ਟੈਕਸੀ ਡਰਾਈਵਰ ਵਜੋਂ ਹੋਰਨਾਂ ਔਰਤਾਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੀ ਹੈ ਇਹ ਆਸਟ੍ਰੇਲੀਅਨ ਪੰਜਾਬਣ

ਮੈਲਬੌਰਨ ਦੀ ਵਸਨੀਕ ਸਿਮਰਦੀਪ ਕੌਰ ਡਰਾਇਵਿੰਗ ਵਿਚ ਆਪਣੀ ਦਿਲਚਸਪੀ ਦੇ ਚਲਦਿਆਂ ਲਿੰਗੀ-ਰਵਾਇਤਾਂ ਦੇ ਉਲਟ ਇੱਕ ਮਰਦ-ਪ੍ਰਧਾਨ ਕਿੱਤੇ ਵਿੱਚ ਪਿਛਲੇ ਇੱਕ ਸਾਲ ਤੋਂ ਟੈਕਸੀ ਚਲਾ ਰਹੀ ਹੈ।

Simerdeep Kaur

Simerdeep Kaur beside her cab in Melbourne. Source: Supplied

ਟੈਕਸੀ ਸਨਅਤ ਵਿੱਚ ਪਿਛਲੇ ਦੋ ਸਾਲਾਂ ਵਿੱਚ ਔਰਤ ਡਰਾਇਵਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਪਰ ਹਾਲੇ ਵੀ ਇਹ ਬਾਕੀ ਨੌਕਰੀਆਂ ਦੇ ਮੁਕਾਬਲਤਨ ਕਾਫੀ ਘੱਟ ਹੈ।

ਊਬਰ ਅਤੇ ਓਲਾ ਜਿਹੀਆਂ ਰਾਈਡਸ਼ੇਅਰ ਕੰਪਨੀਆਂ ਦੇ ਉਭਾਰ ਨਾਲ਼ ਔਰਤ ਟੈਕਸੀ ਚਾਲਕਾਂ ਦੀ ਗਿਣਤੀ ਦਿਨ-ਪ੍ਰਤੀ ਦਿਨ ਵਧ ਰਹੀ ਹੈ ਪਰ ਵਿਕਟੋਰੀਆ ਦੀ ਮੁੱਖ ਟੈਕਸੀ ਕੰਪਨੀ 13 ਕੈਬ ਵਿੱਚ ਮਰਦ ਅਤੇ ਔਰਤ ਟੈਕਸੀ ਡਰਾਈਵਰਾਂ ਵਿਚਲਾ ਅਨੁਪਾਤ ਅਜੇ ਵੀ ਪਹਿਲਾਂ ਵਾਂਗ ਹੀ ਹੈ। 

13 ਕੈਬ ਕੰਪਨੀ ਲਈ ਕੰਮ ਕਰਦੇ 10,000 ਟੈਕਸੀ ਡਰਾਈਵਰਾਂ ਵਿੱਚੋ ਮਹਿਜ਼ 100 ਔਰਤਾਂ ਹਨ ਜੋ ਇਸ ਪੇਸ਼ੇ ਨੂੰ ਫੁੱਲ-ਟਾਈਮ ਰੋਜ਼ਗਾਰ ਵਜੋਂ ਲੈਂਦੀਆਂ ਹਨ ਜਦਕਿ ਭਾਰਤੀ ਪਿਛੋਕੜ ਦੇ ਟੈਕਸੀ ਚਾਲਕਾਂ ਵਿੱਚ ਅਨੁਪਾਤ ਦਾ ਇਹ ਪਾੜ੍ਹਾ ਹੋਰ ਵੀ ਜ਼ਿਆਦਾ ਹੈ।

ਇਸ ਲਿੰਗ ਅਸਮਾਨਤਾ ਦੇ ਕਈ ਕਾਰਨ ਹੋ ਸਕਦੇ ਹਨ ਜਿੰਨ੍ਹਾਂ ਵਿੱਚੋਂ ਪ੍ਰਮੁੱਖ ਹੈ ਟੈਕਸੀ ਚਾਲਕਾਂ ਦੇ ਕੰਮ ਕਰਨ ਲਈ 'ਚੁਣੌਤੀਪੂਰਨ' ਵਾਤਾਵਰਣ।

