ਜਾਣੋ ਸੋਸ਼ਲ ਮੀਡਿਆ ਤੇ ਮਹਿਕਾਂ ਖਿਲਾਰਦੇ ਇਸ ਪਰਿਵਾਰ ਬਾਰੇ

ਸ਼ਰਨਜੀਤ ਸਿੰਘ ਅਤੇ ਡੋਨਾਤਾ ਦੀ ਕਹਾਣੀ ਅਤੇ ਮੁਹੱਬਤ-ਵੇਹੜੇ ਉੱਗੇ ਦੋ ਬੂਟੇ, ਧੀ ਅੰਮ੍ਰਿਤ ਕੌਰ ਅਤੇ ਪੁੱਤਰ ਅਨੰਦ ਸਿੰਘ ਦੇ ਵੀਡੀਓ ਸੋਸ਼ਲ ਮੀਡਿਆ 'ਤੇ ਮਹਿਕਾਂ ਖਿਲਾਰ ਰਹੇ ਹਨ।

Sharnjit Singh khinda

The Singh family from London, UK. Source: Supplied

ਇੰਗਲੈਂਡ ਦੇ ਰਹਿਣ ਵਾਲ਼ੇ ਸ਼ਰਨਜੀਤ ਸਿੰਘ ਦਾ ਵਿਆਹ ਕੁਝ ਸਾਲ ਪਹਿਲਾਂ ਲਿਥੂਏਨੀਅਨ-ਮੂਲ ਦੀ ਡੋਨਾਤਾ ਨਾਲ ਹੋਇਆ ਸੀ।

ਹਰਪ੍ਰੀਤ ਸਿੰਘ ਜਵੰਦਾ ਦੁਆਰਾ ਫੇਸਬੁੱਕ ਜ਼ਰੀਏ ਸਾਂਝੀ ਕੀਤੀ ਉਹਨਾਂ ਦੀ ਪਿਆਰ-ਕਹਾਣੀ ਅਤੇ ਪਰਿਵਾਰ ਦੀ ਫੋਟੋ ਨੂੰ ਹੱਦੋਂ ਵੱਧ ਪਿਆਰ-ਸਤਿਕਾਰ ਮਿਲ ਰਿਹਾ ਹੈ।

ਫੋਟੋ ਪਿਛਲੀ ਕਹਾਣੀ ਦੱਸਦੀ ਇਹ ਪੋਸਟ ਹੁਣ ਤੱਕ 1800 ਤੋਂ ਵੀ ਵੱਧ ਵਾਰ 'ਸ਼ੇਅਰ' ਕੀਤੀ ਜਾ ਚੁੱਕੀ ਹੈ ਅਤੇ ਇਸ ਉੱਤੇ 4500 ਤੋਂ ਵੀ ਵੱਧ ਵਾਰ ਲਾਈਕ ਦਾ ਬਟਨ ਦੱਬਿਆ ਜਾ ਚੁੱਕਿਆ ਹੈ।

ਆਖਿਰ ਕੀ ਖਾਸ ਹੈ ਇਸ ਕਹਾਣੀ ਵਿੱਚ, ਇਹ ਜਾਨਣ ਲਈ ਅਸੀਂ ਸੰਪਰਕ ਕੀਤਾ ਲੰਡਨ ਵਿੱਚ ਰਹਿੰਦੇ ਸ਼ਰਨਜੀਤ ਸਿੰਘ ਨਾਲ਼ ਜਿੰਨਾ ਸੁਨੇਹਾ ਸਾਂਝਾ ਕਰਦਿਆਂ ਆਖਿਆ ਕਿ ਉਹ ਲੋਕਾਂ ਦੁਆਰਾ ਦਿੱਤੇ ਪਿਆਰ ਲਈ ਸ਼ੁਕਰਗੁਜ਼ਾਰ ਹਨ।  

