ਨਿਊਜ਼ੀਲੈਂਡ ਸਿੱਖ ਭਾਈਚਾਰੇ ਦੇ ਇੱਕ ਨੁਮਾਇੰਦੇ ਰਾਜਿੰਦਰ ਸਿੰਘ ਨੇ ਨਿਊਜ਼ੀਲੈਂਡ ਪੁਲਿਸ ਦੁਆਰਾ ਬਣਾਏ ਇੱਕ ਵੀਡੀਓ ਤੇ ਇਤਰਾਜ਼ ਜਤਾਇਆ ਹੈ।
ਉਹਨਾਂ ਆਖਿਆ ਹੈ ਕਿ ਵੀਡੀਓ ਵਿੱਚ ਪੱਗ ਲਪੇਟੀ ਨਕਲੀ ਸਿੱਖ ਨੂੰ ਪੇਸ਼ ਕਰਕੇ ਪੁਲਿਸ ਨੇ ਸਿੱਖ ਭਾਈਚਾਰੇ ਨੂੰ ਠੇਸ ਪਹੁੰਚਾਈ ਹੈ।
"ਪੁਲਿਸ ਵੀਡੀਓ ਬਣਾਉਣ ਲਈ ਸਿੱਖ ਭਾਈਚਾਰੇ ਵਿਚੋਂ ਵੀ ਕਿਸੇ ਪੁਲਿਸਕਰਮੀ ਨੂੰ ਲੈ ਸਕਦੀ ਸੀ, ਹੋਰ ਨੀ ਤਾਂ ਕਿਸੇ ਸਿੱਖ ਅਦਾਕਾਰ ਉੱਤੇ ਵੀ ਇਸ ਦਾ ਫਿਲਮਾਂਕਣ ਕੀਤਾ ਜਾ ਸਕਦਾ ਸੀ। ਸਮੁੱਚੇ ਘਟਨਾਕ੍ਰਮ ਦੇ ਚਲਦਿਆਂ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਆਹਤ ਹੋਈਆਂ ਹਨ।"
ਪੁਲਿਸਕਰਮੀ ਹੈਬਰ ਗਾਸੂ ਸਿੱਖ ਭਾਈਚਾਰੇ ਨਾਲ 'ਨੇੜਤਾ' ਰੱਖਦਾ ਹੈ ਅਤੇ ਪਿੱਛੇ ਜਿਹੇ ਉਸਨੇ ਇੱਕ ਭਾਈਚਾਰਕ ਪ੍ਰੋਗਰਾਮ ਤੇ ਭੰਗੜੇ ਦੇ ਨਾਚ ਵਿੱਚ ਹਿੱਸਾ ਵੀ ਲਿਆ ਸੀ।
ਪੁਲਿਸ ਅਨੁਸਾਰ ਇਸ ਵੀਡੀਓ ਦਾ ਮਕਸਦ ਸਭ ਭਾਈਚਾਰਿਆਂ ਨੂੰ ਨੁਮਾਇੰਦਗੀ ਦੇਕੇ ਪਿਆਰ ਸਤਿਕਾਰ ਵਧਾਉਣਾ ਸੀ।
ਇੱਹ ਵੀਡੀਓ ਨਵੰਬਰ ਵਿੱਚ ਰਿਲੀਜ਼ ਕੀਤੀ ਗਈ ਸੀ ਤੇ ਇਸ ਨੂੰ ਹੁਣ ਤੱਕ ੬ ਮਿਲੀਅਨ ਲੋਕ ਦੇਖ ਚੁੱਕੇ ਹਨ।