ਪਿਛਲੇ ਹਫਤੇ ਪੇਸ਼ ਕੀਤੇ ਗਏ ਸਾਊਥ ਆਸਟ੍ਰੇਲੀਆ ਦੇ ਬਜਟ ਵਿੱਚ ਚਾਰ ਲੱਖ ਡਾਲਰ ਦੀ ਰਕਮ ਇੱਕ ਨਵਾਂ ਵੀਜ਼ਾ ਸ਼ੁਰੂ ਕਰਨ ਲਈ ਜਾਰੀ ਕੀਤੀ ਗਈ ਹੈ।
ਸਾਊਥ ਆਸਟ੍ਰੇਲੀਆ ਵਿੱਚ ਸ਼ੁਰੂ ਕੀਤਾ ਜਾ ਰਿਹਾ ਇਹ ਸਟਾਰਟਅਪ ਵੀਜ਼ਾ ਸੂਬੇ ਵਿੱਚ ਕਾਰੋਬਾਰ ਨੂੰ ਵਧਾਉਣ ਦੇ ਟੀਚੇ ਨਾਲ ਲਿਆਉਂਦਾ ਜਾ ਰਿਹਾ ਹੈ।
ਇਸ ਸਬੰਧੀ ਸਭ ਤੋਂ ਪਹਿਲਾਂ ਐਲਾਨ ਮਾਰਚ ਮਹੀਨੇ ਵਿੱਚ ਸੂਬਾਈ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਸੀ।
ਉਸ ਵੇਲੇ, ਫੈਡਰਲ ਸਰਕਾਰ ਵੱਲੋਂ ਸਾਊਥ ਆਸਟ੍ਰੇਲੀਆ ਵਿੱਚ ਲਿਬਰਲ ਪਾਰਟੀ ਨੂੰ ਇਸ ਵੀਜ਼ੇ ਨੂੰ ਸੂਬੇ ਵਿੱਚ ਸ਼ੁਰੂ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਜਿਸਨੂੰ ਅਗਲੇ ਸਾਲ ਤੋਂ ਆਸਟ੍ਰੇਲੀਆ ਭਰ ਵਿੱਚ ਉਪਲਬਧ ਕਰਵਾਇਆ ਜਾਵੇਗਾ। ਉਸ ਵੇਲੇ ਹੋਮੇ ਅਫੇਯਰ ਮੰਤਰੀ ਪੀਟਰ ਡਟਣ ਨੇ ਕਿਹਾ ਸੀ ਕਿ ਇਸਦੇ ਨਾਲ ਆਸਟ੍ਰੇਲੀਆ ਵਿੱਚ ਕਾਰੋਬਾਰ ਅਤੇ ਨਿਵੇਸ਼ ਵਿੱਚ ਵਾਧੇ ਨੂੰ ਉਤਸਾਹਿਤ ਕੀਤਾ ਜਾ ਸਕੇਗਾ।
ਸਰਕਾਰ ਨੇ ਕਿਹਾ ਕਿ ਇਸ ਦੇ ਨਾਲ ਰੋਜ਼ਾਗਰ ਦੇ ਮੌਕੇ ਵਧਣ ਗੇ ਅਤੇ ਵਿਸ਼ਵ ਭਰ ਵਿੱਚੋਂ ਨਵੇਂ ਕਾਰੋਬਾਰੀਆਂ ਵੱਲੋਂ ਆਸਟ੍ਰੇਲੀਆ ਵਿੱਚ ਆਪਣੇ ਕਾਰੋਬਾਰ ਸਥਾਪਿਤ ਕਰਣ ਨਾਲ ਅਰਥਚਾਰੇ ਵਿੱਚ ਤੇਜ਼ੀ ਆਵੇਗੀ।
ਇਹ ਵੀਜ਼ਾ ਮੌਜੂਦਾ ਕਾਰੋਬਾਰੀ ਅਤੇ ਬਿਜ਼ਨਸ ਐਂਡ ਇੰਨੋਵੇਸ਼ਨ ਵੀਜ਼ਿਆਂ ਤੋਂ ਅਲਗ ਹੈ ਕਿਉਂਕਿ ਇਸ ਦੇ ਲਈ ਬਿਨੈਕਾਰਾਂ ਵੱਲੋਂ ਲੱਖਾਂ ਡਾਲਰ ਦੀ ਰਕਮ ਦਾ ਨਿਵੇਸ਼ ਕਰਨਾ ਜ਼ਰੂਰੀ ਨਹੀਂ ਅਤੇ ਅਤੇ ਅੰਗਰੇਜ਼ੀ ਭਾਸ਼ਾ ਦੇ ਗਿਆਨ ਦਾ ਮਿਆਰ ਵੀ ਘੱਟ ਰੱਖਿਆ ਗਿਆ ਹੈ।ਇਸ ਨਵੇਂ ਵੀਜ਼ੇ ਦੇ ਨਾਲ ਨਵੇਕਲੀ ਤਕਨੀਕ ਅਤੇ ਖੋਜੀ ਕਾਰੋਬਾਰੀ ਆਪਣੇ ਕਾਰੋਬਾਰ ਨੂੰ ਆਸਟ੍ਰੇਲੀਆ ਵਿੱਚ ਸ਼ੁਰੂ ਕਰਨ ਦੀ ਵਿਓਂਤ ਦੇ ਨਾਲ ਪਹਿਲਾਂ ਆਰਜ਼ੀ ਵੀਜ਼ੇ ਲਈ ਅਰਜੀ ਦੇ ਸਾਡੇ ਹਨ।