ਸਿਮਰਦੀਪ ਕੌਰ ਮੈਲਬੌਰਨ ਦੇ ਦੱਖਣ-ਪੂਰਬ ਵਿਚ 13 ਕੈਬਜ਼ ਲਈ ਕੰਮ ਕਰਦਿਆਂ ਟੈਕਸੀ ਸੇਵਾਵਾਂ ਪ੍ਰਦਾਨ ਕਰਦੀ ਹੈ।

ਚੁਣੌਤੀਆਂ ਬਾਰੇ ਗੱਲ ਕਰਦੇ ਹੋਏ ਸਿਮਰਦੀਪ ਕੌਰ ਕਹਿੰਦੀ ਹੈ ਕਿ ਡਰਾਇਵਿੰਗ ਦਾ ਕਿੱਤਾ ਅਪਨਾਉਣ ਤੋਂ ਪਹਿਲਾਂ ਉਸਦੇ ਮਨ ਵਿੱਚ ਆਪਣੀ ਸੁਰੱਖਿਆ ਨੂੰ ਲੈਕੇ ਚਿੰਤਾ ਸੀ। 

"ਦੇਰ ਰਾਤ ਨੂੰ ਕੰਮ ਕਰਨਾ ਮੁਸ਼ਕਿਲ ਹੋ ਸਕਦਾ ਹੈ ਅਤੇ ਕਿਸੇ ਹੋਰ ਔਰਤ ਦੀ ਤਰ੍ਹਾਂ ਮੈਂ ਇਸ ਤੋਂ ਪ੍ਰਹੇਜ਼ ਹੀ ਰੱਖਾਂਗੀ," ਉਸਨੇ ਕਿਹਾ।

"ਮੈਂ ਆਪਣੇ ਪਰਿਵਾਰ ਦੇ ਮੈਂਬਰ, ਜੋ ਟੈਕਸੀਆਂ ਚਲਾਉਂਦੇ ਹਨ, ਤੋਂ ਬਹੁਤ ਸਾਰੀਆਂ ਡਰਾਉਣੀਆਂ ਕਹਾਣੀਆਂ ਸੁਣੀਆਂ ਹਨ। ਜ਼ਿਆਦਾਤਰ ਬੁਰੇ ਵਿਹਾਰ, ਚੋਰੀਆਂ ਅਤੇ ਕੁੱਟਮਾਰ ਦੀਆਂ ਘਟਨਾਵਾਂ ਰਾਤ ਵੇਲ਼ੇ ਹੀ ਹੁੰਦੀਆਂ ਹਨ, ਇਸ ਲਈ ਮੈਂ ਦਿਨ ਵਿੱਚ ਕੰਮ ਕਰਦਿਆਂ ਮੈਕਸੀ ਟੈਕਸੀ ਨੂੰ ਤਰਜੀਹ ਦਿੱਤੀ।"
Simerdeep Kaur
Source: Supplied
ਸਿਮਰਦੀਪ ਕੌਰ ਨੇ ਕਿਹਾ ਕਿ ਉਹ ਭਾਈਚਾਰੇ ਦੇ ਅੰਦਰ ਡਰਾਇਵਿੰਗ ਨੂੰ ਲੈਕੇ ਹੁੰਦੇ ਲਿੰਗ-ਭੇਦ ਨੂੰ ਦੂਰ ਕਰਨ ਲਈ ਕਾਫੀ ਉਤਸੁਕ ਸੀ।

"ਮੈਨੂੰ ਹਰ ਪ੍ਰਕਾਰ ਦੇ ਲੋਕਾਂ ਦੀ ਪ੍ਰਤੀਕਿਰਿਆ ਸੁਣਨ ਨੂੰ ਮਿਲੀ ਹੈ ਉਨ੍ਹਾਂ ਵਿਚੋਂ ਜ਼ਿਆਦਾਤਰ [ਪੰਜਾਬੀ ਸਮਾਜ ਦੇ ਮੈਂਬਰ] ਹੌਂਸਲਾ  ਦਿੰਦੇ ਹਨ ਪਰ ਕੁਝ ਅਜਿਹੇ ਹਨ ਜੋ ਵਿਸ਼ਵਾਸ ਨਹੀਂ ਕਰ ਸਕਦੇ ਕਿ ਇਹ ਕੀ ਤੇ ਕਿਓਂ ਹੋ ਰਿਹਾ ਹੈ।"