ਸ਼ਰਨਜੀਤ ਨਾਲ ਪੰਜਾਬ ਵਿੱਚ ਪੂਰੀ ਗੱਲਬਾਤ ਸੁਣਨ ਲਈ ਇਸ ਲਿੰਕ ਤੇ ਕਲਿਕ ਕਰੋ...
LISTEN TO
This family is an internet sensation now image

This family is an internet sensation now

SBS Punjabi

19/09/201812:38
ਸ਼ਰਨਜੀਤ ਨੇ ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਵਿੱਚ ਆਖਿਆ,"ਸਾਡੀ ਸਾਦ-ਮੁਰਾਦੀ ਸਿੱਧ-ਪੱਧਰੀ ਜ਼ਿੰਦਗੀ ਨੂੰ ਪਿਆਰ ਅਤੇ ਅਸੀਸਾਂ ਦੇਣ ਲਈ ਮੇਹਰਬਾਨੀ ਪਰ ਯਕੀਨ ਜਾਣਿਓ ਅਸੀਂ ਅਜਿਹਾ ਕੁਝ ਵੀ ਨੀ ਕੀਤਾ ਕਿ ਅਸੀਂ ਤੁਹਾਡੇ ਧਿਆਨ ਦੇ ਪਾਤਰ ਬਣੀਏ।"

ਪਾਕਿਸਤਾਨੀ ਸ਼ਾਇਰ ਅਤੇ ਸਿਆਸਤਦਾਨ ਤਾਰਿਕ ਅਜ਼ੀਜ਼ ਕਿਹਾ ਕਰਦੇ ਨੇ 'ਜਿਹੜੀ ਬੀਤੀ ਸੀ ਉਹ ਲਿਖ ਦਿੱਤੀ, ਇਹਦੇ ਵਿੱਚ ਨੀ ਕੋਈ ਕਸੂਰ ਮੇਰਾ।'

“ਸਾਡੇ ਘਰ ਚਰਚ, ਬਾਈਬਲ ਅਤੇ ਸਿੱਖੀ ਸਿਧਾਂਤਾਂ ਨੂੰ ਬਰਾਬਰ ਦਾ ਸਤਿਕਾਰ ਮਿਲਦਾ ਹੈ, ਬੱਚੇ ਪੰਜਾਬੀ ਅਤੇ ਲਿਥੂਏਨੀਅਨ ਬੋਲੀ ਸਿੱਖਣ ਲਈ ਬਰਾਬਰ ਸਮਾਂ ਬਿਤਾਉਂਦੇ ਹਨ।“

“ਮਾਂ ਦੀ ਗੁੜਤੀ ਤੇ ਪਿਓ ਦਾ ਲਾਡ ਬਰਾਬਰ ਚਲਦਾ ਹੈ ਅਤੇ ਕੁਝ ਵੀ ਕਿਸੇ ਤੇ ਥੋਪਿਆ ਨਹੀਂ ਜਾਂਦਾ। ਸਬਰ-ਸ਼ੁਕਰ ਅਤੇ ਪਿਆਰ ਨਾਲ਼ ਭਰੀ ਜਿੰਦਗੀ ‘ਚ ਹੋਰ ਕੁਝ ਵੀ ਪਾਉਣ ਦੀ ਲਾਲਸਾ ਨਹੀਂ।”
Sharnjit Singh khinda
ਸ਼ਰਨਜੀਤ ਸਿੰਘ, ਡੋਨਾਤਾ, ਧੀ ਅੰਮ੍ਰਿਤ ਕੌਰ ਅਤੇ ਬੇਟਾ ਅਨੰਦ ਸਿੰਘ Source: Supplied
ਸ਼ਰਨਜੀਤ ਸਿੰਘ ਵੱਲੋਂ ਹਰਪ੍ਰੀਤ ਸਿੰਘ ਜਵੰਦਾ ਨੂੰ ਦੱਸਿਆ ਗਿਆ ਜੀਵਨ ਬਿਰਤਾਂਤ:

