48.2 ਫੀਸਦ ਆਸਟ੍ਰੇਲੀਅਨ ਅਜਿਹੇ ਹਨ ਜਿੰਨ੍ਹਾਂ ਦੇ ਮਾਤਾ-ਪਿਤਾ ਦਾ ਜਨਮ ਵਿਦੇਸ਼ਾਂ ਵਿੱਚ ਹੋਇਆ ਸੀ ਅਤੇ 27.6 ਪ੍ਰਤੀਸ਼ਤ ਆਸਟ੍ਰੇਲੀਅਨ ਅਜਿਹੇ ਹਨ ਜਿੰਨ੍ਹਾਂ ਦਾ ਜਨਮ ਆਸਟ੍ਰੇਲੀਆ ਤੋਂ ਬਾਹਰ ਹੋਇਆ।
ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾ ਬੋਲਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਲਗਭਗ 8,00,000 ਦਾ ਵਾਧਾ ਹੋਇਆ ਹੈ।
2021 ਦੀ ਮਰਦਮਸ਼ੁਮਾਰੀ ਵਿੱਚ ਵਿਦੇਸ਼ੀ ਸੈਲਾਨੀਆਂ ਨੂੰ ਛੱਡ ਕੇ ਆਸਟ੍ਰੇਲੀਆ ਵਿੱਚ 25,422,788 ਲੋਕਾਂ ਦੀ ਗਿਣਤੀ ਕੀਤੀ ਗਈ। ਇਹ ਗਿਣਤੀ 50 ਸਾਲ ਪਹਿਲਾਂ ਦੀ ਤੁਲਨਾ ਵਿੱਚ ਦੁੱਗਣੀ ਤੋਂ ਵੀ ਵੱਧ ਹੈ, 1971 ਦੀ ਮਰਦਮਸ਼ੁਮਾਰੀ ਵਿੱਚ 12,493,001 ਲੋਕਾਂ ਨੂੰ ਕਵਰ ਕੀਤਾ ਗਿਆ ਸੀ।
ਭਾਸ਼ਾਈ ਵਿਭਿੰਤਾ ‘ਚ ਲਗਾਤਾਰ ਹੋ ਰਿਹਾ ਵਾਧਾ:
ਘਰ ਵਿੱਚ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾ ਦੀ ਵਰਤੋਂ ਕਰਨ ਵਾਲੇ ਲੋਕਾਂ ਦੀ ਸੰਖਿਆ 5.5 ਮਿਲੀਅਨ ਤੋਂ ਵੀ ਵੱਧ (5,663,709) ਹੋ ਗਈ ਹੈ।
ਅੰਗਰੇਜ਼ੀ ਤੋਂ ਬਾਅਦ ਘਰਾਂ ਵਿੱਚ ਸਭ ਤੋਂ ਵੱਧ ਬੋਲੀ ਜਾਂਦੀ ਭਾਸ਼ਾ ਮੈਂਡਾਰਿਨ ਹੈ ਜਿਸ ਤੋਂ ਬਾਅਦ ਅਰਬੀ ਭਾਸ਼ਾ ਦੂਜੇ ਸਥਾਨ ‘ਤੇ ਹੈ।
ਪੰਜਾਬੀ ਭਾਸ਼ਾ ਵਿੱਚ ਸਭ ਤੋਂ ਵੱਡਾ ਵਾਧਾ ਦੇਖਣ ਨੂੰ ਮਿਲਿਆ। 2016 ਦੀ ਗਣਨਾ ਤੋਂ ਬਾਅਦ 80 ਫੀਸਦ ਦੇ ਵਾਧੇ ਨਾਲ 2,39,000 ਲੋਕ ਘਰ ਵਿੱਚ ਪੰਜਾਬੀ ਬੋਲ ਰਹੇ ਹਨ।
ਡਾਕਟਰ ਗਰੁਏਨ ਨੇ ਦੱਸਿਆ ਕਿ ਮਰਮਸ਼ੁਮਾਰੀ ਦੇ ਅੰਕੜਿਆਂ ਲਈ 250 ਤੋਂ ਵੱਧ ਵੰਸ਼ਜਾਂ ਅਤੇ 350 ਭਾਸ਼ਾਵਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ।
ਜਨਮ ਦੇ ਅੰਕੜਿਆਂ ਅਨੁਸਾਰ ਭਾਰਤ ਬਣਿਆ ਤੀਜਾ ਦੇਸ਼:
ਆਸਟਰੇਲੀਆ ਤੋਂ ਬਾਹਰ ਪੈਦਾ ਹੋਣ ਵਾਲੇ ਲੋਕਾਂ ਦੇ ਅੰਕੜਿਆਂ ਅਨੁਸਾਰ ਭਾਰਤ ਵਿੱਚ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ, ਜੋ ਕਿ ਚੀਨ ਅਤੇ ਨਿਊਜ਼ੀਲੈਂਡ ਨੂੰ ਪਛਾੜ ਕੇ ਆਸਟਰੇਲੀਆ ਅਤੇ ਇੰਗਲੈਂਡ ਤੋਂ ਬਾਅਦ ਜਨਮ ਦਾ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ।ਤਾਜ਼ਾ ਜਨਗਣਨਾ ਦੇ ਅਨੁਸਾਰ, 2016 ਸੈਂਸੱਸ ਦੇ ਮੁਕਾਬਲੇ, ਭਾਰਤ ‘ਚ ਪੈਦਾ ਹੋਣ ਵਾਲੇ ਲੋਕਾਂ ਦੀ ਗਿਣਤੀ ‘ਚ 2,17,963 ਹੋਰ ਲੋਕ ਦਰਜ ਕੀਤੇ ਗਏ ਹਨ ।
The Census shows Australia has welcomed more than one million people into Australia since 2017. Source: SBS News
67,752 ਦੇ ਆਂਕੜੇ ਨਾਲ ਜਨਮ ਦੇ ਦੇਸ਼ ਵਿੱਚ ਦੂਜਾ ਸਭ ਤੋਂ ਵੱਡਾ ਵਾਧਾ ਨੇਪਾਲ 'ਚ ਵੇਖਣ ਨੂੰ ਮਿਲਿਆ।
ਵਿਦੇਸ਼ਾਂ ਵਿੱਚ ਪੈਦਾ ਹੋਏ ਵਸਨੀਕਾਂ ਦੀ ਸੰਖਿਆ ‘ਚ ਵਾਧਾ:
2017 ਤੋਂ 2021 ਦੇ ਸਮੇਂ ਦੌਰਾਨ ਇੱਕ ਮਿਲੀਅਨ ਤੋਂ ਵੱਧ ਲੋਕ ਆਸਟ੍ਰੇਲੀਆ ਆਏ ਸਨ। ਇਸ ਨਾਲ ਪਹਿਲੀ ਜਾਂ ਦੂਜੀ ਪੀੜ੍ਹੀ ਦੇ ਵਸਨੀਕਾਂ ਦੀ ਗਿਣਤੀ ਵਿੱਚ ਵਾਧਾ ਹੋਣ ਨਾਲ ਇਸ ਸੰਖਿਆ ਦਾ ਅਨੁਪਾਤ 51.5 ਪ੍ਰਤੀਸ਼ਤ ਹੋ ਗਿਆ ਹੈ।
ਈਸਾਈ ਧਰਮ ਆਸਟ੍ਰੇਲੀਆ ‘ਚ ਸਭ ਤੋਂ ਆਮ:
8 ਫੀਸਦ ਘੱਟਣ ਦੇ ਬਾਵਜੂਦ ਵੀ ਈਸਾਈ ਧਰਮ ਆਸਟ੍ਰੇਲੀਆ ਵਿੱਚ ਸਭ ਤੋਂ ਪ੍ਰਸਿੱਧ ਹੈ, 43.9 ਪ੍ਰਤੀਸ਼ਤ ਲੋਕ ਈਸਾਈ ਧਰਮ ਨਾਲ ਸੰਬੰਧ ਰੱਖਦੇ ਹਨ।ਹਾਲਾਂਕਿ ਆਸਟ੍ਰੇਲੀਆ ਦੀ 38.9 ਪ੍ਰਤੀਸ਼ਤ ਆਬਾਦੀ ਨੇ ਮਰਦਮਸ਼ੁਮਾਰੀ ਵਿੱਚ ਕਿਸੇ ਵੀ ਧਰਮ ਨਾਲ ਸੰਬੰਧਿਤ ਨਾ ਹੋਣ ਦੀ ਗੱਲ ਆਖੀ ਹੈ।
Source: SBS News
ਹਿੰਦੂ ਧਰਮ ਦੀ ਆਬਾਦੀ ਵਿੱਚ 2.7 ਫੀਸਦ ਦਾ ਵਾਧਾ ਹੋਇਆ ਹੈ ਅਤੇ ਇਸਲਾਮ ਵਿੱਚ 3.2 ਪ੍ਰਤੀਸ਼ਤ ਦਾ ਵਾਧਾ ਰਿਪੋਰਟ ਕੀਤਾ ਗਿਆ ਹੈ।
ਕੌਵਿਡ-19 ਮਹਾਂਮਾਰੀ ਕਾਰਨ ਨਵੇਂ ਪ੍ਰਵਾਸੀਆਂ ‘ਚ ਕਮੀ:
ਹਾਲਾਂਕਿ ਆਸਟਰੇਲੀਆ ਨੇ 2017 ਤੋਂ ਲੈ ਕੇ ਹੁਣ ਤੱਕ 10 ਲੱਖ ਤੋਂ ਵੱਧ ਨਵੇਂ ਪ੍ਰਵਾਸੀਆਂ (1,020,007) ਦਾ ਸਵਾਗਤ ਕੀਤਾ ਹੈ, ਪਰ ਇਨ੍ਹਾਂ ਵਿੱਚੋਂ ਜ਼ਿਆਦਾਤਰ ਕੋਵਿਡ -19 ਮਹਾਂਮਾਰੀ ਤੋਂ ਪਹਿਲਾਂ ਪਹੁੰਚੇ ਸਨ।
ਆਸਟਰੇਲੀਆ ਵਿੱਚ ਪਹੁੰਚਣ ਦੇ ਸਾਲ ਬਾਰੇ ਜਨਗਣਨਾ ਦੇ ਅੰਕੜੇ ਦਿਖਾਉਂਦੇ ਹਨ ਕਿ 2017 ਅਤੇ 2019 ਦੇ ਵਿਚਕਾਰ ਤਿੰਨ ਸਾਲਾਂ ਦੀ ਮਿਆਦ ਦੌਰਾਨ 850,000 ਤੋਂ ਵਧੇਰੇ ਲੋਕ ਆਏ।
ਇਸ ਦੇ ਉਲਟ, 2020 ਅਤੇ 2021 ਮਹਾਂਮਾਰੀ ਦੇ ਸਾਲਾਂ ਦੌਰਾਨ, ਆਮਦ ਦੀ ਗਿਣਤੀ ਘਟ ਕੇ 165,000 ਰਹਿ ਗਈ।
ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਵੱਧ ਹਨ ਲੰਬੀ ਮਿਆਦ ਦੀਆਂ ਬਿਮਾਰੀਆਂ:
ਜਨਗਣਨਾ ਲਈ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਅੱਠ ਮਿਲੀਅਨ ਤੋਂ ਵੱਧ ਆਸਟਰੇਲੀਆਈ ਲੋਕਾਂ ਨੂੰ ਪੁਰਾਣੀਆਂ ਬਿਮਾਰੀਆਂ ਹਨ।
ਸਭ ਤੋਂ ਵੱਧ 2,231,543 ਲੋਕਾਂ ਨੇ ਮਾਨਸਿਕ ਸਿਹਤ ਅਸਥਾਵਾਂ ਹੋਣ ਦੀ ਰਿਪੋਰਟ ਕੀਤੀ ਅਤੇ 2,150,396 ਲੋਕਾਂ ਨੇ ਗਠੀਆ ਹੋਣ ਦੀ ਗੱਲ ਆਖੀ ਅਤੇ 2,068,020 ਲੋਕਾਂ ਨੇ ਦਮਾ ਹੋਣ ਦਾ ਜ਼ਿਕਰ ਕੀਤਾ।
ਮਰਦਾਂ ਦੇ ਮਕਾਬਲੇ ਜ਼ਿਆਦਤਰ ਔਰਤਾਂ ਨੇ ਪੁਰਾਣੀਆਂ ਤੇ ਲੰਬੀ ਮਿਆਦ ਦੀਆਂ ਬਿਮਾਰੀਆਂ ਹੋਣ ਦੀ ਰਿਪੋਰਟ ਕੀਤੀ।
ਆਦਿਵਾਸੀ ਅਤੇ ਟੋਰੈੱਸ ਸਟਰੇਟ ਆਈਲੈਂਡਰਾਂ ਦੀ ਆਬਾਦੀ ਵਿੱਚ ਵਾਧਾ:
ਆਦਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ, ਜਿਸ ਵਿੱਚ 2016 ਤੋਂ 25 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।
ਜਨਗਣਨਾ ਵਿੱਚ 812,728 ਲੋਕਾਂ (ਆਬਾਦੀ ਦਾ 3.2 ਪ੍ਰਤੀਸ਼ਤ) ਨੂੰ ਪਾਇਆ ਗਿਆ ਜਿੰਨ੍ਹਾਂ ਦੀ ਪਛਾਣ ਆਦਿਵਾਸੀ ਅਤੇ/ਜਾਂ ਟੋਰੈੱਸ ਸਟ੍ਰੇਟ ਆਈਲੈਂਡਰ ਵਜੋਂ ਕੀਤੀ ਗਈ ਹੈ।
ਆਸਟਰੇਲੀਆ ਦੇ ਪਰਿਵਾਰਾਂ ਦਾ ਬਦਲਦਾ ਚਿਹਰਾ:
ਪਹਿਲੀ ਵਾਰ, ਜਨਗਣਨਾ ਨੇ ਇੱਕ ਮਿਲੀਅਨ ਤੋਂ ਵਧੇਰੇ ਸਿੰਗਲ ਪੇਰੈਂਟ ਵਾਲੇ ਪਰਿਵਾਰਾਂ ਨੂੰ ਰਿਕਾਰਡ ਕੀਤਾ, ਜਿੰਨ੍ਹਾਂ ਵਿੱਚੋਂ ਹਰੇਕ ਪੰਜ ਮਾਪਿਆਂ ਵਿੱਚੋਂ ਚਾਰ ਔਰਤਾਂ ਸਨ।
2021 ਦੀ ਮਰਦਮਸ਼ੁਮਾਰੀ ਵਿੱਚ 5.5 ਮਿਲੀਅਨ ਤੋਂ ਵੱਧ ਜੋੜੇ ਪਰਿਵਾਰਾਂ ਦੀ ਗਿਣਤੀ ਕੀਤੀ ਗਈ ਸੀ, ਜਿਨ੍ਹਾਂ ਵਿੱਚੋਂ 53 ਪ੍ਰਤੀਸ਼ਤ ਦੇ ਨਾਲ ਬੱਚੇ ਰਹਿੰਦੇ ਹਨ ਅਤੇ 47 ਪ੍ਰਤੀਸ਼ਤ ਦੇ ਕੋਲ ਨਹੀਂ ਰਹਿੰਦੇ ਹਨ।
ਪ੍ਰਤੀਕਿਰਿਆ ਦੀ ਦਰ ਅਤੇ ਜੁਰਮਾਨੇ:
2021 ਦੀ ਮਰਦਮਸ਼ੁਮਾਰੀ ਵਿੱਚ ਵਿਸ਼ਵਵਿਆਪੀ ਕੋਵਿਡ -19 ਮਹਾਂਮਾਰੀ ਦੇ ਸਿਖਰ ਦੌਰਾਨ 10,852,208 ਘਰਾਂ ਦੇ ਅੰਕੜੇ ਸ਼ਾਮਲ ਸਨ।
ਰਿਹਾਇਸ਼ੀ ਪ੍ਰਤੀਕਿਰਿਆ ਦਰ 96.1 ਪ੍ਰਤੀਸ਼ਤ ਸੀ, ਜੋ 2016 ਵਿੱਚ 95.1 ਪ੍ਰਤੀਸ਼ਤ ਸੀ।ਜਨਗਣਨਾ ਲਾਜ਼ਮੀ ਹੈ, ਅਤੇ ਜਨਗਣਨਾ ਅਤੇ ਅੰਕੜਾ ਕਾਨੂੰਨ ਤਹਿਤ, ਜੇ ਕੋਈ ਜਨਗਣਨਾ ਵਿੱਚ ਭਾਗ ਲੈਣ ਤੋਂ ਇਨਕਾਰ ਕਰਦਾ ਹੈ, ਤਾਂ ਆਸਟਰੇਲੀਆਈ ਅੰਕੜਾ ਵਿਗਿਆਨੀ ਉਸਨੂੰ ਇੱਕ ਰਸਮੀ ਲਿਖਤੀ ਨੋਟਿਸ ਰਾਹੀਂ ਇੱਕ ਫਾਰਮ ਭਰਨ ਦਾ ਨਿਰਦੇਸ਼ ਦੇ ਸਕਦਾ ਹੈ।
Source: SBS News
ਜੇ ਕੋਈ ਆਸਟਰੇਲੀਆਈ ਅੰਕੜਾ ਵਿਗਿਆਨੀ ਦੁਆਰਾ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਵੀ ਇਨਕਾਰ ਕਰਨਾ ਜਾਰੀ ਰੱਖਦਾ ਹੈ, ਤਾਂ ਉਸ 'ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਅਤੇ ਪ੍ਰਤੀ ਦਿਨ $222 ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ।
2021 ਦੀ ਜਨਗਣਨਾ ਤੋਂ, 16 ਮਾਮਲਿਆਂ ਨੂੰ ਕਾਮਨਵੈਲਥ ਡਾਇਰੈਕਟਰ ਆਫ ਪਬਲਿਕ ਪ੍ਰੋਸੀਕਿਊਸ਼ਨਜ਼ ਕੋਲ ਵਿਚਾਰ ਕਰਨ ਲਈ ਭੇਜਿਆ ਗਿਆ ਹੈ ਕਿਉਂਕਿ ਲੋਕ ਨਿਰਦੇਸ਼ ਦੇ ਨੋਟਿਸ ਦੀ ਤਾਮੀਲ ਕਰਨ ਵਿੱਚ ਅਸਫਲ ਰਹਿੰਦੇ ਹਨ।
Read the full story in English
The changing face of Australia: What the Census 2021 reveals about us