"ਇਕ ਵਾਰ ਕਿਸੇ ਨੇ ਕਿਹਾ ਕਿ ਉਹ ਇੱਕ ਔਰਤ ਟੈਕਸੀ ਡਰਾਈਵਰ ਨਾਲ਼ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ।"

"ਭਾਈਚਾਰੇ ਦੇ ਅੰਦਰ ਡਰਾਈਵਿੰਗ ਨੂੰ ਲੈਕੇ ਔਰਤਾਂ ਬਾਰੇ ਕਈ ਚੁਟਕਲੇ ਅਤੇ ਅਪਮਾਨਜਨਕ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਪਰ ਜਦੋਂ ਮੇਰੇ ਗਾਹਕ ਮੇਰੀ ਕਾਰੁਗਜ਼ਾਰੀ ਤੋਂ ਖੁਸ਼ ਹੋਣ ਤਾਂ ਮੈਂ ਚਿੰਤਤ ਕਿਓਂ ਹੋਵਾਂ? ਵੱਡੀ ਗੱਲ, ਮੈਨੂੰ ਆਪਣੇ ਆਪ ਉੱਤੇ ਯਕੀਨ ਹੈ ਕਿ ਮੈਂ ਵਧੀਆ ਪੇਸ਼ੇਵਰ ਸੇਵਾਵਾਂ ਪ੍ਰਦਾਨ ਕਰ ਰਹੀ ਹਾਂ।"
ਸਿਮਰਦੀਪ ਕੌਰ ਦੇ ਗਾਹਕਾਂ ਵਿੱਚ ਜ਼ਿਆਦਾਤਰ ਬਜ਼ੁਰਗ ਅਤੇ ਅਪੰਗ ਲੋਕ ਸ਼ਾਮਿਲ ਹਨ।
"ਮੈਨੂੰ ਇਹ ਬਹੁਤ ਪਸੰਦ ਹੈ ... ਇਹ ਬਹੁਤ ਹੀ ਤਸੱਲੀ ਦੇਣ ਵਾਲਾ ਅਨੁਭਵ ਹੈ। ਮੈਂ ਕਦੇ ਮਹਿਸੂਸ ਨਹੀਂ ਕੀਤਾ ਕਿ ਮੈਂ ਕਿਸੇ ਨੌਕਰੀ ਵਿੱਚ ਫਸੀ ਹਾਂ ਕਿਉਂਕਿ ਮੇਰੇ ਕਈ ਗਾਹਕ ਮੇਰੇ ਲਈ ਹੁਣ ਇੱਕ ਪਰਿਵਾਰ ਵਾਂਗ ਹਨ।"

"ਮੇਰੀ ਟੈਕਸੀ ਹੀ ਮੇਰਾ ਦਫ਼ਤਰ ਹੈ ਅਤੇ ਇਹ ਇੱਕ ਲਚਕਦਾਰ ਨੌਕਰੀ ਹੈ ਜਿੱਥੇ ਮੈਂ ਆਪਣੇ ਦਿਨ ਦੀ ਯੋਜਨਾ ਬਣਾ ਸਕਦੀ ਹਾਂ ਅਤੇ ਇਹ ਇੱਕ ਇੱਕ ਪੇਸ਼ੇਵਰ ਅਤੇ ਰੁੱਝੀ ਹੋਈ ਮਾਂ ਦੇ ਰੂਪ ਵਿੱਚ ਮੇਰੀਆਂ ਲੋੜਾਂ ਦੇ ਅਨੁਕੂਲ ਹੈ।

ਸਿਮਰਦੀਪ ਕੌਰ ਕਹਿੰਦੀ ਹੈ ਕਿ ਜਦੋਂ ਉਹ ਪਹਿਲੀ ਵਾਰ ਆਸਟ੍ਰੇਲੀਆ ਪਹੁੰਚੀ ਤਾਂ ਉਹ ਗੱਡੀ ਚਲਾਉਣੀ ਨਹੀਂ ਸੀ ਜਾਣਦੀ।