“ਫੇਰ ਨਿੰਮਾ-ਨਿੰਮਾਂ ਹੱਸਦੀ ਹੋਈ ਕੋਲ ਆਈ ਤਾਂ..ਅੱਗੇ ਥੋੜਾ ਚਿੱਕੜ ਸੀ..ਟੱਪਣ ਲੱਗੀ ਤਾਂ ਰੁੱਕ ਗਈ..ਫੇਰ ਥੋੜਾ ਝਿਜਕ ਵੀ ਗਈ..ਮੁੜ ਨਜਰਾਂ ਮਿਲ਼ੀਆਂ ਤੇ ਨਾਲ ਹੀ ਨਾਜ਼ੁਕ ਜਿਹਾ ਹੱਥ ਅੱਗੇ ਕਰ ਆਖਣ ਲੱਗੀ "ਹੱਥ ਫੜ ਸਕਦਾਂ ਏ ਮੇਰਾ?"

ਏਨੀ ਗੱਲ ਸੁਣ ਤਰਨਤਾਰਨ ਕੋਲ ਭਰੋਵਾਲ ਪਿੰਡ ਵਿਚ ਜਨਮਿਆਾ ਸਿੱਧਾ-ਸਾਦਾ ਮਝੈਲ ਜੱਟ ਸ਼ਸ਼ੋਪੰਝ ਵਿਚ ਪੈ ਗਿਆ..ਹੋਰ ਤੇ ਕੁਝ ਸੁਝਿਆ ਨੀ ਬਸ ਕਿਸੇ ਵੇਲੇ ਮਾਂ ਦੀ ਆਖੀ ਦਿਮਾਗ ਵਿਚ ਆ ਗਈ ਕੇ "ਪੁੱਤ ਵਲੈਤ ਚਲਿਆਂ ਤੇ ਹੈਂ..ਜੇ ਕਿਸੇ ਬੇਗਾਨੀ ਦਾ ਹੱਥ ਫੜ ਲਿਆ ਤਾਂ ਮੁੜ ਛੱਡੀ ਨਾ"...!

ਓਸੇ ਵੇਲੇ ਆਖਣ ਲੱਗਾ ਕੇ "ਫੜ ਤੇ ਲੈਂਦਾ ਹਾਂ ਪਰ ਫੇਰ ਸਾਰੀ ਉਮਰ ਛੁਡਾਉਣ ਨਹੀ ਦੇਣਾ।"

ਅੰਨ੍ਹਾਂ ਕੀ ਮੰਗੇ ਦੋ ਅੱਖੀਆਂ..ਅਗਲੀ ਏਨੀ ਗੱਲ ਸੁਣ ਕਪਾਹ ਦੇ ਫੁੱਲ ਵਾਂਙ ਖਿੜ ਗਈ ਤੇ ਮੁੜ ਦਿੱਲਾਂ ਨੂੰ ਦਿੱਲਾਂ ਵਾਲੀ ਐਸੀ ਪੈੜ ਲੱਭ ਪਈ ਕੇ ਅਜ ਤੱਕ ਇੱਕਠੇ ਤੁਰੇ ਆ ਰਹੇ ਹਾਂ..ਇੱਕਠਾ ਅਕਾਉਂਟ..ਇੱਕਠੀਆਂ ਖੁਸ਼ੀਆਂ ਤੇ ਇੱਕਠੇ ਗਮ..ਗੱਲ ਕੀ ਬੀ ਕੋਈ ਵੀ ਚੀਜ ਵੱਖ ਵੱਖ ਨਹੀਂ ਏ।

