ ਸ਼ੁਰੂ ਹੋਇਆ ਹੈ, ਸਾਡੇ ਮਾਲਕਾਂ ਨੇ ਸਾਨੂੰ ਛੁੱਟੀ ਦੇ ਬਜਾਏ ਰਸਮੀ ਤੌਰ 'ਤੇ ਸਹਿਕਾਰੀਆਂ ਨਾਲ ਛੁੱਟੀ ਤਬਦੀਲੀ ਕਰਨ ਲਈ ਦੀ ਹਿਦਾਯਤ ਦਿੱਤੀ ਹੈ "
ਜੱਦ ਕੀ ਕੁਲਦੀਪ ਕੌਰ ਨੇ ਕਿਹਾ ਕੀ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਨਿਯੰਤਰਣ ਕਰਨ ਲਈ ਮਾਲਕਾਂ ਨੇ ਇੱਕ ਤੋਂ ਵੱਧ ਆਮ-ਦੇਖਭਾਲ ਵਾਲੇ ਘਰਾਂ ਵਿੱਚ ਕੰਮ ਕਰਨ ਤੋਂ ਰੋਕ ਦਿੱਤਾ ਹੈ। ਉਨ੍ਹਾਂ ਦੇ ਰੋਜ਼ਗਾਰਦਾਤਾ ਨੇ ਵੀ ਉਨ੍ਹਾਂ ਨੂੰ ਕੰਮ ਕਰਨ ਲਈ ਇੱਕ ਜਗ੍ਹਾ ਦੀ ਚੋਣ ਕਰਨ ਲਈ ਸਪਸ਼ਟ ਨਿਰਦੇਸ਼ ਦਿੱਤੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਤੋਂ ਲੈ ਸਕਦੇ ਹੋ।
ਕਰੋਨਾਵਾਇਰਸ ਦੀ ਟੈਸਟਿੰਗ ਹੁਣ ਆਸਟ੍ਰੇਲੀਆ ਭਰ ਵਿੱਚ ਉਪਲਬਧ ਹੈ। ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਫੈਡਰਲ ਸਰਕਾਰ ਵਲੋਂ ਕਰੋਨਾਵਾਇਰਸ ਪੀੜਤਾਂ ਦੀ ਨਿਸ਼ਾਨਦੇਹੀ ਕਰਨ ਵਾਸਤੇ ਜਾਰੀ ਕੀਤੀ ਕੋਵਿਡਸੇਫ ਨਾਮੀ ਐਪ ਨੂੰ ਤੁਸੀਂ ਆਪਣੇ ਫੋਨ ਦੇ ਐਪ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।