0 ਸਾਲ ਦੇ ਗਲਜਿੰਦਰ ਸਿੰਘ ਜੋ ਕਿ ਇੱਕ ਬੱਚੀ ਦੇ ਨਾਲ ਅਸ਼ਲੀਲ ਹਰਕਤ ਕਰਨ ਦਾ ਦੋਸ਼ੀ ਸਾਬਿਤ ਹੋਇਆ ਹੈ, ਦਾ ਪੱਕਾ ਵੀਜ਼ਾ ਰੱਦ ਕਰ ਦਿੱਤਾ ਗਿਆ ਹੈ ਅਤੇ ਉਸਦੀ ਨਾਗਰਿਕਤਾ ਅਰਜ਼ੀ ਨੂੰ ਨਾਮੰਜ਼ੂਰ ਕੀਤਾ ਗਿਆ ਹੈ।
ਜਿਸ ਵੇਲੇ ਗਲਜਿੰਦਰ ਤੇ ਇਹ ਦੋਸ਼ ਲੱਗੇ ਸਨ ਉਹ ਆਪ 25 ਸਾਲਾਂ ਦੀ ਸੀ ਅਤੇ ਉਸਦੀ ਸ਼ਿਕਾਰ ਹੋਈ ਕੁੜੀ ਦੀ ਉਮਰ 11 ਸਾਲ ਸੀ। ਜਿਸ ਵੇਲੇ ਉਸਨੇ ਕੁੜੀ ਦੇ ਨਾਲ ਔਨਲਾਈਨ ਚੈਟ ਸ਼ੁਰੂ ਕੀਤੀ, ਉਸਨੂੰ ਕੁੜੀ ਦੀ ਉਮਰ ਦੀ ਸਹੀ ਜਾਣਕਾਰੀ ਨਹੀਂ ਸੀ। ਅਦਾਲਤ ਵਿੱਚ ਦੱਸਣ ਮੁਤਾਬਿਕ, ਉਸਨੂੰ ਲੱਗ ਰਿਹਾ ਸੀ ਕਿ ਉਹ 26 ਸਾਲ ਦੀ ਇੱਕ ਕੋਰੀਆਈ ਔਰਤ ਦੇ ਨਾਲ ਗੱਲਬਾਤ ਕਰ ਰਿਹਾ ਸੀ।
ਪਰੰਤੂ, ਸਬੂਤਾਂ ਤੋਂ ਇਹ ਸਾਬਿਤ ਹੋ ਗਿਆ ਕਿ ਕੁੜੀ ਦੀ ਅਸਲ ਉਮਰ ਬਾਰੇ ਪਤਾ ਲੱਗਣ ਮਗਰੋਂ ਵੀ ਉਹ ਉਸਦੇ ਨਾਲ ਚੈਟ ਕਰਦਾ ਰਿਹਾ - ਜਿਸ ਵਿੱਚ ਉਸਨੇ ਕਈ ਅਸ਼ਲੀਲ ਮੈਸੇਜ ਭੇਜੇ। ਇੱਕ ਮੌਕੇ ਤੇ ਉਹ ਕੁੜੀ ਨੂੰ ਉਸਦੇ ਸਕੂਲ ਨੇੜੇ ਮਿਲਣ ਵੀ ਗਿਆ ਅਤੇ ਉਸਦੇ ਸ਼ਰੀਰ ਦੇ ਨਾਲ ਛੇੜਖਾਨੀ ਕੀਤੀ।
ਕੁੜੀ ਦੇ ਮਾਪਿਆਂ ਨੂੰ ਇਸ ਬਾਰੇ ਪਤਾ ਲੱਗਣ ਮਗਰੋਂ ਪੁਲਿਸ ਨੂੰ ਖਬਰ ਕੀਤੀ ਗਈ ਅਤੇ ਗਲਜਿੰਦਰ ਦੇ ਘਰ ਪੁਲਿਸ ਨੇ ਛਾਪਾ ਮਾਰਿਆ ਅਤੇ ਕੁੱਝ ਸਬੂਤ ਇੱਕਤੇ ਕੀਤੇ ਗਏ। ਮਾਰਚ 2014 ਵਿੱਚ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ।
Source: Getty Images