ਫੇਰ ਲਿਥੂਏਨਿਆ ਨਾਮ ਦੇ ਮੁਲਖ ਦੀ ਛੇ ਫੁੱਟ ਦੀ ਡੋਨਾਤਾ ਜਦੋਂ ਲਾਵਾਂ ਲੈ ਡੋਨਾਤਾ ਕੌਰ ਬਣ ਗਈ ਤਾਂ ਕਰਮਾਂ ਵਾਲੀ ਨੇ ਬੱਸ ਇੱਕੋ ਗੱਲ ਆਖੀ ਕੇ ਤੇਰੇ ਮੋਹ ਪਿਆਰ ਵਿਚ ਇਸ ਕਦਰ ਰੰਗੀ ਗਈ ਹਾਂ ਕੇ ਹੁਣ ਜਿੰਦਗੀ ਨੂੰ ਭਾਵੇਂ ਜਿਹੜੇ ਮਰਜੀ ਰੰਗ ਵਿਚ ਰੰਗ ਦੇ ਪਰ ਇੱਕ ਅਰਜੋਈ ਏ ਕੇ ਕਿਸੇ ਮੋੜ ਤੇ ਅੱਪੜ ਧੋਖਾ ਨਾ ਦੇ ਜਾਵੀਂ ..

ਅੱਗੋਂ ਮੇਰਾ ਅਚੇਤ ਮਨ ਆਪ ਮੁਹਾਰੇ ਹੀ ਗਾ ਉਠਿਆ ਕੇ..."ਯਾਰੀ ਜੱਟ ਦੀ ਤੂਹਤ ਦਾ ਮੋਛਾ..ਕਦੀ ਨਾ ਵਿਚਾਲੋਂ ਟੁੱਟਦਾ"...."ਮਗਰੋਂ ਦਿਲ ਦਰਿਆ ਸਮੁੰਦਰੋਂ ਡੂੰਗੇ..ਕੌਣ ਦਿਲਾਂ ਦੀਆਂ ਜਾਣੇ" ਵਾਲੀ ਕਰਾਮਾਤ ਅਸਲ ਵਿਚ ਵਾਪਰ ਗਈ ਅਤੇ ਕਾਇਨਾਤ ਨੇ ਸ਼੍ਰਿਸ਼ਟੀ ਨਾਲ ਐਸੀ ਭਿਆਲੀ ਪਾਈ ਕੇ ਮੁਹੱਬਤ ਵਾਲੇ ਵੇਹੜੇ ਦੋ ਬੂਟੇ ਵੀ ਉੱਗ ਆਏ...ਧੀ ਅੰਮ੍ਰਿਤ ਕੌਰ ਅਤੇ ਨਿੱਕਾ ਅਨੰਦ ਸਿੰਘ...

ਫੇਰ ਜਦੋਂ ਅਨੰਦ ਸਿੰਘ ਨੂੰ ਪੱਗ ਬਣਾਉਣ ਦੀ ਗੱਲ ਚਲੀ ਤਾਂ ਡੋਨਾਤਾ ਕੌਰ ਆਖਣ ਲੱਗੀ ਕੇ ਪਹਿਲਾਂ ਆਪ ਤਾਂ ਸਿੰਘ ਸੱਜ ਜਾਓ..ਉਸਦੇ ਬੋਲ ਸਿਧੇ ਜਮੀਰ ਤੇ ਅਸਰ ਕਰ ਗਏ..ਫੇਰ ਦਾਹੜੀ ਕੇਸ ਰੱਖ ਲਏ...ਸਹੁਰੇ ਤੇ ਸਾਲੇ ਸਾਂਡੂਆਂ ਨੇ ਮਹਾਰਾਜੇ ਦਲੀਪ ਸਿੰਘ ਬਾਰੇ ਪਹਿਲਾਂ ਹੀ ਕਿਤਿਓਂ ਪੜ ਰਖਿਆ ਸੀ।
Sharnjit Singh khinda
ਜਿੱਥੇ ਨਿਹੁੰ ਲੱਗ ਜਾਵੇ, ਫੇਰ ਕੀ ਰੌਲੇ ਜਾਤਾਂ-ਪਾਤਾਂ ਦੇ.... Source: Supplied
“ਜਦੋਂ ਰੂਸ ਤੋਂ ਵੱਖ ਹੋਏ ਮੁਲਖ ਲਿਥੂਨੀਆਂ ਵਿਚ ਸਹੁਰਿਆਂ ਦੇ ਪਿੰਡ ਪੁੱਜਾ ਤਾਂ ਮੇਰਾ ਸਿੱਖੀ ਸਰੂਪ ਦੇਖ ਸਾਰਿਆਂ ਨੂੰ ਚਾਅ ਜਿਹਾ ਚੜ ਗਿਆ..ਆਖਣ ਲ਼ੱਗੇ ਸਾਡੇ ਵੇਹੜੇ ਅੱਜ ਪੰਜਾਬੋਂ ਮਹਾਰਾਜਾ ਦਲੀਪ ਸਿੰਘ ਆ ਗਿਆ।” 

