ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵਲੋਂ ਸਾਲ 2016 ਵਿੱਚ ਕਰਵਾਈ ਜਨਗਨਣਾ ਵਾਲੇ ਆਂਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਵਿੱਚ ਭਾਰਤ ਦੇ ਜਨਮੇ ਹੋਏ ਕੁੱਲ 455,385 ਲੋਕ ਰਹ ਰਹੇ ਹਨ। ਅਤੇ ਇਸ ਨਾਲ ਇਹ ਵੀ ਪਤਾ ਚਲਿਆ ਹੈ ਕਿ ਪਿਛਲੇ 5 ਸਾਲਾਂ ਦੌਰਾਨ ਭਾਰਤ ਦੇ ਜਨਮੇ ਹੋਏ ਲੋਕਾਂ ਦੀ ਗਿਣਤੀ ਵਿੱਚ 54 ਪ੍ਰਤੀਸ਼ਤ ਦਾ ਵਾਧਾ ਦਰਜ ਹੋਇਆ ਹੈ।
ਆਸਟ੍ਰੇਲੀਆ ਦੀ ਕੁੱਲ ਆਬਾਦੀ ਦਾ 2.1% ਭਾਰਤੀ ਮੂਲ ਦੇ ਲੋਕਾਂ ਦਾ ਹੈ। ਅਤੇ ਇਹ ਆਸਟ੍ਰੇਲੀਆ ਵਿੱਚ ਵਿਦੇਸ਼ਾਂ ਤੋਂ ਜਨਮੇ ਹੋਏ ਲੋਕਾਂ ਦਾ ਪੰਜਵਾਂ ਹਿੱਸਾ ਬਣਦੇ ਹਨ।
ਭਾਰਤ ਦੇ ਜਨਮੇ ਹੋਏ ਲੋਕਾਂ ਵਿੱਚ ਪੰਜਾਬੀ ਭਾਸ਼ਾ ਸਭ ਤੋਂ ਜਿਆਦਾ ਬੋਲੀ ਜਾਂਦੀ ਹੈ। ਸਾਲ 2016 ਵਾਲੀ ਜਨਗਨਣਾ ਵਿੱਚ ਭਾਰਤੀ ਮੂਲ ਦੇ 22% ਆਸਟ੍ਰੇਲੀਅਨ ਲੋਕਾਂ ਨੇ ਕਿਹਾ ਸੀ ਕਿ ਉਹ ਘਰਾਂ ਵਿੱਚ ਪੰਜਾਬੀ ਬੋਲਦੇ ਹਨ।
ਹਿੰਦੀ, ਮਲਿਆਲਮ ਅਤੇ ਗੁਜਰਾਤੀ ਭਾਸ਼ਾਵਾਂ ਇਸ ਪ੍ਰਕਾਰ ਅਨੁਸਾਰ ਦੂਜੇ, ਤੀਜੇ ਅਤੇ ਚੌਥੇ ਸਥਾਨ ਉੱਤੇ ਆਈਆਂ ਹਨ।
ਕੁੱਲ ਮਿਲਾ ਕੇ 102,661 ਭਾਰਤ ਦੇ ਜਨਮੇ ਹੋਏ ਲੋਕਾਂ ਨੇ ਪੰਜਾਬੀ ਨੂੰ ਆਪਣੀ ਮਾਂ-ਬੋਲੀ ਵਜੋਂ ਦਰਜ ਕੀਤਾ ਹੈ ਅਤੇ ਇਸ ਨਾਲ ਇਹ ਭਾਰਤੀ ਮੂਲ ਦੇ ਲੋਕਾਂ ਵਿੱਚ ਸਭ ਤੋਂ ਜਿਆਦਾ ਬੋਲਣ ਵਾਲੀ ਭਾਸ਼ਾ ਬਣ ਗਈ ਹੈ। ਇਸ ਸਮੇਂ ਆਸਟ੍ਰੇਲੀਆ ਵਿੱਚ ਕੁੱਲ 132,000 ਪੰਜਾਬੀ ਬੋਲਣ ਵਾਲਿਆਂ ਵਿੱਚੋਂ ਤਕਰੀਬਨ 78% (ਪੰਜਾਂ ਵਿੱਚੋਂ ਚਾਰ) ਭਾਰਤ ਦੇ ਜਨਮੇ ਹੋਏ ਹਨ।
ਅਤੇ ਭਾਰਤ ਦੇ ਜਨਮੇ ਹੋਏ ਆਸਟ੍ਰੇਲੀਅਨ ਲੋਕਾਂ ਵਿੱਚੋਂ ਦੂਜੇ ਨੰਬਰ ਉੱਤੇ ਹਿੰਦੀ ਭਾਸ਼ਾ ਬੋਲਣ ਵਾਲਿਆਂ ਦੀ ਸੰਖਿਆ 98,623 ਦਰਜ ਕੀਤੀ ਗਈ ਹੈ। ਅਤੇ ਇਹਨਾਂ ਵਿੱਚੋਂ 62.4% ਭਾਰਤ ਦੇ ਜਨਮੇ ਹੋਏ ਹਨ ਅਤੇ ਤਕਰੀਬਨ 21.4% ਫਿਜੀ ਦੇ ਜਨਮੇ ਹੋਏ ਹਨ।40,000 ਤੋਂ ਕੁੱਝ ਜਿਆਦਾ ਯਾਨਿ ਕਿ 76.6% ਮਲਿਆਲੀ ਭਾਸ਼ਾ ਬੋਲਣ ਵਾਲੇ ਆਸਟ੍ਰੇਲੀਅਨ, ਭਾਰਤ ਵਿੱਚ ਜਨਮੇ ਹੋਏ ਹਨ। ਜਦਕਿ 38,256 ਆਸਟ੍ਰੇਲੀਅਨ ਲੋਕਾਂ ਨੇ ਲਿਖਾਇਆ ਹੈ ਕਿ ਉਹ ਘਰਾਂ ਵਿੱਚ ਗੁਜਰਾਤੀ ਭਾਸ਼ਾ ਬੋਲਦੇ ਹਨ।