ਦਸੰਬਰ 2014 ਵਿੱਚ ਅਦਾਲਤ ਵਿੱਚ ਦੋਸ਼ ਕਬੂਲਣ ਤੇ ਉਸਨੂੰ 16 ਸਾਲ ਤੋਂ ਘੱਟ ਉਮਰ ਦੀ ਬੱਚੀ ਦੇ ਨਾਲ ਅਸ਼ਲੀਲ ਹਰਕਤ ਕਰਨ ਅਤੇ ਅਜਿਹਾ ਕਰਨ ਲਈ ਇੱਕ ਕੈਰਿਜ ਸਰਵਿਸ ਦੇ ਇਸਤੇਮਾਲ ਦਾ ਦੋਸ਼ੀ ਕਰਾਰ ਦਿੱਤਾ ਗਿਆ। ਉਸਨੂੰ 12 ਮਹੀਨੇ ਦੀ ਸਜ਼ਾ ਦਾ ਐਲਾਨ ਕੀਤਾ ਗਿਆ ਪਰੰਤੂ ਚੰਗੇ ਵਤੀਰੇ ਦੇ $1000 ਦੇ ਬਾਂਡ ਤੇ ਉਸਨੂੰ ਤੁਰੰਤ ਰਿਹਾ ਕਰ ਦਿੱਤਾ ਗਿਆ।
ਉਸਨੂੰ 150 ਘੰਟੇ ਸਮਾਜ ਸੇਵਾ ਅਤੇ ਆਪਣਾ ਇਲਾਜ ਕਰਾਉਣ ਦਾ ਹੁਕਮ ਵੀ ਸੁਣਾਇਆ ਗਿਆ।
ਸਾਲ 2015 ਵਿੱਚ ਜਦੋਂ ਉਸਨੇ ਆਸਟ੍ਰੇਲੀਆ ਦੀ ਨਾਗਰਿਕਤਾ ਲਈ ਅਰਜੀ ਦਾਖਿਲ ਕੀਤੀ ਤਾਂ ਉਸਨੇ ਉਸ ਵਿੱਚ ਅਦਾਲਤ ਵੱਲੋਂ ਉਸਨੂੰ ਇਸ ਜੁਰਮ ਦਾ ਦੋਸ਼ੀ ਕਰਾਰ ਦੇਣ ਬਾਰੇ ਜਾਣਕਾਰੀ ਦਿੱਤੀ। ਇਸ ਮਗਰੋਂ ਹੋਮ ਅਫੇਯਰ ਵਿਭਾਗ ਨੇ ਪਿਛਲੇ ਸਾਲ ਉਸਦਾ ਪਰਮਾਨੈਂਟ ਵੀਸਾ ਰੱਦ ਕਰ ਦਿੱਤਾ ਅਤੇ ਉਸ ਵੱਲੋਂ ਦਾਖਿਲ ਕੀਤੀ ਨਾਗਰਿਕਤਾ ਅਰਜ਼ੀ ਨੂੰ ਨਾਮੰਜ਼ੂਰ ਕਰ ਦਿੱਤਾ।
ਗਲਜਿੰਦਰ ਵੱਲੋਂ ਵਿਭਾਗ ਦੇ ਇਸ ਫੈਸਲੇ ਨੂੰ ਐਡਮਿਨਿਤਰੇਟਿਵ ਅਪੀਲ ਟਰਾਈਬੀਯੂਨਲ ਵਿੱਚ ਦਿੱਤੀ ਚੁਣੌਤੀ ਨਾਕਾਮ ਰਹੀ। ਟਰਾਈਬੀਯੂਨਲ ਨੇ ਵਿਭਾਗ ਦੇ ਫੈਸਲੇ ਤੇ ਮੋਹਰ ਲਗਾਉਂਦੇ ਹੋਏ ਕਿਹਾ ਕਿ ਭਾਂਵੇ ਗਲਜਿੰਦਰ ਵੱਲੋਂ ਇਸ ਅਪਰਾਧ ਨੂੰ ਦੁਹਰਾਉਣ ਦੀ ਘੱਟ ਸੰਭਾਵਨਾ ਹੈ, ਪਰੰਤੂ ਇਸਦੀ ਦੀ ਗੰਭੀਰਤਾ ਕਾਰਨ ਉਹ ਅਜਿਹਾ ਖਤਰਾ ਹੈ ਜਿਸਨੂੰ ਆਸਟ੍ਰੇਲੀਆ ਵਿੱਚ ਮਨਜ਼ੂਰ ਨਹੀਂ ਕੀਤਾ ਜਾ ਸਕਦਾ।