ਮੈਂ ਵੀ ਲੋਰ ਵਿਚ ਆਏ ਨੇ ਆਖ ਹੀ ਦਿੱਤਾ ਕੇ ਹਾਂ ਮੈਂ ਦਲੀਪ ਸਿੰਘ ਹੀ ਹਾਂ..ਓਹੀ ਦਲੀਪ ਜਿਸਨੂੰ ਕਿਸੇ ਵੇਲੇ ਸਿੱਖੀ ਨਾਲੋਂ ਤੋੜ ਦਿੱਤਾ ਗਿਆ ਸੀ ਪਰ ਇਸ ਵਾਰ ਸਿੱਖੀ ਵੱਲ ਮੋੜਾ ਮਹਾਰਾਣੀ ਜਿੰਦਾ ਨੇ ਨਹੀਂ ਸਗੋਂ "ਡੋਨਾਤਾ ਕੌਰ " ਨੇ ਪੁਵਾਇਆ..ਏਨੀ ਗੱਲ ਸੁਣ ਹਵਾ ਵਿਚ ਉੱਡਦੀ ਡੋਨਾਤਾ ਕੌਰ ਦੀ ਖੁਸ਼ੀ ਦੇ ਹੰਜੂ ਵਗ ਤੁਰੇ।

ਸੀਰਤ ਏਨੀ ਠੰਡੀ ਕੇ..ਭਾਵੇਂ ਘਿਓ ਦਾ ਘੜਾ ਵੀ ਡੁੱਲ ਜਾਵੇ..ਕੋਈ ਸ਼ਿਕਵਾ ਨੀ..ਕੋਈ ਮਲਾਲ ਨੀ...

ਇੱਕ ਦੋ ਮੌਕੇ ਆਏ...ਐਵੇਂ ਗੁੱਸਾ ਜਿਹਾ ਆ ਗਿਆ..ਪਰ ਅੱਗੋਂ ਮਿੱਠੀ ਮੁਸਕੁਰਾਹਟ ਨੇ ਉੱਬਲਦੇ ਦੁੱਧ ਵਿਚ ਠੰਡੇ ਪਾਣੀ ਦੇ ਛੱਟਿਆ ਵਾਲਾ ਕੰਮ ਕੀਤਾ...ਮੁੜ ਆਪਣੇ ਆਪ ਨੂੰ ਬਥੇਰਾ ਕੋਸਿਆ!

ਘਰੇ ਚਰਚ ਅਤੇ ਬਾਈਬਲ ਦੀ ਗੱਲ ਕਰਨ ਤੇ ਕੋਈ ਪਾਬੰਦੀ ਨਹੀਂ ਪਰ ਫੇਰ ਵੀ ਜਦੋਂ ਨਿਕੀ ਅਮ੍ਰਿਤ ਕੌਰ ਅਤੇ ਜੁਝਾਰੂ ਆਨੰਦ ਸਿੰਘ ਇਹ ਆਖ ਦਿੰਦੇ ਨੇ ਕੇ ਵੱਡੇ ਹੋ ਕੇ ਅਸੀਂ ਸਰਬੱਤ ਦੇ ਭਲੇ ਵਾਲਾ ਗੁਰੂ ਗ੍ਰੰਥ ਸਾਬ ਵਾਲਾ ਸਿਧਾਂਤ ਸਾਰੀ ਦੁਨੀਆ ਵਿਚ ਫੈਲਾਉਣਾ ਏ ਤਾਂ ਸਿਰ ਆਪਮੁਹਾਰੇ ਹੀ ਅਕਾਲ ਪੁਰਖ ਦੇ ਸ਼ੁਕਰਾਨੇ ਵਿਚ ਨਤਮਸਤਕ ਹੋ ਜਾਂਦਾ ਏ..ਤੇ ਦਿਲੋਂ ਢੇਰ ਸਾਰੀਆਂ ਦੁਆਵਾਂ ਨਿੱਕਲਦੀਆਂ ਨੇ ਕੇ ਇਨ੍ਹਾਂ ਹੀਰਿਆਂ ਦੀ ਜਨਮਦਾਤੀ ਡੋਨਾਤਾ ਸਿੰਘ ਨੂੰ ਤੱਤੀ ਵਾ ਨਾ ਲੱਗੇ...