South Australian Premier Steven Marshall Source: AAP
ਬਿਨੈਕਾਰਾਂ ਦੇ ਕਾਰੋਬਾਰ ਦੇ ਪ੍ਰਸਤਾਵ ਨੂੰ ਸੂਬਾ ਅਤੇ ਫੈਡਰਲ ਸਰਕਾਰ ਵੱਲੋਂ ਪਰਖਿਆ ਜਾਵੇਗਾ ਅਤੇ ਆਸਟ੍ਰੇਲੀਆ ਵਿੱਚ ਕਾਰੋਬਾਰ ਸਥਾਪਿਤ ਕਰਨ ਉਪਰੰਤ ਉਹ ਪਰਮਾਨੈਂਟ ਰੇਸੀਡੈਂਸੀ ਦੇ ਲਈ ਯੋਗਤਾ ਪੂਰੀ ਕਰ ਲੈਣਗੇ।
ਇਸ ਨਵੇਂ ਵੀਜ਼ੇ ਦਾ ਪਾਇਲਟ ਪ੍ਰੋਗਰਾਮ ਸਾਊਥ ਆਸਟ੍ਰੇਲੀਆ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ ਅਤੇ ਇਸ ਸਾਲ ਇਸਦੇ ਲਈ 30 ਵੀਜ਼ੇ ਰਾਖਵੇਂ ਕੀਤੇ ਗਏ ਹਨ ਜਿਨ੍ਹਾਂ ਨੂੰ ਹਰੇਕ ਸਾਲ ਵਧਾਇਆ ਜਾਵੇਗਾ।
ਸਾਊਥ ਆਸਟ੍ਰੇਲੀਆ ਦੇ ਵਪਾਰ ਅਤੇ ਨਿਵੇਸ਼ ਮੰਤਰੀ ਡੇਵਿਡ ਰਿੱਜਵੇਂ ਨੇ ਕਿਹਾ ਕਿ ਨਵਾਂ ਵੀਜ਼ਾ ਸਥਾਨਿਕ ਉਧੱਮੀ ਪਰਮਪਰਾ ਨੂੰ ਵਧਾਵਾ ਦੇਵੇਗਾ।
"ਇਸ ਵੀਜ਼ੇ ਨਾਲ ਸੂਬੇ ਵਿੱਚ ਉਧਮ ਤੇ ਖੋਜ ਕਰਨ ਵਾਲਿਆਂ ਨੂੰ ਉਤਸਾਹ ਮਿਲੇਗਾ ਜਿਸ ਦੇ ਨਾਲ ਭਵਿੱਖ ਵਿੱਚ ਰੋਜ਼ਗਾਰ ਦੇ ਮੌਕੇ ਵਧਣ ਗੇ," ਸ਼੍ਰੀ ਰਿੱਜਵੇਂ ਨੇ ਕਿਹਾ।
ਹਾਲਾਂਕਿ ਇਸ ਵੀਜ਼ੇ ਲਈ ਮਾਲੀ ਲੋੜਾਂ ਬਾਰੇ ਤਸਵੀਰ ਪੂਰੀ ਤਰਾਂ ਸਾਫ ਨਹੀਂ ਹੈ, ਪਰ ਬਿਨੈਕਾਰ 45 ਸਾਲ ਤੋਂ ਘੱਟ ਉਮਰ ਦੇ ਹੋਣ ਦੇ ਨਾਲ ਨਾਲ ਅੰਗਰੇਜ਼ੀ ਭਾਸ਼ਾ ਗਿਆਨ ਸਾਬਿਤ ਕਰਨ ਲਈ IELTS ਟੈਸਟ ਤੇ ਚਾਰ ਹਿੱਸਿਆਂ ਵਿੱਚ ਹਰੇਕ ਵਿਚੋਂ 5 ਬੈਂਡ, ਯਾ ਹੋਰ ਮਾਨਤਾ ਪ੍ਰਾਪਤ ਇਮਤਿਹਾਨਾਂ ਵਿੱਚੋਂ ਇਸਦੇ ਬਰਾਬਰ ਅੰਕ ਹਾਸਿਲ ਕਰ ਸਕਣ।
ਉਹਨਾਂ ਵੱਲੋਂ ਫੈਡਰਲ ਸਰਕਾਰ ਵੱਲੋਂ ਮਿਥੇ ਸਿਹਤ, ਚਰਿੱਤਰ ਅਤੇ ਮਾਲੀ ਮਿਆਰਾਂ ਨੂੰ ਵੀ ਪੂਰਾ ਕਰਨਾ ਜ਼ਰੂਰੀ ਹੋਵੇਗਾ।