'ਬਿਜ਼ਨਸ ਇਨੋਵੇਸ਼ਨ ਅਤੇ ਇਨਵੈਸਟਮੈਂਟ ਵੀਜ਼ਾ' ਇੱਕ ਰਾਜ-ਨਾਮਜ਼ਦ ਚਾਰ ਸਾਲਾਂ ਦਾ ਆਰਜ਼ੀ ਵੀਜ਼ਾ ਹੈ। ਇਹ ਉਨ੍ਹਾਂ ਕੁਸ਼ਲ ਵਪਾਰੀ ਪ੍ਰਵਾਸੀਆਂ ਲਈ ਹੈ ਜੋ ਆਸਟ੍ਰੇਲੀਆ ਵਿੱਚ ਇੱਕ ਨਵੇਂ ਜਾਂ ਮੌਜੂਦਾ ਕਾਰੋਬਾਰ ਨੂੰ ਸਫ਼ਲਤਾ ਪੂਰਵਕ ਚਲਾਉਣ ਦੀ ਸਮਰੱਥਾ ਰੱਖਦੇ ਹਨ।
ਕੋਵਿਡ-19 ਸਰਹੱਦੀ ਪਾਬੰਦੀਆਂ ਨਾਲ਼ ਪ੍ਰਭਾਵਿਤ ਵਪਾਰਕ ਨਵੀਨਤਾ ਅਤੇ ਨਿਵੇਸ਼ ਵੀਜ਼ਾ ਧਾਰਕਾਂ ਨੂੰ ਆਸਟ੍ਰੇਲੀਆ ਵਾਪਸ ਆਉਣ ਵੇਲ਼ੇ ਯਾਤਰਾ ਛੋਟ ਲਈ ਅਰਜ਼ੀ ਦੇਣ ਦੀ ਜ਼ਰੂਰਤ ਨਹੀਂ ਹੈ। ਪਰ ਉਨ੍ਹਾਂ ਨੂੰ ਯਾਤਰਾ ਵੇਲ਼ੇ ਦਸਤਾਵੇਜ਼ੀ ਸਬੂਤਾਂ ਰਾਹੀਂ ਇਹ ਪ੍ਰਮਾਣਿਤ ਕਰਣਾ ਪਵੇਗਾ ਕੀ ਉਹ ਗ੍ਰਹਿ ਵਿਭਾਗ ਦੁਆਰਾ ਸੂਚੀਬੱਧ ਛੋਟ ਸ਼੍ਰੇਣੀਆਂ ਅਧੀਨ ਯਾਤਰਾ ਕਰ ਰਹੇ ਹਨ।
ਗ੍ਰਹਿ ਮਾਮਲਿਆਂ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, 1 ਜੁਲਾਈ 2019 ਤੋਂ ਜੂਨ 2020 ਦੇ ਅੰਤ ਤੱਕ 3612 ਇਛੁੱਕ ਪ੍ਰਵਾਸੀਆਂ ਨੂੰ ਰਾਜ ਅਤੇ ਪ੍ਰਦੇਸ਼ ਸਰਕਾਰਾਂ ਦੁਆਰਾ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ ਜੋ ਇਸ ਸ਼੍ਰੇਣੀ ਅਧੀਨ ਆਉਂਦੇ ਹਨ।
ਮੌਜੂਦਾ ਆਵਾਜਾਈ ਪਾਬੰਦੀਆਂ ਦੀ ਸੂਚੀ ਮੁਤਾਬਿਕ ਸਿਰਫ਼ ਹੇਠਾਂ ਲਿੱਖੀਆਂ ਸ਼੍ਰੇਣਿਆਂ ਅਧੀਨ ਪਰਤ ਰਹੇ ਯਾਤਰੀਆਂ ਨੂੰ ਖ਼ਾਸ ਛੋਟਾਂ ਦਿੱਤੀਆਂ ਜਾ ਰਹਿਆਂ ਹਨ। ਉਹ ਹਨ
- ਆਸਟ੍ਰੇਲੀਆਈ ਨਾਗਰਿਕ
- ਆਸਟ੍ਰੇਲੀਆਈ ਸਥਾਈ ਨਿਵਾਸੀ
- ਆਸਟ੍ਰੇਲੀਆਈ ਨਾਗਰਿਕ ਜਾਂ ਸਥਾਈ ਨਿਵਾਸੀ ਦਾ ਇੱਕ ਤੁਰੰਤ ਪਰਿਵਾਰਕ ਮੈਂਬਰ