ਸ਼ਾਇਦ ਏਦਾਂ ਹੀ ਸੱਚੀਆਂ ਮੁਹੱਬਤਾਂ ਓਦੋਂ ਸੁਨਿਹਰਾ ਇਤਿਹਾਸ ਬਣ ਜਾਂਦੀਆਂ ਨੇ..ਜਦੋਂ ਆਉਣ ਵਾਲਾ ਭਵਿੱਖ ਇਹਨਾਂ ਰੂਹਾਂ ਦੇ ਹੋਏ ਸੁਮੇਲ ਨੂੰ ਸਦਾ ਲਈ ਆਪਣੀ ਬੁੱਕਲ ਵਿਚ ਸਮੋ ਲੈਂਦਾ ਏ!
khinda
ਆਨੰਦ ਸਿੰਘ ਆਪਣੀ ਮਾਂ ਡੋਨਾਤਾ ਕੌਰ ਦੇ ਘਨੇੜੇ। Source: Supplied
Read this story in English:

A UK-based family has become an internet sensation after their love story was shared on Facebook earlier this month.

The story with the family’s photograph has since been shared over 1800 times. 

The original Facebook post was shared by Harpreet Singh Jawanda who was keen to tell the ‘heart-warming love-at-first-sight story’.

This post was about the family of Sharanjit Singh Khinda, a London-based Sikh who is married to a Lithuanian woman Donata [Kaur]. They have two children, Anand and Amrit.
Sharnjit Singh khinda
The Singh family at a community gathering in London, UK. Source: Supplied
Love, at first sight, may seem not so common, but this couple is among the few who claim that's exactly what happened when they met first.

Mr Singh told SBS Punjabi that he is not a ‘romantic type’ but somehow ‘love’ did happen when he met his wife Donata for the first time.

“When we look back, we realise the importance of that one moment that changed our lives for good,” said Mr Singh.

“Donata is such a lovely person! I can’t praise her enough. She has surprised our family and friends by fully adopting our Sikh values and the Punjabi culture.”
Sharanjit Singh Khinda
The Singh family during their vacation in Punjab, India. Source: Supplied
Mr Singh says that he also tried to show a similar commitment towards the Lithuanian culture.

“I am also trying but it’s nothing compared to her commitment towards our culture and customs. 

Singh family also runs a Facebook page which aims to spread the message of love and peace.

While talking specifically about the use of social media, Mr Singh says that it’s important that people use it to spread positive thoughts and happiness.

“Our kids are learning a blend of Punjabi and Lithuanian culture. Sharing their videos on social media is just a way of expressing our love to our mother-tongue, mother nature and the values that we’d had from our elders,” adds Mr Singh.
Sharanjit is deeply influenced by the teaching and philosophy of Sikh religion.

“There’s a great saying that religion is like a medicine. You need to ingest it to see its effect.  This is why we need to teach kids to be noble, kind-hearted and as helping as possible,” he says. 

Originally from Kapurthala in Punjab, India, Mr Singh migrated to UK 14 years ago.

Follow the conversation on social media: 

Share
Published 20 September 2018 1:43pm
Updated 27 October 2018 11:25pm
By Preetinder Grewal


Share this with family and friends