ਫੈਡਰਲ ਸਰਕਾਰ ਦੀ ਅਗਲੇ ਮਹੀਨੇ ਅੰਤਰਰਾਸ਼ਟਰੀ ਸਰਹੱਦਾਂ ਨੂੰ ਦੁਬਾਰਾ ਖੋਲ੍ਹਣ ਦੀ ਯੋਜਨਾ ਆਸਟ੍ਰੇਲੀਅਨ ਨਾਗਰਿਕਾਂ, ਸਥਾਈ ਨਿਵਾਸੀਆਂ ਅਤੇ ਉਨ੍ਹਾਂ ਦੇ ਮਾਂ-ਪਿਆ ਲਈ ਵੱਡੀ ਰਾਹਤ ਵਜੋਂ ਆਈ ਹੈ।
ਪਰ 'ਅਜ਼ਾਦੀ ਦੇ ਰੋਡਮੈਪ' ਵਿੱਚ ਪਿਛਲੇ 18 ਮਹੀਨਿਆਂ ਤੋਂ ਸਰਕਾਰ ਤੋਂ ਉਮੀਦ ਲਾਈ ਬੈਠੇ ਅਸਥਾਈ ਵੀਜ਼ਾ ਧਾਰਕਾਂ ਬਾਰੇ ਕੋਈ ਅਹਿਮ ਐਲਾਨ ਨਹੀਂ ਕੀਤਾ ਗਿਆ।
ਕੋਵਿਡ-19 ਟੀਕੇ ਦੀਆਂ ਦੋਨੋ ਡੋਜ਼ ਲਵਾ ਚੁੱਕੇ ਆਸਟ੍ਰੇਲੀਅਨ ਨਾਗਰਿਕਾਂ ਅਤੇ ਸਥਾਈ ਨਿਵਾਸੀਆਂ ਨੂੰ ਕਿਸੇ ਵੀ ਕਾਰਨ ਦੇਸ਼ ਛੱਡਣ ਅਤੇ ਨਿਊ ਸਾਊਥ ਵੇਲਜ਼ ਵਾਪਸ ਆਉਣ ਦੀ ਇਜਾਜ਼ਤ ਅਤੇ ਨਵੰਬਰ ਦੇ ਅਰੰਭ ਤੋਂ ਸਿਡਨੀ ਵਿੱਚ ਲਾਜ਼ਮੀ ਕਵਾਰਨਟੀਨ ਕਰਨ ਦੀ ਵੀ ਸ਼ਰਤ ਹਟਾ ਦਿੱਤੀ ਜਾਵੇਗੀ।
ਅਸਥਾਈ ਵੀਜ਼ਾ ਧਾਰਕਾਂ, ਵਰਕ ਵੀਜ਼ਾ ਧਾਰਕ ਅਤੇ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਆਪਣਾ ਰੁਖ ਸਪੱਸ਼ਟ ਕਰਦੇ ਹੋਏ ਪ੍ਰਧਾਨ ਮੰਤਰੀ ਸਕੌਟ ਮੌਰਿਸਨ ਨੇ ਕਿਹਾ ਕਿ ਸਰਕਾਰ ਨੇ ਇਸ ਬਾਰੇ "ਅਜੇ" ਕੋਈ ਫੈਸਲਾ ਨਹੀਂ ਲਿਆ ਹੈ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