ਕਿਉਂ ਕੀਤਾ ਜਾ ਰਿਹਾ ਹੈ ਇਸ ਮਾਂ ਨੂੰ ਆਸਟ੍ਰੇਲੀਆ ਤੋਂ ਡਿਪੋਰਟ

ਹੋਮ ਅਫੇਯਰ ਮੰਤਰੀ ਪੀਟਰ ਡਟਣ ਦੇ ਇਸ ਮਾਮਲੇ ਵਿੱਚ ਹੁਣ ਦਾਖਲ ਦੇਣ ਦੀ ਜ਼ਿਆਦਾ ਉਮੀਦ ਨਹੀਂ ਹੈ। ਜੇਕਰ ਉਸਨੂੰ ਆਸਟ੍ਰੇਲੀਆ ਤੋਂ ਡਿਪੋਰਟ ਕੀਤਾ ਗਿਆ ਤਾਂ ਉਸਦਾ ਪੁੱਤਰ ਇਥੇ ਇੱਕਲਾ ਰਹਿ ਜਾਵੇਗਾ।

Bernadette Romulo

Bernadette Romulo Source: Supplied

ਫਿਲੀਪੀਂਜ਼ ਦੀ ਨਾਗਰਿਕ 40 ਸਾਲਾ ਬੇਰਨੇਟ ਰੋਮੁਲੋ ਅਤੇ ਉਸਦੀ ਦੋ ਧੀਆਂ ਨੂੰ ਮੰਗਲਵਾਰ ਨੂੰ ਉਸਦੇ ਆਸਟ੍ਰੇਲੀਆ ਵਿੱਚ ਜੰਮੇ ਪੁੱਤਰ ਤੋਂ ਅਲਗ ਕਰਕੇ ਉਹਨਾਂ ਦੇ ਦੇਸ਼ ਵਾਪਿਸ ਭੇਜਣ ਦੀ ਸੰਭਾਵਨਾ ਹੈ। ਰੋਮੁਲੋ ਦੀ ਪਰਮਾਨੈਂਟ ਰੇਸੀਡੈਂਸੀ ਦੀ ਅਰਜੀ ਤਿੰਨ ਸਾਲ ਪਹਿਲਾਂ ਖਾਰਿਜ ਕਰਨ ਮਗਰੋਂ ਸਹਾਇਕ ਇਮੀਗ੍ਰੇਸ਼ਨ ਮੰਤਰੀ ਨੇ ਉਸਦੇ ਮਾਮਲੇ ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਆਖਰੀ ਸਮੇ ਤੱਕ ਪਰਿਵਾਰ ਨੂੰ ਟੁੱਟਣ ਤੋਂ ਬਚਾਉਣ ਲਈ ਰੋਮੁਲੋ ਦੇ ਸਮਰਥਕ ਅਤੇ ਇੱਕ ਲੇਬਰ ਸਾਂਸਦ ਨੇ ਮਿਲਕੇ ਹੋਮ ਅਫੇਯਰ ਮੰਤਰੀ ਪੀਟਰ ਡਟਣ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।