- ਨਊਜ਼ੀਲੈਂਡ ਦਾ ਨਾਗਰਿਕ ਜੋ ਆਮ ਤੌਰ ਤੇ ਆਸਟ੍ਰੇਲੀਆ ਵਿੱਚ ਰਹਿੰਦਾ ਹੈ ਅਤੇ ਉਹਨਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ
- ਆਸਟ੍ਰੇਲੀਆ ਵਿੱਚ ਪ੍ਰਵਾਨਿਤ ਡਿਪਲੋਮੈਟ (ਸਬ-ਕਲਾਸ 995 ਵੀਜ਼ਾ )
- ਆਸਟ੍ਰੇਲੀਆ 72 ਘੰਟੇ ਜਾਂ ਇਸਤੋਂ ਘੱਟ ਸਮੇਂ ਲਈ ਟ੍ਰਾੰਸਿਟ ਕਰ ਰਹੇ ਯਾਤਰੀ
- ਏਅਰਲਾਇਨ ਕਰੂ
- ਸਮੁੰਦਰੀ ਪਾਇਲਟ ਸਮੇਤ ਸਮੁੰਦਰੀ ਜਹਾਜ਼ ਦੇ ਚਾਲਕ ਦਲ
- ਸਰਕਾਰ ਦੁਆਰਾ ਪ੍ਰਵਾਨਿਤ ਮੌਸਮੀ ਵਰਕਰ ਪ੍ਰੋਗਰਾਮ ਜਾਂ ਪ੍ਰਸ਼ਾਂਤ ਲੇਬਰ ਸਕੀਮ ਅਧੀਨ ਕਰਮਚਾਰੀ ਅਤੇ
- ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ (ਸਬਕਲਾਸ 188) ਵੀਜ਼ਾ ਧਾਰਕ
ਇਸ ਤੋਂ ਇਲਾਵਾ ਹੋਰਨਾਂ ਸਾਰਿਆਂ ਯਾਤਰੀਆਂ ਨੂੰ ਖ਼ਾਸ ਛੋਟ ਲਈ ਅਰਜ਼ੀ ਦੇਣੀ ਪਵੇਗੀ।
ਏ ਬੀ ਐਫ ਕਮਿਸ਼ਨਰ ਮੌਜੂਦਾ ਹਲਾਤਾਂ ਵਿੱਚ ਪਰਿਵਾਰ ਤੋਂ ਵੱਖ ਹੋਏ ਬੱਚੇ, ਆਸਟ੍ਰੇਲੀਆ ਵਿੱਚ ਗ਼ਮਭੀਰ ਬੀਮਾਰੀ ਨਾਲ਼ ਜੂੱਝ ਰਹੇ ਪਰਿਵਾਰਿਕ ਮੈਂਬਰ, ਗਰਭ ਅਵਸਥਾ ਦੇ ਅੰਤਮ ਤਿਮਾਹੀ ਵਿੱਚ ਜੀਵਨ-ਸਾਥੀ, ਨਜ਼ਦੀਕੀ ਪਰਿਵਾਰਕ ਮੈਂਬਰ ਦੇ ਅੰਤਿਮ ਸੰਸਕਾਰ ਵਿੱਚ ਸ਼ਮੂਲੀਅਤ ਅਤੇ ਕੁੱਝ ਕੂ ਹੋਰ ਪ੍ਰਸਥਿਤੀਆਂ ਵਿੱਚ ਅਰਜ਼ੀਆਂ ਨੂੰ ਪ੍ਰਾਥਮਿਕਤਾ ਦੇ ਅਧਾਰ ਤੇ ਮਨਜ਼ੂਰ ਕਰ ਰਹੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।
ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।
ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ ਉੱਤੇ ਉਪਲਬਧ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।