"ਭਾਰਤ ਵਿੱਚ ਪੇਸ਼ਾਵਰ ਪੱਧਰ 'ਤੇ ਗੱਡੀ ਚਲਾਓਣਾ ਔਰਤ ਲਈ ਮਾਫਕ ਨਹੀਂ ਹੈ। ਪਰ ਮੈਨੂੰ ਹਮੇਸ਼ਾ ਅਜਿਹਾ ਕਰਨ ਵਿੱਚ ਦਿਲਚਸਪੀ ਸੀ ਖਾਸ ਤੌਰ ਤੇ ਉਹ ਕੰਮ ਜਿਸਨੂੰ ਦੂਜੇ ਕਹਿਣ ਕਿ ਤੂੰ ਨਹੀਂ ਕਰ ਸਕਦੀ।"

ਪੂਰੀ ਗੱਲਬਾਤ ਸੁਨਣ ਲਈ ਉਪਰ ਦਿੱਤੇ ਆਡੀਓ ਲਿੰਕ ਉੱਤੇ ਕ੍ਲਿਕ ਕਰੋ…
Read this story in English

While women are still a minority in the taxi industry, their number has increased during the past couple of years.

With the rise of rideshare companies, such as Uber and Ola, an increasing number of female taxi drivers are opting for this profession. But there’re not many women in taxi services.

There’re multiple reasons for this gender disparity, but one major reason is the ‘challenging’ environment taxi drivers are required to work in.

Indian migrant Simerdeep Kaur works for 13cabs taxi services in Melbourne’s southeast.

While talking about the challenges, Ms Kaur says safety was the first thing that came to her mind when she first opted to drive about a year ago.

“Working late night shifts can be daunting and like any other woman, I’d also refrain from it,” she said.

“I have heard so many scary stories from my family members who also drive taxis. Most of the bad behaviour, thefts, assaults happen at night. So I decided to opt for a maxi taxi to provide services in the daytime.
Simerdeep Kaur
Simerdeep Kaur urged more women to consider getting past the stereotypes and getting behind the wheel. Source: Supplied
Ms Kaur says she finally managed to overcome these fears. She says it helped her break the stereotypes associated with professional driving and women in the Punjabi community.

“There is a perception within the community that women can’t be good drivers. But I took the challenge to prove it wrong,” she said.

“Initially, I was a bit sceptical about my abilities to drive.  But I guess you gain confidence once you start doing things that you’re once afraid to do." 
Ms Kaur said she was keen to overcome the gender bias within the community.

“Well, most of them [members of the Punjabi community] are supportive but there’re a few who can’t believe that it’s happening. Once a passenger said 'I won’t feel safe sitting next to a female taxi driver', she told SBS Punjabi. 

“Within the community you hear numerous jokes and derogatory things regarding women behind the steering wheels.

“But shouldn't I be worried when my customers are happy, and I am confident of providing them good professional service."

Ms Kaur said her family members, five of whom are taxi drivers, have been very supportive of her career choice. 

“My husband has been very supportive throughout this journey. He often shares his valuable experience from the taxi industry,” she said.

Her clients include many elderly and disabled passengers.

“I just love it… It’s a very rewarding experience.  I never felt like I am on job as many of my customers are like a family now.”

“My taxi is my office. It’s a flexible job where I can plan my day ahead that suits my needs as a professional and as a busy mother.
Ms Kaur says she didn't know how to drive when she first arrived in Australia.  

“Driving at a professional level is not a female thing in India. But I always had an interest in doing something which others say you can’t,” she said.

She is urging more women to consider getting behind the wheel and breaking stereotypes.

“I’d like to encourage female taxi drivers to join this challenging yet rewarding experience.”
A spokesperson for 13cabs in Melbourne told SBS that gender disparity has always been a major issue within the taxi industry.

“We’ve more than 10,000 registered taxi drivers but having female taxi drivers is a rare sight,” he says.

“The ratio is very low. It’s hard to put in numbers but I suspect that there could be less than 100 female drivers who are actively pursuing this career.

“But we’re glad that it’s picking up now with many female drivers opting for day shifts, office pickups and helping elderly and disabled customers using maxi taxis.  

Listen to  Monday to Friday at 9 pm. Follow us on  and .

Share
Published 21 December 2018 4:29pm
Updated 21 December 2018 4:33pm
By Preetinder Grewal


Share this with family and friends