ਦਰਅਸਲ ਉਹ 11 ਸਾਲ ਪਹਿਲਾਂ ਆਸਟ੍ਰੇਲੀਆ ਆਈ ਸੀ ਅਤੇ ਆਪਣੇ ਅੱਠ ਸਾਲਾ ਪੁੱਤਰ ਗੀਰੋ ਦੀ ਮੁੱਖ ਦੇਖਭਾਲ ਕਰਤਾ ਹੈ। ਪਰੰਤੂ ਗੀਰੋ ਨੂੰ ਆਪਣੀ ਮਾਂ ਅਤੇ ਭੈਣਾਂ ਦੇ ਨਾਲ ਆਸਟ੍ਰੇਲੀਆ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ। ਰੋਮੁਲੋ ਦੀਆਂ ਧੀਆਂ 12 ਅਤੇ 13 ਸਾਲ ਦੀਆਂ ਹਨ ਜੋ ਕਿ ਉਸਦੇ ਪਹਿਲੇ ਪਤੀ ਤੋਂ ਹਨ ਅਤੇ ਉਹ ਵਿਦੇਸ਼ ਵਿੱਚ ਪੈਦਾ ਹੋਇਆ ਸਨ।
Bernadette Romulo with her children.
Bernadette Romulo with her children. Source: Supplied
ਰੋਮੁਲੋ ਆਸਟ੍ਰੇਲੀਆ ਵਿੱਚ ਸਾਲ 2006 ਵਿੱਚ 457 ਵੀਜ਼ੇ ਤੇ ਆਈ ਸੀ। ਉਸਦੇ ਪਤੀ ਨਾਲ ਰਿਸ਼ਤਾ ਖਤਮ ਹੋਣ ਮਗਰੋਂ ਉਸਦਾ ਰਿਸ਼ਤਾ ਇੱਕ ਫਿਲੀਪੀਨੀ-ਆਸਟ੍ਰੇਲੀਆਈ ਦੇ ਨਾਲ ਬਣਿਆ ਜਿਸਤੋਂ ਉਸਨੂੰ ਗੀਰੋ ਪੈਦਾ ਹੋਇਆ।

ਪਰੰਤੂ ਗੀਰੋ ਦੇ ਜਨਮ ਮਗਰੋਂ ਰੋਮੁਲੋ ਅਤੇ ਉਸਦੇ ਨਵੇਂ ਸਾਥੀ ਨਾਲ ਸਬੰਧ ਖਰਾਬ ਹੋ ਗਏ।

ਜਿਸ ਮਗਰੋਂ ਉਸਨੇ ਕਈ ਸਾਲ ਆਸਟ੍ਰੇਲੀਆ ਵਿਚ ਪਰਮਾਨੈਂਟ ਰੇਸੀਡੈਂਸੀ ਲਈ ਯਤਨ ਕੀਤੇ ਪਰ ਤਿੰਨ ਸਾਲ ਪਹਿਲਾਂ ਉਸਦੀ ਅਰਜੀ ਨੂੰ ਰੱਦ ਕਰ ਦਿੱਤਾ ਗਿਆ ਅਤੇ ਪਿਛਲੀ ਕ੍ਰਿਸਮਸ ਤੋਂ ਚਾਰ ਦਿਨ ਪਹਿਲਾਂ ਨੂੰ ਦੱਸਿਆ ਗਿਆ ਕਿ ਹੁਣ ਉਸਦੇ ਮਾਮਲੇ ਵਿੱਚ ਮੰਤਰੀ ਵੱਲੋਂ ਦਖਲ ਨਹੀਂ ਦਿੱਤਾ ਜਾਵੇ ਗਾ।

ਹੋਮ ਅਫੇਯਰ ਮੰਤਰੀ ਪੀਟਰ ਡਟਣ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਹ ਇਸ ਮਾਮਲੇ ਦੇ ਤੱਥ ਜ਼ਾਹਿਰ ਨਹੀਂ ਕਰਨਗੇ ਪਰੰਤੂ ਵਿਭਾਗ ਵੱਲੋਂ ਮਾਨਵੀ ਅਧਾਰ ਤੇ ਕਈ ਮਾਮਲਿਆਂ ਵਿੱਚ ਜਿੱਥੇ ਵੀ ਲੋੜ ਹੁੰਦੀ ਹੈ ਦਖਲ ਦਿੱਤਾ ਜਾਂਦਾ ਹੈ।

ਓਹਨਾ ਕਿਹਾ ਕਿ ਮੌਜੂਦਾ ਮਾਮਲੇ ਵਿੱਚ ਪਰਿਵਾਰਿਕ ਭਾਵਨਾਵਾਂ ਹੋਣ ਕਰਕੇ "ਟੀ ਵੀ ਦੀ ਸਸਤੀ ਰੂਚੀ" ਹੈ।
ਪੂਰੀ ਖ਼ਬਰ ਅੰਗ੍ਰਜ਼ੀ ਵਿੱਚ ਤੁਸੀਂ ਤੇ ਪੜ੍ਹੋ।

Share
Published 8 May 2018 9:22am
Updated 8 May 2018 9:37am

Share this with family and friends