Indian subcontinental languages spoke in Victoria, according to Census 2016 Source: SBS Punjabi
ਏ ਬੀ ਐਸ ਵਲੋਂ ਜਾਰੀ ਕੀਤੇ ਗਏ ਆਂਕੜਿਆਂ ਨੂੰ ਜੇ ਥੋੜਾ ਹੋਰ ਖੰਘਾਲਿਆ ਜਾਵੇ ਤਾਂ ਪਤਾ ਚਲਦਾ ਹੈ ਕਿ ਵਿਕਟੋਰੀਆ ਸੂਬੇ ਵਿੱਚ ਚੋਟੀ ਦੀਆਂ ਛੇ ਭਾਸ਼ਾਵਾਂ ਵਿੱਚੋਂ ਪੰਜਾਬੀ ਹੀ ਘਰਾਂ ਵਿੱਚ ਸਭ ਤੋਂ ਜਿਆਦਾ ਬੋਲੀ ਜਾਂਦੀ ਹੈ। 2016 ਵਾਲੀ ਜਨਸੰਖਿਆ ਦੇ ਆਂਕੜੇ ਦਰਸਾਉਂਦੇ ਹਨ ਕਿ ਵਿਕਟੋਰੀਆ ਦੇ 31,523 ਮਰਦ ਅਤੇ 24,645 ਔਰਤਾਂ ਘਰਾਂ ਵਿੱਚ ਪੰਜਾਬੀ ਬੋਲਦੇ ਹਨ।
ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮੈਲਬਰਨ ਦੀਆਂ ਚੋਟੀ ਦੀਆਂ ਭਾਸ਼ਾਵਾਂ ਦੀ ਸੂਚੀ ਵਿੱਚ ਪੰਜਾਬੀ ਦਾ ਸਥਾਨ ਸੱਤਵਾਂ ਹੈ। ਇਹ ਮੈਲਬਰਨ ਦੀ ਕੁੱਲ ਜਨਸੰਖਿਆ ਵਿੱਚੋਂ 1.2% ਲੋਕਾਂ ਵਲੋਂ ਬੋਲੀ ਜਾਂਦੀ ਹੈ। ਅਤੇ ਭਾਰਤੀ ਖਿੱਤੇ ਦੀਆਂ ਬਾਕੀ ਦੀਆਂ ਭਾਸ਼ਾਵਾਂ ਵਿੱਚੋਂ ਸਭ ਤੋਂ ਅੱਗੇ ਹੈ, ਇਸ ਤੋਂ ਪਿੱਛੇ ਆਉਂਦੀਆਂ ਹਨ ਹਿੰਦੀ ਅਤੇ ਸਿਨਹਾਲੀਜ਼।
Punjabi language is the seventh most language spoken in Melbourne, after English Source: ABS
Indian subcontinental languages spoken in WA, as stated in ABS Quick Stats Source: SBS Punjabi
Comparison of six subcontinental languages spoken in SA, as revealed in Census 2016 Source: SBS Punjabi
Data for six Indian subcontinental languages spoken in Queensland Source: SBS Punjabi
The number of Punjabi speakers in each state and territory of Australia Source: ABS
Map charting the number of Hindus in Australia, as per Census 2016 Source: SBS Punjabi
To explore more details about any language community in Australia, go to
Related articles and interviews by SBS Punjabi
Sikhism is now the fifth largest religion in Australia